ਅਦਾਕਾਰ ਅਨੁਪਮ ਖੇਰ ਅਤੇ ਨਸੀਰੂਦੀਨ ਸ਼ਾਹ ਹੋਏ ਮੇਹਣੋ ਮੇਹਣੀ,ਵੀਡੀਓ ਸ਼ੇਅਰ ਕਰ ਇੱਕ ਦੂਜੇ ਨੂੰ ਦੇ ਰਹੇ  ਠੋਕਵਾਂ ਜਵਾਬ

written by Shaminder | January 23, 2020

ਬਾਲੀਵੁੱਡ ਦੇ ਦੋ ਵੱਡੇ ਅਦਾਕਾਰਾਂ ਦੀ ਜ਼ੁਬਾਨੀ ਜੰਗ ਸ਼ੁਰੂ ਹੋ ਚੁੱਕੀ ਹੈ ਅਤੇ ਦੋਨਾਂ ਦਾ ਵਿਵਾਦ ਮੀਡੀਆ ਦੀਆਂ ਸੁਰਖੀਆਂ ਬਣ ਰਿਹਾ ਹੈ ।ਇਹ ਵੱਡੇ ਅਦਾਕਾਰ ਹਨ ਅਨੁਪਮ ਖੇਰ ਅਤੇ ਨਸੀਰੂਦੀਨ ਸ਼ਾਹ । ਜਿਨ੍ਹਾਂ ਨੇ ਇੱਕਠਿਆਂ ਕਈ ਫ਼ਿਲਮਾਂ 'ਚ ਕੰਮ ਕੀਤਾ ਫ਼ਿਲਮਾਂ 'ਚ ਆਪਣੀ ਵਧੀਆ ਬਾਂਡਿੰਗ ਲਈ ਜਾਣੇ ਜਾਂਦੇ ਇਨ੍ਹਾਂ ਅਦਾਕਾਰਾਂ ਨੇ ਵੀਡੀਓ ਜਾਰੀ ਕਰ ਇੱਕ ਦੂਜੇ ਨੂੰ ਜਵਾਬ ਦਿੱਤਾ ਹੈ । ਹੋਰ ਵੇਖੋ:ਲੱਖਾਂ ਲੋਕਾਂ ਨੇ ਦੇਖ ਲਈ ਹੈ ਅਨੁਪਮ ਖੇਰ ਵੱਲੋਂ ਸ਼ੇਅਰ ਕੀਤੀ ਇਹ ਵੀਡੀਓ , ਤੁਹਾਨੂੰ ਵੀ ਆਵੇਗੀ ਪਸੰਦ https://www.instagram.com/p/B7n7zxVAPvu/ ਦਰਅਸਲ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਅਦਾਕਾਰ ਨਸੀਰੂਦੀਨ ਸ਼ਾਹ ਨੇ ਇੱਕ ਇੰਟਰਵਿਊ 'ਚ ਅਨੁਪਮ ਖੇਰ ਮਸਖਰਾ ਕਹਿ ਦਿੱਤਾ ਤਾਂ ਅਨੁਪਮ ਖੇਰ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ 'ਕੁਝ ਪਦਾਰਥਾਂ ਦਾ ਸੇਵਨ ਲੰਮੇ ਸਮੇਂ ਤੋਂ ਕਰਦੇ ਰਹਿਣ ਕਾਰਨ ਨਸੀਰੂਦੀਨ ਸ਼ਾਹ ਠੀਕ ਅਤੇ ਗਲਤ ਦੀ ਪਛਾਣ ਕਰਨਾ ਭੁੱਲ ਗਏ ਹਨ । ਦੱਸ ਦਈਏ ਕਿ ਸਿਟੀਜ਼ਨਸ਼ਿਪ ਸੋਧ ਐਕਟ ਦੇ ਖਿਲਾਫ ਕੀਤੇ ਗਏ ਪ੍ਰਦਰਸ਼ਨ ਬਾਰੇ ਬੋਲਦਿਆਂ ਨਸੀਰੂਦੀਨ ਸ਼ਾਹ ਨੇ ਅਦਾਕਾਰ ਅਨੁਪਮ ਖੇਰ ਦਾ ਜ਼ਿਕਰ ਕੀਤਾ ਜੋ ਕਿ ਬੀਜੇਪੀ ਦੀਆਂ ਨੀਤੀਆਂ ਦਾ ਸਮਰਥਨ ਕਰਦੇ ਹਨ । ਨਸੀਰੂਦੀਨ ਨੇ ਇਸ ਦੌਰਾਨ ਦੀਪਿਕਾ ਪਾਦੂਕੋਣ ਵੱਲੋਂ ਜੇਐੱਨਯੂ 'ਚ ਜਾਣ ਦੇ ਫ਼ੈਸਲੇ ਦੀ ਵੀ ਸ਼ਲਾਘਾ ਕੀਤੀ । ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਮੈਨੂੰ ਨਹੀਂ ਲੱਗਦਾ ਕਿ ਅਨੁਪਮ ਦੇ ਟਵੀਟਸ ਨੂੰ ਏਨੀ ਤਵੱਜੋ ਦਿੱਤੀ ਜਾਵੇ ।ਉਨ੍ਹਾਂ ਕਿਹਾ ਕਿ ਐੱਨਐੱਸਡੀ ਅਤੇ ਐੱਫਟੀਆਈਆਈ ਦੇ ਸਾਥੀ ਸਾਇਕੋਪੈਥਿਕ ਅਨੁਪਮ ਦੇ ਨੇਚਰ ਨੂੰ ਬਿਹਤਰੀਨ ਤਰੀਕੇ ਨਾਲ ਦੱਸ ਸਕਦੇ ਨੇ' ।  

0 Comments
0

You may also like