ਆਜ਼ਾਦੀ ਦਿਹਾੜੇ ‘ਤੇ ਸੈਲੀਬ੍ਰੇਟੀਜ਼ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ, ਇਸ ਅੰਦਾਜ਼ ‘ਚ ਨਜ਼ਰ ਆਏ ਅਦਾਕਾਰ

written by Shaminder | August 15, 2020

ਅੱਜ ਦੇਸ਼ ਭਰ ‘ਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ । ਬਾਲੀਵੁੱਡ ਅਦਾਕਾਰਾਂ ਨੇ ਵੀ ਇਸ ਮੌਕੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ ।ਅਦਾਕਾਰਾ ਈਸ਼ਾ ਦਿਓਲ ਨੇ ਵੀ ਆਜ਼ਾਦੀ ਦਿਹਾੜੇ ਦੇ ਮੌਕੇ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦੇ ਪ੍ਰਤੀਕ ਤਿਰੰਗੇ ਦੀ ਤਸਵੀਰ ਸਾਂਝੀ ਕਰਦੇ ਹੋਏ ਸ਼ੁਭ ਕਾਮਨਾਵਾਂ ਦਿੱਤੀਆਂ ਹਨ । https://www.instagram.com/p/CD5g1CcDBcH/ ਅਦਾਕਾਰ ਧਰਮਿੰਦਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫ਼ਿਲਮ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ ।ਬਾਲੀਵੁੱਡ ਦੇ ਖਿਡਾਰੀ ਯਾਨੀ ਕਿ ਅਕਸ਼ੇ ਕੁਮਾਰ ਨੇ ਆਪਣੇ ਹੀ ਅੰਦਾਜ਼ ‘ਚ ਆਜ਼ਾਦੀ ਦੀ ਮੁਬਾਰਕਾਂ ਸਭ ਨੂੰ ਦਿੱਤੀਆਂ ਹਨ । https://www.instagram.com/p/CD5KE02HBTT/ ਉਨ੍ਹਾਂ ਦੀ ਇੱਕ ਤਸਵੀਰ ਜਿਸ ‘ਚ ਉਹ ਤਿਰੰਗਾ ਮੋਢੇ ‘ਤੇ ਚੁੱਕੀ ਦਿਖਾਈ ਦੇ ਰਹੇ ਨੇ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ।

Akshay Akshay
ਬਾਲੀਵੁੱਡ ਦੇ ਬਿੱਗ ਬੀ ਵੀ ਆਜ਼ਾਦੀ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਨੇ ਦੇਸ਼ ਦੀ ਸ਼ਾਨ ਤਿਰੰਗੇ ਦੇ ਨਾਲ ਤਸਵੀਰ ਵਾਇਰਲ ਹੋ ਰਹੀ ਹੈ ।
Priyanka Priyanka
ਇਸ ਦੇ ਨਾਲ ਹੀ ਵਰੁਨ ਧਵਨ, ਪ੍ਰਿਯੰਕਾ ਚੋਪੜਾ ‘ਤੇ ਹੋਰ ਅਦਾਕਾਰਾਂ ਨੇ ਵੀ iੁੲਸ ਮੌਕੇ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ ।
Varun Varun

0 Comments
0

You may also like