ਅਦਾਕਾਰਾ ਅਲੈਕਜੈਂਡਰ ਡਜਵੀ ਦਾ ਸ਼ੱਕੀ ਹਾਲਾਤਾਂ ‘ਚ ਦਿਹਾਂਤ

written by Shaminder | August 24, 2021

ਮਸ਼ਹੂਰ ਅਦਾਕਾਰਾ ਅਲੈਕਜੈਂਡਰ ਡਜਵੀ (Alexandra Djavi ) ਦਾ ਦਿਹਾਂਤ  (Death) ਹੋ ਗਿਆ ਹੈ । ਉਸ ਦੀ ਲਾਸ਼ ਗੋਆ ‘ਚ ਇੱਕ ਅਪਾਰਟਮੈਂਟ ‘ਚ ਸ਼ੱਕੀ ਹਾਲਾਤਾਂ ‘ਚ ਮਿਲੀ ਹੈ । ਰੂਸ ਦੀ ਰਹਿਣ ਵਾਲੀ ਇਸ ਅਦਾਕਾਰਾ ਦੀ ਮੌਤ ਕਿਸ ਤਰ੍ਹਾਂ ਹੋਈ ਹੈ, ਇਸ ਦਾ ਖੁਲਾਸਾ ਹਾਲੇ ਨਹੀਂ ਹੋ ਸਕਿਆ ਹੈ ।ਸ਼ੁਰੂਆਤੀ ਜਾਂਚ ‘ਚ ਪੁਲਿਸ ਦਾ ਕਹਿਣਾ ਹੈ ਕਿ ਅਲੈਕਜੈਂਡਰ ਡਜਵੀ (Alexandra Djavi) ਨੇ ਖੁਦਕੁਸ਼ੀ ਕੀਤੀ ਹੈ ।ਕਿਉਂਕਿ ਪੁਲਿਸ ਨੂੰ ਉਸ ਦੀ ਲਾਸ਼ ਉਸ ਦੇ ਅਪਾਟਮੈਂਟ ਚੋਂ ਲਟਕਦੀ ਹੋਈ ਮਿਲੀ ਹੈ ।

Alexandra ,,,,-min

Image From Googleਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫ਼ਿਲਮ ‘ਬੈਲ ਬੌਟਮ’ ਦਾ ਕਿਸਾਨਾਂ ਨੇ ਕੀਤਾ ਵਿਰੋਧ

ਅਦਾਕਾਰਾ ਸਾਊਥ ਫ਼ਿਲਮ ਇੰਡਸਟਰੀ ਦੇ ਸੁਪਰ ਸਟਾਰ ਰਾਘਵ ਲਾਰੈਂਸ ਦੀ ਫ਼ਿਲਮ ‘ਚ ਕੰਮ ਕਰ ਚੁੱਕੀ ਸੀ । ਅਦਾਕਾਰਾ ਕਿਉਂਕਿ ਰੂਸ ਨਾਲ ਸਬੰਧ ਰੱਖਦੀ ਸੀ, ਇਸ ਲਈ ਪੁਲਿਸ ਨੇ ਪੋਸਟ ਮਾਰਟਮ ਦੇ ਲਈ ਰੂਸ ਦੇ ਦੂਤਘਰ ਨੂੰ ਕਾਨੂੰਨੀ ਕਾਰਵਾਈ ਪੂਰੀ ਕਰਨ ਦੇ ਲਈ ਇੱਕ ਵਫ਼ਦ ਨਿਯੁਕਤ ਕਰਨ ਦੀ ਅਪੀਲ ਕੀਤੀ ਹੈ ।ਕਿਉਂਕਿ ਅਦਾਕਾਰਾ ਦੇ ਪਰਿਵਾਰ ਤੋਂ ਇੱਥੇ ਕੋਈ ਵੀ ਮੌਜੂਦ ਨਹੀਂ ਹੈ ।

alexandra-djavi,,-min Image From Google

ਕਿਉਂਕਿ ਅਲੈਕਜੈਂਡਰ ਦੀ ਪੋਸਟ ਮਾਰਟਮ ਪ੍ਰਕਿਰਿਆ ਉਸ ਦੇ ਪਰਿਵਾਰ ਵੱਲੋਂ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਹੀ ਪੂਰੀ ਹੋ ਸਕੇਗੀ ।

 

View this post on Instagram

 

A post shared by Viral Bhayani (@viralbhayani)

ਨਾਰਥ ਗੋਆ ਦੇ ਐੱਸਪੀ ਸ਼ੋਭਿਤ ਸਕਸੈਨਾ ਨੇ ਆਪਣੇ ਇਕ ਬਿਆਨ ’ਚ ਕਿਹਾ ਕਿ ਸਾਨੂੰ ਅਜੇ ਇਸ ਮਾਮਲੇ ’ਚ ਕਿਸੇ ਤਰ੍ਹਾਂ ਦੀ ਗੜਬੜੀ ਦਾ ਸ਼ੱਕ ਨਜ਼ਰ ਨਹੀਂ ਆ ਰਿਹਾ। ਹਾਲਾਂਕਿ, ਅਸੀਂ ਦੂਤਘਰ ਦੇ ਰੂਸੀ ਨੁਮਾਇੰਦਿਆਂ ਦੇ ਬਿਆਨ ਅਤੇ ਮੈਡੀਕੋ-ਲੀਗਲ ਟੈਸਟ ਰਾਹੀਂ ਮੌਤ ਦੇ ਕਾਰਨ ’ਤੇ ਆਖ਼ਰੀ ਫ਼ੈਸਲਾ ਲਵਾਂਗੇ।

 

0 Comments
0

You may also like