ਅਦਾਕਾਰਾ ਅੰਮ੍ਰਿਤਾ ਰਾਓ ਨੂੰ ਮਿਲੀ ਪੁੱੱਤਰ ਦੀ ਦਾਤ, ਪ੍ਰਸ਼ੰਸਕ ਦੇ ਰਹੇ ਵਧਾਈ

Written by  Shaminder   |  November 03rd 2020 11:28 AM  |  Updated: November 03rd 2020 11:28 AM

ਅਦਾਕਾਰਾ ਅੰਮ੍ਰਿਤਾ ਰਾਓ ਨੂੰ ਮਿਲੀ ਪੁੱੱਤਰ ਦੀ ਦਾਤ, ਪ੍ਰਸ਼ੰਸਕ ਦੇ ਰਹੇ ਵਧਾਈ

ਅਦਾਕਾਰਾ ਅੰਮ੍ਰਿਤਾ ਰਾਓ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ । ਪ੍ਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਦਿੱਤੀ ਹੈ ।ਖਬਰਾਂ ਮੁਤਾਬਕ ਅਦਾਕਾਰਾ ਨੇ ਐਤਵਾਰ ਦੀ ਸਵੇਰ ਨੂੰ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ ।ਅੰਮ੍ਰਿਤਾ ਰਾਓ ਨੇ ਇਸ ਦਾ ਆਫੀਸ਼ੀਅਲ ਐਲਾਨ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਟੈਕਸਟ ਮੈਸੇਜ ਵਾਲੀ ਇਮੇਜ ਪਾ ਕੇ ਕੀਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਆਰ ਜੇ ਅਨਮੋਲ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਦੇ ਬਾਰੇ ਵੀ ਲਿਖਿਆ ਅਤੇ ਬੱਚੇ ਦਾ ਨਾਂਅ ਰੱਖਣ ਲਈ ਜੇ ਕੋਈ ਸੁਝਾਅ ਦੇਣਾ ਚਾਹੁੰਦਾ ਹੈ ਤਾਂ ਉਸ ਦਾ ਵੀ ਸਵਾਗਤ ਉਨ੍ਹਾਂ ਨੇ ਕੀਤਾ ਹੈ ।

Amrita And RJ Anmol

ਇਸ ਦੇ ਨਾਲ ਹੀ ਲਿਖਿਆ ਕਿ ਉਹ ਅਤੇ ਉਨ੍ਹਾਂ ਦਾ ਬੱਚਾ ਬਿਲਕੁਲ ਤੰਦਰੁਸਤ ਹਨ । ਦੱਸ ਦਈਏ ਕਿ ਅੰਮ੍ਰਿਤਾ ਰਾਓ ਨੇ ਇਹ ਖ਼ਬਰ ਨਰਾਤਿਆਂ ‘ਚ ਦੱਸੀ ਸੀ ਕਿ ਉਹ ਪ੍ਰੈਗਨੇਂਟ ਹਨ ਅਤੇ ਜਲਦ ਹੀ ਮਾਂ ਬਣਨ ਵਾਲੇ ਹਨ ।

ਹੋਰ ਪੜ੍ਹੋ : ਅਨੁਸ਼ਕਾ, ਕਰੀਨਾ ਕਪੂਰ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਰਾਓ ਬਣਨ ਜਾ ਰਹੀ ਮਾਂ, ਅਦਾਕਾਰਾ ਨੇ ਸ਼ੇਅਰ ਕੀਤੀ ਗੁੱਡ ਨਿਊਜ਼

Amrita

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ । ਜਿਸ ‘ਚ ਉਨ੍ਹਾਂ ਦਾ ਬੇਬੀ ਬੰਪ ਸਾਫ ਵਿਖਾਈ ਦੇ ਰਿਹਾ ਸੀ ।ਦੱਸ ਦਈਏ ਕਿ ਅਦਾਕਾਰਾ ਅੰਮ੍ਰਿਤਾ ਰਾਓ ਸ਼ਾਹਿਦ ਕਪੂਰ ਦੇ ਨਾਲ ਫ਼ਿਲਮ ‘ਵਿਵਾਹ’ ‘ਚ ਨਜ਼ਰ ਆਏ ਸਨ ।

Amrita-Rao Amrita-Rao

ਇਸ ਤੋਂ ਇਲਾਵਾ ਉਹ ਹੋਰ ਵੀ ਕਈ ਫ਼ਿਲਮਾਂ ‘ਚ ਵਿਖਾਈ ਦਿੱਤੇ ਸਨ ।ਉਨ੍ਹਾਂ ਨੇ ਆਰ ਜੇ ਅਨਮੋਲ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਚਾਰ ਸਾਲ ਬਾਅਦ ਉਨ੍ਹਾਂ ਦਾ ਘਰ ਬੱਚੇ ਦੀਆਂ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਹੈ ਅਤੇ ਸੋਸ਼ਲ ਮੀਡੀਆ ‘ਤੇ ਇਸ ਜੋੜੀ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network