ਬਾਲੀਵੁੱਡ ਅਦਾਕਾਰਾ ਆਰੀਆ ਬੈਨਰਜੀ ਦਾ ਦਿਹਾਂਤ

written by Shaminder | December 12, 2020

ਬਾਲੀਵੁੱਡ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਜਿੱਥੇ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦਿਵਿਆ ਭਟਨਾਗਰ ਦਾ ਦਿਹਾਂਤ ਹੋ ਗਿਆ ਸੀ । ਉੱਥੇ ਹੀ ਹੁਣ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਕੰਮ ਕਰਨ ਵਾਲੀ ਅਭਿਨੇਤਰੀ ਆਰੀਆ ਬੈਨਰਜੀ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ ।

arya-banerjee

ਉਨ੍ਹਾਂ ਦੀ ਮੌਤ ਸ਼ੱਕੀ ਹਾਲਾਤਾਂ ‘ਚ ਹੋਈ ਦੱਸੀ ਜਾ ਰਹੀ ਹੈ ।ਅਦਾਕਾਰਾ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਦੀ ਇਸ ਤਰ੍ਹਾਂ ਅਚਾਨਕ ਮੌਤ ਕਾਰਨ ਬਾਲੀਵੁੱਡ ਇੰਡਸਟਰੀ ਵੀ ਸਦਮੇ ‘ਚ ਹੈ । ਕਈ ਬਾਲੀਵੁੱਡ ਸਟਾਰਸ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।

ਹੋਰ ਪੜ੍ਹੋ : ਕਿਸਾਨਾਂ ਦੇ ਰੋਸ ਮਾਰਚ ਦੌਰਾਨ ਇੱਕ ਕਿਸਾਨ ਦੀ ਮੌਤ, ਬੱਬੂ ਮਾਨ ਸਣੇ ਕਈ ਗਾਇਕਾਂ ਨੇ ਦਿੱਤੀ ਸ਼ਰਧਾਂਜਲੀ

arya-banerjee

ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰਨ ਵਾਲੀ ਅਭਿਨੇਤਰੀ ਦੀ ਦੱਖਣੀ ਕੋਲਕਾਤਾ ਦੇ ਜੋਧਪੁਰ ਪਾਰਕ ਵਿੱਚ ਸ਼ੱਕੀ ਸਥਿਤੀ ਵਿੱਚ ਮੌਤ ਹੋਈ।

arya-banerjee

ਅਭਿਨੇਤਰੀ ਆਰੀਆ ਬੈਨਰਜੀ ਦੀ ਲਾਸ਼ ਉਸ ਦੇ ਕਮਰੇ ਦੇ ਅੰਦਰ ਖੂਨ ਨਾਲ ਲਿਬੜੀ ਮਿਲੀ।ਉਸਨੇ ਕੁਝ ਹਿੰਦੀ ਫਿਲਮਾਂ ਕੀਤੀਆਂ ਹਨ ਜਿਵੇਂ ਕਿ ਲਵ ਸੈਕਸ ਔਰ ਧੋਖਾ, ਡਰਟੀ ਪਿਕਚਰ। ਪੁਲਿਸ ਜਾਂਚ  ਕਰ ਰਹੀ ਹੈ ਕਿ ਅਭਿਨੇਤਰੀ ਦੀ ਮੌਤ ਕਿਵੇਂ ਹੋਈ।

0 Comments
0

You may also like