Advertisment

ਧੀ ਈਸ਼ਾ ਦਿਓਲ ਦੀ ਡੋਲੀ ਦੀ ਵਿਦਾਈ ਸਮੇਂ ਫੁੱਟ-ਫੁੱਟ ਕੇ ਰੋਏ ਸਨ ਅਦਾਕਾਰ ਧਰਮਿੰਦਰ, ਵੀਡੀਓ ਧੀ ਨੇ ਕੀਤਾ ਸਾਂਝਾ

author-image
By Rupinder Kaler
New Update
ਧੀ ਈਸ਼ਾ ਦਿਓਲ ਦੀ ਡੋਲੀ ਦੀ ਵਿਦਾਈ ਸਮੇਂ ਫੁੱਟ-ਫੁੱਟ ਕੇ ਰੋਏ ਸਨ ਅਦਾਕਾਰ ਧਰਮਿੰਦਰ, ਵੀਡੀਓ ਧੀ ਨੇ ਕੀਤਾ ਸਾਂਝਾ
Advertisment
ਲਾਕਡਾਊਨ ਦੇ ਚਲਦੇ ਹਰ ਕੋਈ ਆਪਣੇ ਘਰ ਵਿੱਚ ਸਮਾਂ ਬਿਤਾ ਰਿਹਾ ਹੈ । ਫਿਲਮੀ ਸਿਤਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਆਪਣੇ ਘਰਾਂ ਵਿੱਚ ਆਪਣੇ ਪਰਿਵਾਰ ਦੇ ਨਾਲ ਸਮਾਂ ਗੁਜ਼ਾਰ ਰਹੇ ਹਨ । ਕੁਝ ਸੈਲੀਬ੍ਰਿਟੀ ਆਪਣੀ ਪੁਰਾਣੀਆਂ ਯਾਦਾਂ ਤਾਜਾ ਤਾਜ਼ਾ ਕਰ ਰਹੇ ਹਨ ਅਤੇ ਪ੍ਰਸ਼ੰਸਕ ਵੀ ਉਨ੍ਹਾਂ ਦੀਆਂ ਇਨ੍ਹਾਂ ਯਾਦਾਂ ਨੂੰ ਕਾਫੀ ਪਸੰਦ ਕਰ ਰਹੇ ਹਨ ।
Advertisment
https://www.instagram.com/p/CAZ9GA6DtxS/ ਇਸੇ ਤਰ੍ਹਾਂ ਬਾਲੀਵੁੱਡ ਅਦਾਕਾਰ ਧਰਮਿੰਦਰ ਦੀ ਧੀ ਈਸ਼ਾ ਦਿਓਲ ਨੇ ਵੀ ਆਪਣੀਆਂ ਪੁਰਾਣੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹ ਤਸਵੀਰਾਂ ਉਨ੍ਹਾਂ ਦੇ ਵਿਆਹ ਦੀਆਂ ਹਨ, ਜਿਹੜੀਆਂ ਕਿ ਆਪਣੇ ਆਪ ਵਿੱਚ ਖਾਸ ਹਨ । ਇਹ ਵੀਡੀਓ ਈਸ਼ਾ ਦੀ ਡੋਲੀ ਦੀ ਵਿਦਾਈ ਦੇ ਸਮੇਂ ਦੀ ਹੈ । ਇਸ ਵੀਡੀਓ ਵਿੱਚ ਈਸ਼ਾ ਦਾ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ । https://www.instagram.com/p/CAUTUKKj7lt/ ਇਹ ਵੀਡੀਓ ਬਹੁਤ ਹੀ ਭਾਵੁਕ ਹੈ । ਵਿਆਹ ਤੋਂ ਬਾਅਦ ਈਸ਼ਾ ਜਦੋਂ ਵਿਦਾ ਹੋਣ ਲਗਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਛਲਕ ਪੈਂਦੇ ਹਨ। https://www.instagram.com/p/CAM5EaAjWg_/ ਈਸ਼ਾ ਆਪਣੇ ਹੰਝੂਆਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਆਪਣ ਜਦੋਂ ਉਸ ਦੇ ਪਿਤਾ ਧਰਮਿੰਦਰ ਉਸ ਨੂੰ ਗਲ ਨਾਲ ਲਾਉਂਦੇ ਹਨ ਤਾਂ ਉਹ ਉੱਚੀ-ਉੱਚੀ ਰੋਣ ਲੱਗ ਪੈਂਦੀ ਹੈ । ਜਿਸ ਨੂੰ ਵੇਖ ਕੇ ਵਿਦਾਈ ਦੇ ਮੌਕੇ ‘ਤੇ ਮੌਜੂਦ ਹਰ ਸ਼ਖਸ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment