ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਕ੍ਰਿਸਮਸ ਦਾ ਤਿਉਹਾਰ ਕੀਤਾ ਸੈਲੀਬ੍ਰੇਟ, ਤਸਵੀਰਾਂ ਵਾਇਰਲ

Written by  Shaminder   |  December 26th 2020 02:42 PM  |  Updated: December 26th 2020 02:42 PM

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਕ੍ਰਿਸਮਸ ਦਾ ਤਿਉਹਾਰ ਕੀਤਾ ਸੈਲੀਬ੍ਰੇਟ, ਤਸਵੀਰਾਂ ਵਾਇਰਲ

ਕ੍ਰਿਸਮਸ ਦਾ ਤਿਉੇਹਾਰ ਦੇਸ਼ ਭਰ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ । ਇਸ ਮੌਕੇ ਬਾਲੀਵੁੱਡ ਦੀਆਂ ਹਸਤੀਆਂ ਨੇ ਵੀ ਆਪੋ ਆਪਣੇ ਤਰੀਕੇ ਦੇ ਨਾਲ ਇਸ ਤਿਉਹਾਰ ਨੂੰ ਸੈਲੀਬ੍ਰੇਟ ਕੀਤਾ ।ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਸੋਸ਼ਲ ਮੀਡੀਆ ‘ਤੇ ਕ੍ਰਿਸਮਸ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

kareena kapoor

ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਪਤੀ ਸੈਫ ਅਲੀ ਖ਼ਾਨ ਦੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ।ਤਸਵੀਰ ‘ਚ ਤੈਮੂਰ ਅਲੀ ਖ਼ਾਨ ਵੀ ਨਜ਼ਰ ਆ ਰਿਹਾ ਹੈ । ਕਰੀਨਾ ਕਪੂਰ ਨੇ ਬਲੈਕ ਕਲਰ ਦਾ ਆਊਟਫਿਟ ਕੈਰੀ ਕੀਤਾ ਹੋਇਆ ਸੀ ਜਦੋਂਕਿ ਸੈਫ ਅਲੀ ਖ਼ਾਨ ਨੇ ਕਰੀਨਾ ਦੇ ਨਾਲ ਮੈਚਿੰਗ ਆਊਟਫਿੱਟ ਪਾਇਆ ਸੀ ।

ਹੋਰ ਪੜ੍ਹੋ : ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਨੇ ਮਨਾਇਆ ਬੇਟੇ ਤੈਮੂਰ ਦਾ ਜਨਮ ਦਿਨ

kareena

ਦੱਸ ਦਈਏ ਕਿ ਸੈਫ ਅਤੇ ਕਰੀਨਾ ਇੱਕ ਵਾਰ ਮੁੜ ਤੋਂ ਮਾਪੇ ਬਣਨ ਵਾਲੇ ਹਨ ਕੁਝ ਸਮਾਂ ਪਹਿਲਾਂ ਹੀ ਦੋਨਾਂ ਨੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਸੀ ।ਦੱਸ ਦਈਏ ਕਿ ਕ੍ਰਿਸਮਸ ਦੇ ਮੌਕੇ ‘ਤੇ ਖ਼ਾਨ ਪਰਿਵਾਰ ਵੱਲੋਂ ਪਾਰਟੀ ਰੱਖੀ ਗਈ ਸੀ ।

kareena kapoor

ਇਸ ਪਾਰਟੀ ‘ਚ ਸੋਹਾ ਅਲੀ ਖ਼ਾਨ, ਨਤਾਸ਼ਾ ਪੂਨਾਵਾਲਾ, ਕਰਿਸ਼ਮਾ ਕਪੂਰ ਸਣੇ ਕਈ ਮਹਿਮਾਨ ਪਹੁੰਚੇ ਸਨ । ਕਰੀਨਾ ਵੱਲੋਂ ਸਾਂਝੀ ਕੀਤੀ ਗਈ ਤਸਵੀਰ ‘ਚ ਸਭ ਨੇ ਸਾਂਤਾ ਕਲੋਜ਼ ਵਾਲੀ ਟੋਪੀ ਪਾਈ ਹੋਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network