ਬਾਲੀਵੁੱਡ ਅਦਾਕਾਰਾ ਕੀਰਤੀ ਕੁਲਹਾਰੀ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ

written by Lajwinder kaur | October 28, 2021

ਬਾਲੀਵੁੱਡ ਅਦਾਕਾਰਾ ਕੀਰਤੀ ਕੁਲਹਾਰੀ (Kirti Kulhari) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਇਸ ਵਾਰ ਉਨ੍ਹਾਂ ਨੇ ਸੱਚਖੰਡ ਦਰਬਾਰ ਸਾਹਿਬ ਤੋਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੀ ਹਾਂ ਉਹ ਸ੍ਰੀ ਹਰਿਮੰਦਰ ਸਾਹਿਬ ( Golden Temple) ਵਿਖੇ ਨਤਮਸਤਕ ਹੋਈ ਹੈ।

ਹੋਰ ਪੜ੍ਹੋ :ਧਨਾਸ਼ਰੀ ਵਰਮਾ ਤੇ ਯੁਜ਼ਵੇਂਦਰ ਚਾਹਲ ਨੇ ਹਾਰਡੀ ਸੰਧੂ ਦੇ ਗੀਤ ‘ਤੇ ਕੀਤਾ ਕਮਾਲ ਦਾ ਡਾਂਸ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਪਤੀ-ਪਤਨੀ ਦਾ ਇਹ ਅੰਦਾਜ਼, ਦੇਖੋ ਵੀਡੀਓ

inside imge of bollywood actress kirti kulhari with friends image source-instagram

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਉਹ ਦਰਬਾਰ ਸਾਹਿਬ 'ਚ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਦੇਖ ਸਕਦੇ ਹੋਏ ਕੀਰਤੀ ਕੁਲਹਾਰੀ ਨੇ ਚਿੱਟੇ ਰੰਗ ਦਾ ਪੰਜਾਮੀ ਸੂਟ ਪਾਇਆ ਹੋਇਆ ਹੈ ਅਤੇ ਸਿਰ ਨੂੰ ਰਾਜਸਥਾਨੀ ਦੁਪਾਟੇ ਦੇ ਨਾਲ ਟਕਿਆ ਹੋਇਆ ਹੈ। ਤਸਵੀਰਾਂ ‘ਚ ਉਨ੍ਹਾਂ ਦੀ ਖਾਸ ਸਹੇਲੀ ਵੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ :  ਐਸ਼ਵਰਿਆ ਰਾਏ ਦੀ ਧੀ ਦਾ ਪੁਰਾਣਾ ਡਾਂਸ ਵੀਡੀਓ ਵਾਇਰਲ ਹੋਇਆ ਸੋਸ਼ਲ ਮੀਡੀਆ ‘ਤੇ, ਰਣਵੀਰ ਸਿੰਘ ਦੇ ਗੀਤ ‘ਆਪਣਾ ਟਾਈਮ ਆਏਗਾ’ ‘ਤੇ ਥਿਰਕਦੀ ਆ ਰਹੀ ਹੈ ਨਜ਼ਰ

actress kirti kulhari image source-instagram

ਦੱਸ ਦਈਏ ਇਸੇ ਸਾਲ ਕੀਰਤੀ ਕੁਲਹਾਰੀ ਉਸ ਸਮੇਂ ਸੁਰਖੀਆਂ 'ਚ ਆ ਗਈ ਸੀ, ਜਦੋਂ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦੱਸਿਆ ਸੀ ਕਿ ਉਹ ਆਪਣੇ ਪਤੀ ਤੋਂ ਵੱਖ ਹੋ ਰਹੀ ਹੈ। ਕੀਰਤੀ ਨੇ ਲਿਖਿਆ ਸੀ ਕਿ ‘ਕਾਗਜ਼ ਉੱਤੇ ਨਹੀਂ, ਬਲਕਿ ਜ਼ਿੰਦਗੀ ਵਿੱਚ’ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਸ਼ਾਇਦ ਇਹ ਉਹ ਫ਼ੈਸਲਾ ਹੈ ਜੋ ਕਿਸੇ ਦੇ ਨਾਲ ਰਹਿਣ ਦੇ ਫ਼ੈਸਲੇ ਨਾਲੋਂ ਜ਼ਿਆਦਾ ਔਖਾ ਹੈ ਕਿਉਂਕਿ ਜਿਸ ਕਿਸੇ ਨੂੰ ਵੀ ਤੁਸੀਂ ਪਿਆਰ ਅਤੇ ਉਸ ਦੀ ਪ੍ਰਵਾਹ ਕਰਦੇ ਹੋ, ਉਸ ਨਾਲ ਰਹਿਣਾ ਖੁਸ਼ੀ ਵਾਲੀ ਗੱਲ ਹੁੰਦੀ ਹੈ.. ‘ਕਿਸੇ ਨਾਲ ‘ਨਾ ਹੋਣ ਦਾ ਫ਼ੈਸਲਾ’, ਉਸੇ ਵਿਅਕਤੀ ਨੂੰ ਦੁੱਖ ਅਤੇ ਪੀੜ ਦਿੰਦਾ ਹੈ। ਇਹ ਸੌਖਾ ਨਹੀਂ ਹੈ। ਸੋਚੋ ਇਸ ਦਾ ਮਤਲਬ ਹੈ ਕਿ ਇਹ ਸੌਖਾ ਨਹੀਂ ਹੈ ਪਰ ਜੋ ਹੈ ਸੋ ਹੈ।’ ਦੱਸ ਦਈਏ ਕੀਰਤੀ ਤੇ ਸਾਹਿਲ ਚਾਰ ਸਾਲ ਇਕੱਠੇ ਰਹੇ ਹਨ। ਜੇ ਗੱਲ ਕਰੀਏ ਕੀਰਤੀ ਦੇ ਵਰਕ ਫਰੰਟ ਦੀ ਤਾਂ ਉਹ ਪਿੰਕ, ਮਿਸ਼ਨ ਮੰਗਲ, ਬਲੈਕਮੈਲ, ਇੰਦੂ ਸਰਕਾਰ ਤੇ ਕਈ ਹੋਰ ਬਾਲੀਵੁੱਡ ਵਿੱਚ ਵਿੱਚ ਆਪਣੀ ਅਦਾਕਾਰੀ ਦਾ ਜਲਵੇ ਬਿਖੇਰ ਚੁੱਕੀ ਹੈ।

 

View this post on Instagram

 

A post shared by Kirti Kulhari (@iamkirtikulhari)

You may also like