ਪਹਿਲੀ ਵਾਰ ਧੀ ਦੇ ਨਾਲ ਦੁਨੀਆ ਦੇ ਸਾਹਮਣੇ ਆਈ ਮਾਹੀ ਗਿੱਲ,ਕਈ ਮਹੀਨੇ ਪਹਿਲਾਂ ਕੀਤਾ ਸੀ ਧੀ ਬਾਰੇ ਖੁਲਾਸਾ

written by Shaminder | January 28, 2020

ਪਾਲੀਵੁੱਡ ਅਤੇ ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਜਿਸ ਨੇ ਕਿ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਦੀ ਖੁਦ ਵੀ ਜ਼ਿੰਦਗੀ ਵੀ ਕਿਸੇ ਫ਼ਿਲਮ ਤੋਂ ਘੱਟ ਨਹੀਂ ਪਿੱਛੇ ਜਿਹੇ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਅਹਿਮ ਖੁਲਾਸਾ ਕਰਦਿਆਂ ਹੋਇਆਂ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਇੱਕ ਸ਼ਖਸ ਦੇ ਨਾਲ ਰਿਲੇਸ਼ਨਸ਼ਿਪ 'ਚ ਹਨ ਅਤੇ ਉਨ੍ਹਾਂ ਦੀ ਇੱਕ ਧੀ ਵੀ ਹੈ । ਹੋਰ ਵੇਖੋ:ਅੱਜ ਹੈ ਮਾਹੀ ਗਿੱਲ ਦਾ ਜਨਮ ਦਿਨ, 17 ਸਾਲ ਦੀ ਉਮਰ ’ਚ ਕਰ ਲਿਆ ਸੀ ਵਿਆਹ, ਫਿਰ ਹੋਇਆ ਤਲਾਕ, ਇਸ ਤਰ੍ਹਾਂ ਦੀ ਹੈ ਮਾਹੀ ਦੀ ਨਿੱਜੀ ਜ਼ਿੰਦਗੀ https://www.instagram.com/p/B71GzcnpvOh/ ਉਸ ਧੀ ਦੇ ਨਾਲ ਉਨ੍ਹਾਂ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ । ਜਿਸ 'ਚ ਉਨ੍ਹਾਂ ਨੇ ਆਪਣੀ ਬੇਟੀ ਨੂੰ ਆਪਣੀ ਗੋਦ 'ਚ ਚੁੱਕਿਆ ਹੋਇਆ ਹੈ । ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।ਇੱਕ ਇੰਟਰਵਿਊ ਵਿਚ ਮਾਹੀ ਗਿੱਲ ਨੇ ਮਾਹੀ ਨੇ ਅਪਣੇ ਰਿਲੇਸ਼ਨਸ਼ਿਪ ਅਤੇ ਪਰਸਨਲ ਲਾਈਫ ਨਾਲ ਜੁੜੇ ਕਈ ਰਾਜ਼ ਖੋਲ੍ਹੇ ਸਨ। https://www.instagram.com/p/B6sNmjYhDPa/ ਹੁਣ ਤੱਕ ਮਾਹੀ ਗਿੱਲ ਦੀ ਪਰਸਨਲ ਲਾਈਫ ਦੇ ਬਾਰੇ ਵਿਚ ਫੈਂਸ ਨੂੰ ਜ਼ਿਆਦਾ ਨਹੀਂ ਪਤਾ ਸੀ। https://www.instagram.com/p/B20xsaxBpbL/ ਪਹਿਲੀ ਵਾਰ ਇਸ ਬਾਰੇ ਵਿਚ ਮਾਹੀ ਗਿੱਲ ਨੇ ਦੱਸਿਆ ਸੀ ਕਿ "ਮੈਂ ਵਿਆਹੁਤਾ ਨਹੀਂ ਪਰ ਮੇਰਾ ਇੱਕ ਬੁਆਏਫਰੈਂਡ ਹੈ।ਮਾਹੀ ਗਿੱਲ ਨੇ ਦੱਸਿਆ ਕਿ ਅਸੀਂ ਛੇਤੀ ਹੀ ਵਿਆਹ ਕਰਾਂਗੇ, ਲੇਕਿਨ ਵਿਆਹ ਕਰਨ ਅਤੇ ਨਾ ਕਰਨ ਨਾਲ ਸਾਡੇ ਰਿਸ਼ਤੇ ਵਿਚ ਕੋਈ ਫਰਕ ਨਹੀਂ ਪੈਂਦਾ। ਮਾਹੀ ਨੇ ਦੱਸਿਆ ਕਿ ਮੇਰੀ ਢਾਈ ਸਾਲ ਦੀ ਬੇਟੀ ਹੈ"।

0 Comments
0

You may also like