ਬਾਲੀਵੁੱਡ ਅਦਾਕਾਰਾ ਮਲਿਕਾ ਸਹਿਰਾਵਤ ਦਾ ਭਤੀਜੇ ਨਾਲ ਇਹ ਵੀਡੀਓ ਖੂਬ ਹੋ ਰਿਹਾ ਵਾਇਰਲ, ਇਸ ਤਰ੍ਹਾਂ ਭਤੀਜੇ ਨੇ ਕੀਤੀ ਭੂਆ ਦੀ ਤਾਰੀਫ਼

Written by  Shaminder   |  May 13th 2020 12:54 PM  |  Updated: May 13th 2020 12:54 PM

ਬਾਲੀਵੁੱਡ ਅਦਾਕਾਰਾ ਮਲਿਕਾ ਸਹਿਰਾਵਤ ਦਾ ਭਤੀਜੇ ਨਾਲ ਇਹ ਵੀਡੀਓ ਖੂਬ ਹੋ ਰਿਹਾ ਵਾਇਰਲ, ਇਸ ਤਰ੍ਹਾਂ ਭਤੀਜੇ ਨੇ ਕੀਤੀ ਭੂਆ ਦੀ ਤਾਰੀਫ਼

ਆਪਣੀਆਂ ਬੋਲਡ ਅਦਾਵਾਂ ਲਈ ਜਾਣੀ ਜਾਂਦੀ ਅਦਾਕਾਰਾ ਮਲਿਕਾ ਸਹਿਰਾਵਤ ਦਾ ਇੱਕ ਵੀਡੀਓ ਆਪਣੇ ਭਤੀਜੇ ਦੇ ਨਾਲ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਭਤੀਜੇ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਉਨ੍ਹਾਂ ਦਾ ਭਤੀਜਾ ਉਨ੍ਹਾਂ ਦੀ ਤਾਰੀਫ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਜਿਸ ‘ਤੇ ਮਲਿਕਾ ਖੁਸ਼ ਹੁੰਦੀ ਨਜ਼ਰ ਆ ਰਹੀ ਹੈ ।

https://www.instagram.com/p/CAFnA-MJeqd/?igshid=3ej7a8z0jcml

ਮਲਿਕਾ ਸਹਿਰਾਵਤ ਨੇ ਫ਼ਿਲਮਾਂ ‘ਚ ਬੋਲਡ ਸੀਨ ਦੇ ਕੇ ਕਾਫੀ ਚਰਚਾ ਖੱਟੀ ਹੈ ਅਤੇ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਹਰਿਆਣਾ ਦੇ ਰੋਹਤਕ ‘ਚ ਪੂਰੀ ਕੀਤੀ । ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਚੋਂ ਉਚੇਰੀ ਸਿੱਖਿਆ ਹਾਸਲ ਕੀਤੀ । ਉਹ ਹਿੰਦੁਸਤਾਨ ਦੀ ਅਜਿਹੀ ਅਦਾਕਾਰਾ ਹਨ ਜਿਨ੍ਹਾਂ ਨੇ ਜੈਕੀ ਚੇਨ ਦੇ ਨਾਲ ਕੰਮ ਕੀਤਾ ਹੈ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਡਰਟੀ ਪਾਲੀਟਿਕਸ, ਹਿਸ, ਮਰਡਰ, ਦਾ ਮਿਥ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦੇ ਬੋਲਡ ਅਵਤਾਰ ਨੇ ਖੂਬ ਚਰਚਾ ਵਟੋਰੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network