ਫ਼ਿਲਮਾਂ ਨਾਲੋਂ ਜ਼ਿਆਦਾ ਇਸ ਵਜ੍ਹਾ ਕਰਕੇ ਇਸ ਅਦਾਕਾਰਾ ਦੇ ਹੁੰਦੇ ਸਨ ਹਰ ਗਲੀ ਮੁਹੱਲੇ 'ਚ ਚਰਚੇ, ਪਰ ਅੱਜ ਹੈ ਗੁੰਮਨਾਮ

Written by  Rupinder Kaler   |  July 30th 2019 11:50 AM  |  Updated: July 30th 2019 11:50 AM

ਫ਼ਿਲਮਾਂ ਨਾਲੋਂ ਜ਼ਿਆਦਾ ਇਸ ਵਜ੍ਹਾ ਕਰਕੇ ਇਸ ਅਦਾਕਾਰਾ ਦੇ ਹੁੰਦੇ ਸਨ ਹਰ ਗਲੀ ਮੁਹੱਲੇ 'ਚ ਚਰਚੇ, ਪਰ ਅੱਜ ਹੈ ਗੁੰਮਨਾਮ

80 ਦੇ ਦਹਾਕੇ ਵਿੱਚ ਆਈ ਫ਼ਿਲਮ 'ਰਾਮ ਤੇਰੀ ਗੰਗਾ ਮੈਲੀ' ਫ਼ਿਲਮ ਵਿੱਚ ਬੋਲਡ ਸੀਨ ਦੇ ਕੇ ਹਰ ਪਾਸੇ ਤਹਿਲਕਾ ਮਚਾਉਣ ਵਾਲੀ ਮੰਦਾਕਿਨੀ ਹੁਣ ਗੁੰਮਨਾਮੀ ਦੀ ਜ਼ਿੰਦਗੀ ਬਿਤਾ ਰਹੀ ਹੈ ।ਮੰਦਾਕਿਨੀ ਦਾ ਫ਼ਿਲਮੀ ਸਫ਼ਰ ਕਾਫੀ ਛੋਟਾ ਰਿਹਾ ਹੈ । ਇਸ ਦਾ ਵੱਡਾ ਕਾਰਨ ਇਹ ਸੀ ਕਿ ਮੰਦਾਕਿਨੀ ਦਾ ਗੈਂਗਸਟਰ ਦਾਊਦ ਇਬਰਾਹਿਮ ਨਾਲ ਅਫੇਅਰ ਰਿਹਾ ਹੈ ਤੇ ਉਸ ਦੀਆਂ ਫ਼ਿਲਮਾਂ ਵੀ ਬਾਕਿਸ ਆਫ਼ਿਸ ਤੇ ਕੋਈ ਖ਼ਾਸ ਕਮਾਲ ਨਹੀਂ ਸਨ ਕਰਦੀਆਂ ।

https://www.instagram.com/p/B0hmX3RA0Zf/

ਉਂਝ ਮੰਦਾਕਿਨੀ ਨੇ ਬਹੁਤ ਸਾਰੀਆਂ ਫ਼ਿਲਮਾਂ ਕੀਤੀਆਂ ਹਨ ਪਰ 'ਰਾਮ ਤੇਰੀ ਗੰਗਾ ਮੈਲੀ'ਵਿੱਚ ਗੰਗਾ ਦਾ ਨਿਭਾਇਆ ਕਿਰਦਾਰ ਅੱਜ ਵੀ ਹਰ ਇੱਕ ਦੀ ਜ਼ੁਬਾਨ ਤੇ ਹੈ ।ਮੰਦਾਕਿਨੀ ਦਾ ਜਨਮ ਦਿਨ 3੦ ਜੁਲਾਈ ਨੂੰ ਹੁੰਦਾ ਹੈ । ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ  ਉਹਨਾਂ ਦੀ ਜ਼ਿੰਦਗੀ ਦੇ ਕੁਝ ਅਹਿਮ ਕਿੱਸੇ ਦੱਸਾਂਗੇ ।ਮੰਦਾਕਿਨੀ ਦਾ ਅਸਲ ਨਾਂ ਜੈਸਮੀਨ ਜੋਸੇਫ ਹੈ ਤੇ ਉਹ ਉੱਤਰ ਪ੍ਰਦੇਸ ਦੇ ਮੇਰਠ ਦੀ ਰਹਿਣ ਵਾਲੀ ਹੈ ।

Bollywood Actress Mandakin Bollywood Actress Mandakin

ਕਿਹਾ ਜਾਂਦਾ ਹੈ ਕਿ ਮੰਦਾਕਿਨੀ ਨੂੰ 'ਰਾਮ ਤੇਰੀ ਗੰਗਾ ਮੈਲੀ' ਫ਼ਿਲਮ ਸਾਈਨ ਕਰਨ ਤੋਂ ਪਹਿਲਾਂ ਤਿੰਨ ਫ਼ਿਲਮ ਪ੍ਰੋਡਿਊਸਰ ਰਿਜੈਕਟ ਕਰ ਚੁੱਕੇ ਸਨ । ਪਰ ਜਦੋਂ ਫ਼ਿਲਮ ਡਾਇਰੈਕਟਰ ਤੇ ਅਦਾਕਾਰ ਰਾਜ ਕਪੂਰ ਦੀ ਨਜ਼ਰ ਮੰਦਾਕਿਨੀ ਤੇ ਪਈ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਨਾਂ ਜੈਸਮੀਨ ਤੋਂ ਬਦਲ ਕੇ ਮੰਦਾਕਿਨੀ ਰੱਖ ਦਿੱਤਾ । ਇਸ ਤੋਂ ਬਾਅਦ ਮੰਦਾਕਿਨੀ ਨੇ 'ਰਾਮ ਤੇਰੀ ਗੰਗਾ ਮੈਲੀ' ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ।

https://www.instagram.com/p/BrcHqcvANSo/

ਸਾਲ 1994 ਵਿੱਚ ਦਾਊਦ ਇਬਰਾਹਿਮ ਦੇ ਨਾਲ ਮੰਦਾਕਿਨੀ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ ਜਿਸ ਤੋਂ ਬਾਅਦ ਤਹਿਲਕਾ ਮੱਚ ਗਿਆ ਸੀ । ਕਿਹਾ ਜਾਂਦਾ ਹੈ ਕਿ ਦਾਊਦ ਤੇ ਮੰਦਾਕਿਨੀ ਦਾ ਇੱਕ ਬੇਟਾ ਵੀ ਹੈ ਪਰ ਮੰਦਾਕਿਨੀ ਇਸ ਸਭ ਤੋਂ ਹਮੇਸ਼ਾ ਮੁਕਰ ਜਾਂਦੀ ਹੈ ।ਮੰਦਾਕਿਨੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਸਿਰਫ਼ ਦਾਊਦ ਦੀ ਦੋਸਤ ਹੈ । ਉਹ ਅਕਸਰ ਸ਼ੋਅ ਲਈ ਦੁਬਈ ਜਾਂਦੀ ਸੀ ਇਸ ਸ਼ੋਅ ਵਿੱਚ ਹੀ ਉਸ ਦੀ ਮੁਲਾਕਾਤ ਦਾਊਦ ਨਾਲ ਹੋਈ ਸੀ ।

Bollywood Actress Mandakin Bollywood Actress Mandakin

ਮੰਦਾਕਿਨੀ ਨੇ 1996 ਵਿੱਚ ਫ਼ਿਲਮਾਂ ਤੋਂ ਕਿਨਾਰਾ ਕਰ ਲਿਆ ਸੀ ਕਿਉਂਕਿ ਉਸ ਦੀ ਕੋਈ ਵੀ ਫ਼ਿਲਮ ਹਿੱਟ ਨਹੀਂ ਸੀ ਹੋ ਰਹੀ । ਇਸ ਤੋਂ ਬਾਅਦ ਮੰਦਾਕਿਨੀ ਨੇ ਵਿਆਹ ਕਰਵਾ ਲਿਆ ਸੀ ।ਮੰਦਾਕਿਨੀ ਦੇ ਦੋ ਬੱਚੇ ਹਨ ਬੇਟੇ ਦਾ ਨਾਂਅ ਰਾਬਿਲ ਹੈ ਤੇ ਬੇਟੀ ਦਾ ਨਾਂ ਇਨਾਯਾ ਠਾਕੁਰ ਹੈ ।

Bollywood Actress Mandakin Bollywood Actress Mandakin


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network