ਬਾਲੀਵੁੱਡ ਅਦਾਕਾਰਾ ਮੌਨੀ ਰਾਏ ਖਤਰਨਾਕ ਜਾਨਵਰਾਂ ਨੂੰ ਖਾਣਾ ਖੁਆਉਂਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

written by Shaminder | January 23, 2021

ਬਾਲੀਵੁੱਡ ਅਦਾਕਾਰਾ ਮੌਨੀ ਰਾਏ ਏਨੀਂ ਦਿਨੀਂ ਦੁਬਈ ‘ਚ ਸਮਾਂ ਬਿਤਾ ਰਹੀ ਹੈ ।ਉਹ ਲਗਾਤਾਰ ਆਪਣੇ ਇਸ ਵਿਜ਼ਿਟ ਦੇ ਵੀਡੀਓ ਵੀ ਸਾਂਝੇ ਕਰ ਰਹੀ ਹੈ । ਮੌਨੀ ਰਾਏ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ।ਦਰਅਸਲ ਮੌਨੀ ਰਾਏ ਨੇ ਜਿਹੜਾ ਵੀਡੀਓ ਸਾਂਝਾ ਕੀਤਾ ਹੈ । ਉਸ ‘ਚ ਉਹ ਸਫੇਦ ਸ਼ੇਰ ਨੂੰ ਖਾਣਾ ਖੁਆਉਂਦੀ ਹੋਈ ਨਜ਼ਰ ਆ ਰਹੀ ਹੈ ।

mouni

ਮੌਨੀ ਰਾਏ ਦੇ ਇਸ ਵੀਡੀਓ ‘ਤੇ ਫੈਨਸ ਦੇ ਨਾਲ-ਨਾਲ ਸੈਲੇਬਸ ਵੀ ਰਿਐਕਸ਼ਨ ਦੇ ਰਹੇ ਹਨ ।ਮੌਨੀ ਰਾਏ ਨੇ ਕੁਝ ਸਮਾਂ ਪਹਿਲਾਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ ।ਵੀਡੀਓ ‘ਚ ਦੇਖ ਸਕਦੇ ਹੋ ਕਿ ਮੌਨੀ ਨੇ ਆਪਣੇ ਹੱਥ ‘ਚ ਮਾਸ ਦਾ ਟੁਕੜਾ ਫੜਿਆ ਹੋਇਆ ਹੈ ।

ਹੋਰ ਪੜ੍ਹੋ : ਬਾਲੀਵੁੱਡ ਗਾਇਕ ਸ਼ੰਕਰ ਮਹਾਦੇਵਨ ਬਣੇ ਟੈ੍ਰਫਿਕ ਹਵਲਦਾਰ, ਮੁੰਬਈ ਦੇ ਇਸ ਚੌਂਕ ਤੇ ਸੰਭਾਲਿਆ ਟ੍ਰੈਫਿਕ

mouni-roy

ਜਿਸ ਨੂੰ ਉਹ ਬਿਨਾਂ ਕਿਸੇ ਡਰ ਦੇ ਸ਼ੇਰ ਦੇ ਮੂੰਹ ‘ਚ ਪਾਉਂਦੀ ਹੋਈ ਵਿਖਾਈ ਦੇ ਰਹੀ ਹੈ ।ਮੌਨੀ ਰਾਏ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਇਹ ਸਿਰਫ 10 ਮਹੀਨੇ ਦਾ ਹੈ, ਮੈਂ ਡਰੀ ਹੋਈ ਸੀ, ਪਰ ਮੈਂ ਉਸ ਨੂੰ ਮਿਲ ਕੇ ਕਾਫੀ ਖੁਸ਼ ਹੋਈ’।

mouni

ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਦੇ ਰਹੇ ਹਨ ।

 

View this post on Instagram

 

A post shared by mon (@imouniroy)

0 Comments
0

You may also like