ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਨੂੂੂੰ ਸ਼ੂਟਿੰਗ ਦੌਰਾਨ ਆਇਆ ਵਰਟਿਗੋ ਅਟੈਕ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ

written by Shaminder | August 07, 2021

ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਜੋ ਕਿ ਆਪਣੀ ਫ਼ਿਲਮ ‘ਲਵ ਰੰਜਨ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ । ਉਸ ਦੀ ਸ਼ੂਟਿੰਗ ਦੌਰਾਨ ਅਚਾਨਕ ਤਬੀਅਤ ਖਰਾਬ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ । ਖ਼ਬਰਾਂ ਮੁਤਾਬਕ ਉਹ ਪਿਛਲੇ ਕਈ ਦਿਨਾਂ ਤੋਂ ਆਪਣੀ ਫ਼ਿਲਮ ‘ਲਵ ਰੰਜਨ’ ਦੀ ਸ਼ੂਟਿੰਗ ‘ਚ ਬਿਜ਼ੀ ਹੈ । ਸ਼ੂਟਿੰਗ ਦੇ ਦੌਰਾਨ ਹੀ ਅਚਾਨਕ ਉਸ ਦਾ ਬਲੱਡ ਪ੍ਰੈਸ਼ਰ ਲੋਅ ਹੋ ਗਿਆ ।

Nusrat -min Image From Instagram

ਹੋਰ ਪੜ੍ਹੋ : ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ ਪੁਲਿਸ ਵਾਲੇ ਦੀਆਂ ਡਾਂਸ ਵੀਡੀਓ ਦੇਖ ਕੇ 

Nusrat -min Image From Instagram

ਇਸੇ ਦੌਰਾਨ ਅਦਾਕਾਰਾ ਨੂੰ ਵਰਟਿਗੋ ਅਟੈਕ ਆ ਗਿਆ । ਜਿਸ ਤੋਂ ਬਾਅਦ ਅਦਾਕਾਰਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । ਨੁਸਰਤ ਭਰੂਚਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ‘ਪਿਆਰ ਕਾ ਪੰਚਨਾਮਾ’ ਫ਼ਿਲਮ ਤੋਂ ਬਾਅਦ ਉਹ ਕਾਫੀ ਚਰਚਾ ‘ਚ ਆਈ ਸੀ ।

Nusrat,,-min Image From Instagram

ਇਸ ਤੋਂ ਇਲਾਵਾ ਉਹ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਉਹ ‘ਸਈਆਂ ਜੀ’ ਗੀਤ ‘ਚ ਹਨੀ ਸਿੰਘ ਦੇ ਨਾਲ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਛੋਟੇ ਛੋਟੇ ਪੈਗ ਸਣੇ ਕਈ ਗੀਤਾਂ ‘ਚ ਵਿਖਾਈ ਦੇ ਚੁੱਕੀ ਹੈ । ਜਿਉਂ ਹੀ ਅਦਾਕਾਰਾ ਦੇ ਪ੍ਰਸ਼ੰਸਕਾਂ ਨੂੰ ਉਸ ਦੇ ਬਿਮਾਰ ਹੋਣ ਦੀ ਸੂਚਨਾ ਮਿਲੀ ਤਾਂ ਅਦਾਕਾਰਾ ਦੇ ਪ੍ਰਸ਼ੰਸਕ ਇਸ ਖ਼ਬਰ ਨੂੰ ਲੈ ਕੇ ਚਿੰਤਿਤ ਹੋ ਗਏ ਹਨ ।

0 Comments
0

You may also like