ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਧੀ ਦੇ ਨਾਲ ਕੀਤਾ ਡਾਂਸ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

written by Shaminder | October 09, 2021 10:53am

ਬਾਲੀਵੁੱਡ ਦੀ ਮਸਤ ਮਸਤ ਗਰਲ ਰਵੀਨਾ ਟੰਡਨ (Raveena Tandon)  ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਰਵੀਨਾ ਟੰਡਨ ਨੇ ਆਪਣੀ ਧੀ ਦੇ ਨਾਲ ਇੱਕ ਡਾਂਸ (Dance Video ) ਕਰਦਿਆਂ ਦਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।ਰਵੀਨਾ ਟੰਡਨ ਦੇ ਨਾਲ ਉਸ ਦੀ ਧੀ ਵੀ ਨਜ਼ਰ ਆ ਰਹੀ ਹੈ ।

Image From Instagram

ਹੋਰ ਪੜ੍ਹੋ : ਡਰੱਗ ਮਾਮਲੇ ਆਰੀਅਨ ਖ਼ਾਨ ਨੂੰ ਨਹੀਂ ਮਿਲੀ ਅਦਾਲਤ ਤੋਂ ਰਾਹਤ, ਜ਼ਮਾਨਤ ਅਰਜ਼ੀ ਰੱਦ

ਦੋਵੇਂ ਇੱਕ ਅੰਗਰੇਜ਼ੀ ਗਾਣੇ ‘ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ । ਰਵੀਨਾ ਟੰਡਨ ਦੇ ਫੈਨਸ ਵੱਲੋਂ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਪਸੰਦ ਵੀ ਕੀਤਾ ਜਾ ਰਿਹਾ ਹੈ ।

Image From Instagram

ਇਸ ਵੀਡੀਓ ਨੂੰ ਵੇਖ ਕੇ ਤੁਹਾਨੂੰ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਮਾਂ ਕਿਹੜੀ ਹੈ ਅਤੇ ਧੀ ਕਿਹੜੀ । ਰਵੀਨਾ ਟੰਡਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

ਉਹ ਅੱਜ ਕੱਲ੍ਹ ਕਈ ਰਿਆਲਟੀ ਸ਼ੋਅਜ਼ ‘ਚ ਨਜ਼ਰ ਆ ਰਹੀ ਹੈ । ਹਾਲਾਂਕਿ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਬਣਾਈ ਹੋਈ ਹੈ ।ਪਰ ਉਹ ਆਪਣੇ ਫੈਨਸ ਦੇ ਨਾਲ ਸੋਸ਼ਲ ਮੀਡੀਆ ‘ਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।

 

You may also like