ਇਸ ਅਦਾਕਾਰਾ ਨਾਲ ਵੀ ਫ਼ਿਲਮ ਇੰਡਸਟਰੀ 'ਚ ਹੋਈ ਸੀ ਕਾਸਟਿੰਗ ਕਾਊਚ,ਅਦਾਕਾਰਾ ਨੇ ਖੁੱਲ ਕੇ ਦੱਸੀ ਆਪਬੀਤੀ

written by Shaminder | October 16, 2019

ਬਾਲੀਵੁੱਡ ਦੀ ਦੁਨੀਆ ਵੇਖਣ 'ਚ ਜਿੰਨੀ ਖੂਬਸੂਰਤ ਲੱਗਦੀ ਹੈ ਪਰ ਇਸ ਦੀ ਅਸਲੀਅਤ ਓਨੀ ਹੀ ਜ਼ਿਆਦਾ ਦਿਲ ਕੰਬਾ ਦੇਣ ਵਾਲੀ ਹੈ । ਖ਼ਾਸ ਕਰਕੇ ਨਿਊ ਕਮਰ ਹੀਰੋਇਨਾਂ ਲਈ ।ਕੁਝ ਦਿਨ ਪਹਿਲਾਂ ਸੁਰਵੀਨ ਚਾਵਲਾ ਨੇ ਬਾਲੀਵੁੱਡ 'ਚ ਸ਼ੁਰੂਆਤੀ ਦੌਰ 'ਚ ਉਨ੍ਹਾਂ ਨਾਲ ਹੋਈ ਕਾਸਟਿੰਗ ਕਾਊਚ ਬਾਰੇ ਕਈ ਖੁਲਾਸੇ ਕੀਤੇ ਸਨ ਅਤੇ ਉਸ ਤੋਂ ਬਾਅਦ ਹੁਣ ਅਦਾਕਾਰਾ ਰਿਚਾ ਚੱਢਾ ਵੀ ਕਾਸਟਿੰਗ ਕਾਊਚ 'ਤੇ ਖੁੱਲ ਕੇ ਬੋਲੀ ਹੈ ।

ਹੋਰ ਵੇਖੋ:ਬਾਲੀਵੁੱਡ ਅਦਾਕਾਰਾ ਰੇਖਾ ਕਿਸ ਦੇ ਨਾਂਅ ਦਾ ਲਗਾਉਂਦੀ ਹੈ ਸੰਧੂਰ, ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

https://www.instagram.com/p/B1topC0DK8J/

ਬਾਲੀਵੁੱਡ ਐਕਟਰਸ ਰਿਚਾ ਚੱਢਾ ਨੇ ਵੀ ਆਪਣੇ ਨਾਲ ਹੋਏ ਅਜਿਹੇ ਤਜ਼ਰਬੇ ਬਾਰੇ ਗੱਲ ਕੀਤੀ।ਰਿਚਾ ਨੇ ਇੱਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸ਼ੁਰੂਆਤੀ ਦੌਰ 'ਚ ਕਈ ਵਾਰ ਇਸ ਤਰ੍ਹਾਂ ਦੇ ਲੋਕਾਂ ਦਾ ਸਾਹਮਣਾ ਕਰਨਾ ਪਿਆ।

https://www.instagram.com/p/B16hCw0jETM/

ਉਨ੍ਹਾਂ ਕਿਹਾ ਕਿ ਜਦੋਂ ਉਹ ਇੰਡਸਟਰੀ 'ਚ ਆਈ ਤਾਂ ਉਹ ਬੇਹੱਦ ਯੰਗ ਸੀ ਤੇ ਇਹ ਸਭ ਸਮਝ ਨਹੀਂ ਆਉਂਦਾ ਸੀ।ਆਪਣੇ ਤਜ਼ਰਬੇ ਨੂੰ ਸ਼ੇਅਰ ਕਰਦੇ ਉਸ ਨੇ ਕਿਹਾ, "ਕਈ ਵਾਰ ਮੇਰੇ ਨਾਲ ਅਜਿਹੇ ਹੋਇਆ ਜਿਸ ਵਿੱਚੋਂ ਜ਼ਿਆਦਾਤਰ ਮੈਂ ਸਮਝ ਹੀ ਨਹੀਂ ਪਾਉਂਦੀ ਸੀ, ਮੈਂ ਕਾਫੀ ਯੰਗ ਸੀ ਤੇ ਬੇਵਕੂਫ ਵੀ।

https://www.instagram.com/p/B1GbVT3D8c0/

ਇੱਕ ਵਾਰ ਇੱਕ ਵਿਅਕਤੀ ਨੇ ਮੈਨੂੰ ਡਿਨਰ ਲਈ ਕਿਹਾ। ਮੈਂ ਉਸ ਨੂੰ ਜਵਾਬ ਦਿੱਤਾ ਕਿ ਮੈਂ ਡਿਨਰ ਕਰ ਚੁੱਕੀ ਹਾਂ ਪਰ ਉਸ ਨੇ ਵਾਰ-ਵਾਰ ਡਿਨਰ ਕਰਨ ਨੂੰ ਕਿਹਾ ਤੇ ਮੈਂ ਉਸ ਨੂੰ ਡਿਨਰ 'ਚ ਕੀ ਕੀ ਖਾਧਾ ਇਹ ਵੀ ਦੱਸ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣਾ ਹੱਥ ਮੇਰੇ 'ਤੇ ਫੇਰਦੇ ਹੋਏ ਕਿਹਾ ਕਿ ਸਾਨੂੰ ਡਿਨਰ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਮੈਨੂੰ ਸਮਝ ਆਇਆ ਕਿ ਉਹ ਕੀ ਚਾਹੁੰਦਾ ਹੈ। ਮੈਂ ਆਪਣੇ ਅੰਕਲ ਨੂੰ ਫੋਨ ਕੀਤਾ ਤੇ ਉੱਥੋਂ ਭੱਜ ਗਈ।"

You may also like