ਬਾਲੀਵੁੱਡ ਅਦਾਕਾਰਾ ਸ਼ਸ਼ੀਕਲਾ ਨੂੰ ਘਰ ਦੇ ਗੁਜ਼ਾਰੇ ਲਈ ਲੋਕਾਂ ਦੇ ਘਰਾਂ ‘ਚ ਕਰਨਾ ਪਿਆ ਸੀ ਝਾੜੂ ਪੋਚੇ ਦਾ ਕੰਮ

written by Shaminder | June 17, 2021

ਬਾਲੀਵੁੱਡ ‘ਚ ਨੈਗਟਿਵ ਕਿਰਦਾਰ ਨਿਭਾਉਣ ਵਾਲੀ ਸ਼ਸ਼ੀਕਲਾ ਨੂੰ ਤਾਂ ਹਰ ਕੋਈ ਜਾਣਦਾ ਹੈ । ਉਸ ਨੇ ਫ਼ਿਲਮਾਂ ‘ਚ ਬੇਸ਼ੁਮਾਰ ਨੈਗਟਿਵ ਕਿਰਦਾਰ ਨਿਭਾਉਂਦੀ ਰਹੀ ਹੈ । ਉਸ ਦੇ ਨਿਭਾਏ ਕਿਰਦਾਰਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ।ਸ਼ਸ਼ੀਕਲਾ ਦਾ ਜਨਮ ਇੱਕ ਬਹੁਤ ਹੀ ਅਮੀਰ ਪਰਿਵਾਰ ‘ਚ ਹੋਇਆ ਸੀ ।ਪਰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਦੇ ਨਾਲ ਧੋਖਾ ਕੀਤਾ ਜਿਸ ਕਾਰਨ ਸ਼ਸ਼ੀਕਲਾ ਦਾ ਪਰਿਵਾਰ ਸੜਕ ‘ਤੇ ਆ ਗਿਆ ਸੀ ।

Shashikala Image From Shashikala Movie
ਹੋਰ ਪੜ੍ਹੋ : ਬੱਚਿਆਂ ਨਾਲ ਮਸਤੀ ਕਰਦੇ ਦਿਖਾਈ ਦਿੱਤੇ ਗਾਇਕ ਹਰਫ ਚੀਮਾ, ਵੀਡੀਓ ਹੋ ਰਿਹਾ ਵਾਇਰਲ 
Shashikala Image From Shashikala Movie
ਉਸ ਦਾ ਸਾਰਾ ਵਪਾਰ ਧੰਦਾ ਬੰਦ ਹੋ ਗਿਆ ਸੀ । ਖਬਰਾਂ ਮੁਤਾਬਕ ਸ਼ਸ਼ੀਕਲਾ ਨੂੰ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਲੋਕਾਂ ਦੇ ਘਰਾਂ ‘ਚ ਝਾੜੂ ਪੋਚੇ ਤੋਂ ਲੈ ਕੇ ਕੂੜਾ ਕਰਕਟ ਤੱਕ ਚੁੱਕਣ ਦਾ ਕੰਮ ਕਰਨਾ ਪਿਆ ਸੀ ।ਹਾਲਾਂਕਿ ਇਸ ਦਰਮਿਆਨ ਸ਼ਸ਼ੀਕਲਾ ਇਸ ਕੋਸ਼ਿਸ਼ ‘ਚ ਲੱਗੀ ਰਹੀ ਕਿ ਉਸ ਨੂੰ ਕਿਸੇ ਤਰ੍ਹਾਂ ਫ਼ਿਲਮਾਂ ‘ਚ ਕੰਮ ਮਿਲ ਜਾਵੇ । shashikala ਆਖਿਰਕਾਰ ਉਹ ਦਿਨ ਵੀ ਆਇਆ ਅਤੇ ਸ਼ਸ਼ੀਕਲਾ ਦੇ ਮਨ ਦੀ ਮੁਰਾਦ ਪੂਰੀ ਹੋ ਗਈ । ਉਨ੍ਹਾਂ ਨੂੰ ਫ਼ਿਲਮ ‘ਜੀਨਤ’ ‘ਚ ਕੰਮ ਕਰਨ ਦਾ ਮੌਕਾ ਮਿਲ ਗਿਆ। ਜਿਸ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਫ਼ਿਲਮਾਂ ਮਿਲਦੀਆਂ ਗਈਆਂ।  

0 Comments
0

You may also like