ਕੋਵਿਡ ਦੇ ਨਾਲ ਪੀੜਤ ਪਤੀ ਰਾਜ ਕੁੰਦਰਾ ਨੂੰ ਕੁਝ ਇਸ ਅੰਦਾਜ਼ ‘ਚ ਮਿਲੀ ਐਕਟਰੈੱਸ ਸ਼ਿਲਪਾ ਸ਼ੈੱਟੀ, ਇਹ ਪਿਆਰੀ ਜਿਹੀ ਤਸਵੀਰ ਹਰ ਕਿਸੇ ਨੂੰ ਆ ਰਹੀ ਹੈ ਪਸੰਦ

written by Lajwinder kaur | May 16, 2021

ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ 'ਚ ਹਾਹਾਕਾਰ ਮਚਾਈ ਹੋਈ ਹੈ। ਦੇਸ਼ ਚ ਕੋਰੋਨਾ ਦੇ ਵੱਧਦੇ ਮਾਮਲੇ ਦੇ ਚੱਲਦੇ ਕਈ ਸੈਲੀਬ੍ਰੇਟ ਵੀ ਇਸ ਵਾਇਰਲ ਦਾ ਸ਼ਿਕਾਰ ਹੋ ਚੁੱਕੇ ਨੇ। ਕੁਝ ਦਿਨ ਪਹਿਲਾਂ ਹੀ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਪੋਸਟ ਪਾ ਕੇ ਦੱਸਿਆ ਸੀ ਉਨ੍ਹਾਂ ਦੇ ਪਰਿਵਾਰ ਵਾਲੇ ਕੋਰੋਨਾ ਪਾਜ਼ੇਟਿਵ ਹੋ ਗਏ ਨੇ। ਉਹ ਸਾਰੇ ਘਰ 'ਚ ਹੀ ਡਾਕਟਰਾਂ ਵੱਲੋਂ ਦੱਸੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਇਕਾਂਤਵਾਸ ਚ ਰਹਿ ਰਹੇ ਨੇ।

shilpa shetty with family Image Source: Instagram

ਹੋਰ ਪੜ੍ਹੋ : ਪੰਜਾਬੀ ਗੱਭਰੂ ਅਰਜਨ ਸਿੰਘ ਭੁੱਲਰ ਨੇ ਚਮਕਾਇਆ ਪੰਜਾਬੀਆਂ ਦਾ ਨਾਂਅ, MMA ‘ਚ ਵਰਲਡ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਚੈਂਪੀਅਨ ਨੂੰ ਰਣਦੀਪ ਹੁੱਡਾ ਨੇ ਦਿੱਤੀ ਵਧਾਈ

inside imaeg of shilpa shetty Image Source: Instagram

ਕੁਝ ਸਮੇਂ ਪਹਿਲਾਂ ਹੀ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੇ ਪਤੀ ਰਾਜ ਕੁੰਦਰਾ ਦੇ ਨਾਲ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ- 'ਕੋਰੋਨਾ ਦੇ ਦੌਰ ਚ ਪਿਆਰ! ਕੋਰੋਨਾ ਪਿਆਰਾ ਹੈ'। ਸ਼ਿਲਪਾ ਸ਼ੈੱਟੀ ਨੇ #Nearlydone ਹੈਸ਼ਟੈਗ ਦੇ ਨਾਲ ਦੱਸਿਆ ਹੈ ਕਿ ਰਾਜ ਕੁੰਦਰਾ ਦੀ ਸਿਹਤ ਲਗਭਗ ਠੀਕ ਹੋ ਹੀ ਗਈ ਹੈ। ਅਦਾਕਾਰਾ ਨੇ ਇਸ ਪੋਸਟ ਦੇ ਨਾਲ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ ਇੰਨੀਆਂ ਦੁਆਵਾਂ ਦੇਣ ਦੇ ਲਈ ।

shilpa shetty post Image Source: Instagram

ਫੋਟੋ ਚ ਦੇਖ ਸਕਦੇ ਹੋ ਸ਼ਿਲਪਾ ਸ਼ੈੱਟੀ ਸ਼ੀਸ਼ੇ ਦੇ ਇਸ ਪਾਰ ਖੜ੍ਹੀ ਹੈ ਤੇ ਰਾਜ ਕੁੰਦਰਾ ਸ਼ੀਸ਼ੇ ਦੇ ਦੂਜੇ ਪਾਸੇ ਤੇ ਦੋਵਾਂ ਰੋਮਾਂਟਿਕ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਨੇ। ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਲੋਕਾਂ ਨੂੰ ਇਸ ਮੁਸ਼ਕਿਲ ਸਮੇਂ ਚ ਪੋਸਟਾਂ ਪਾ ਕੇ ਹਿੰਮਤ ਦਿੰਦੀ ਰਹਿੰਦੀ ਹੈ।

inside image of shilpa shetty and raj kundra Image Source: Instagram

 

You may also like