ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਖੋਲਿਆ ਰੇਸਤਰਾਂ, ਸਾਂਝੀਆਂ ਕੀਤੀਆਂ ਤਸਵੀਰਾਂ

written by Shaminder | December 04, 2020

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਸ਼ੇਅਰ ਕਰਨ ਦੇ ਨਾਲ ਹੀ ਉਨ੍ਹਾਂ ਨੇ ਇੱਕ ਗੁੱਡ ਨਿਊਜ਼ ਵੀ ਸਾਂਝੀ ਕੀਤੀ ਹੈ । ਉਸ ਨੇ ਇਹ ਤਸਵੀਰ ਸ਼ੇਅਰ ਕਰਦਿਆਂ ਹੋਇਆਂ ਲਿਖਿਆ ਕਿ ਇਹ ਤਿਆਰ ਹੈ । shilpa-shetty ਦਰਅਸਲ ਸ਼ਿਲਪਾ ਸ਼ੈੱਟੀ ਨੇ ਬਾਂਦਰਾਂ ‘ਚ Bastian chain ਚੇਨ ਦਾ ਰੇਸਤਰਾਂ ਜੋ ਕਿ ਬਾਲੀਵੁੱਡ ਹਸਤੀਆਂ ਦੇ ਹੈਂਗਆਊਟ ਦੀ ਬਿਹਤਰੀਨ ਜਗ੍ਹਾ ਹੈ । ਠੀਕ ਉਸੇ ਚੇਨ ਦਾ ਇੱਕ ਹੋਰ ਰੇਸਤਰਾਂ ਮੁੰਬਈ ਦੇ ਵਰਲੀ ‘ਚ ਖੋਲਿ੍ਹਆ ਹੈ ।ਇਸ ਨਵੇਂ ਰੇਸਤਰਾਂ ‘ਚ ਸ਼ਿਲਪਾ ਨੇ ਪਤੀ ਦੇ ਨਾਲ ਮਿਲ ਕੇ ਮੇਨਿਊ ‘ਚ ਦੂਜੀਆਂ ਡਿੱਸ਼ੇਜ਼ ਨੂੰ ਵੀ ਸ਼ਾਮਿਲ ਕੀਤਾ ਹੈ । ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੀਆਂ ਧੀ ਦੇ ਨਾਲ ਤਸਵੀਰਾਂ ਵਾਇਰਲ, ਸੋਸ਼ਲ ਮੀਡੀਆ ‘ਤੇ ਕੀਤੀਆਂ ਜਾ ਰਹੀਆਂ ਪਸੰਦ
shilpa shetty ਇਸ ਖ਼ਾਸ ਮੌਕੇ ‘ਤੇ ਸ਼ਿਲਪਾ ਸ਼ੈੱਟੀ ਨੇ ਆਪਣੀ ਦੋਸਤ ਜੈਨੇਲੀਆ ਡਿਸੂਜ਼ਾ ਤੇ ਰਿਤੇਸ਼ ਦੇਸ਼ਮੁਖ ਨੂੰ ਵੀ ਸੱਦਾ ਭੇਜਿਆ ਸੀ ।ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਮੁੰਬਈ ‘ਚ Bastian chain ਦੀ ਕੋ-ਆਨਰ ਹੈ । shilpa ਸ਼ਿਲਪਾ ਸ਼ੈੱਟੀ ਇੱਕ ਅਜਿਹੀ ਅਦਾਕਾਰਾ ਹੈ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝੇ ਕਰਦੀ ਰਹਿੰਦੀ ਹੈ ।

0 Comments
0

You may also like