ਪੰਜਾਬੀ ਦੇ ਰੰਗ ‘ਚ ਰੰਗੀ ਸ਼ਿਲਪਾ ਸ਼ੈੱਟੀ, ਪੰਜਾਬੀ ਫ਼ਿਲਮ ਦੇ ਇਹ ਡਾਇਲਾਗਸ ਬੋਲ ਕੇ ਜਿੱਤਿਆ ਸਭ ਦਾ ਦਿਲ, ਵੀਡੀਓ ਵਾਇਰਲ

Written by  Shaminder   |  April 20th 2020 10:12 AM  |  Updated: April 20th 2020 10:12 AM

ਪੰਜਾਬੀ ਦੇ ਰੰਗ ‘ਚ ਰੰਗੀ ਸ਼ਿਲਪਾ ਸ਼ੈੱਟੀ, ਪੰਜਾਬੀ ਫ਼ਿਲਮ ਦੇ ਇਹ ਡਾਇਲਾਗਸ ਬੋਲ ਕੇ ਜਿੱਤਿਆ ਸਭ ਦਾ ਦਿਲ, ਵੀਡੀਓ ਵਾਇਰਲ

ਦੇਸ਼ ਭਰ ‘ਚ ਲਾਕਡਾਊਨ ਚੱਲ ਰਿਹਾ ਹੈ । ਅਜਿਹੇ ‘ਚ ਜਿੱਥੇ ਆਮ ਲੋਕ ਆਪਣੇ ਘਰਾਂ ‘ਚ ਆਪਣਾ ਸਮਾਂ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਬਿਤਾ ਰਹੇ ਹਨ । ਉੱਥੇ ਹੀ ਸੈਲੀਬ੍ਰੇਟੀਜ਼ ਵੀ ਆਪੋ ਆਪਣੇ ਪਰਿਵਾਰਾਂ ਦੇ ਨਾਲ ਟਾਈਮ ਸਪੈਂਡ ਕਰ ਰਹੇ ਹਨ । ਇਹ ਸੈਲੀਬ੍ਰੇਟੀਜ਼ ਘਰਾਂ ‘ਚ ਰਹਿ ਕੇ ਕਈ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰ ਰਹੇ ਹਨ । ਜਿਸ ਦੀਆਂ ਅਕਸਰ ਉਹ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਏਨੀਂ ਦਿਨੀਂ ਆਪਣੇ ਘਰ ‘ਚ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ ।

ਹੋਰ ਵੇਖੋ:ਧੀ ਦੀ ਵੀਡੀਓ ਸ਼ੇਅਰ ਕਰਕੇ ਸ਼ਿਲਪਾ ਸ਼ੈੱਟੀ ਨੇ ਦੱਸਿਆ ਕਿਉਂ ਹੈ 15 ਨੰਬਰ ਉਹਨਾਂ ਲਈ ਸਭ ਤੋਂ ਲੱਕੀ

https://www.instagram.com/p/B_JZLkwh4vx/

ਉਹ ਜਿੱਥੇ ਯੋਗਾ ਅਤੇ ਵਰਕ ਆਊਟ ਨੂੰ ਪੂਰਾ ਸਮਾਂ ਦੇ ਰਹੇ ਨੇ, ਉੱਥੇ ਮਸਤੀ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਗਵਾਉਂਦੇ । ਹੁਣ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਪੰਜਾਬੀ ਫ਼ਿਲਮ ‘ਅੜਬ ਮੁਟਿਆਰਾਂ’ ਦੇ ਡਾਈਲਾਗਸ ਬੋਲਦੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/B-wwi3yhZQZ/

ਉਨ੍ਹਾਂ ਦਾ ਇਹ ਵੀਡੀਓ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟ ਕਰ ਰਹੇ ਨੇ ।ਇਸ ਵੀਡੀਓ ਨੂੰ ਸੋਨਮ ਬਾਜਵਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਜੋ ਡਾਈਲਾਗਸ ਬੋਲ ਰਹੇ ਨੇ ਉਨ੍ਹਾਂ ਨੂੰ ਸੋਨਮ ਬਾਜਵਾ ‘ਤੇ ਹੀ ਫ਼ਿਲਮਾਇਆ ਗਿਆ ਸੀ । ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network