
ਸ਼ਰਧਾ ਕਪੂਰ Shraddha Kapoor ਦੀ ਮੇਕਅੱਪ ਆਰਟਿਸਟ ਸ਼ਰਧਾ ਨਾਇਕ ਦਾ ਹਾਲ ਹੀ 'ਚ ਵਿਆਹ ਹੋਇਆ ਹੈ। ਉਸਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਸ਼ਰਧਾ ਕਪੂਰ ਉਸਦੀ bridesmaid ਦੇ ਰੂਪ ਵਿੱਚ ਨਜ਼ਰ ਆ ਰਹੀ ਹੈ ਅਤੇ ਉਹ ਸਾਰੀ ਜ਼ਿੰਮੇਵਾਰੀ ਲੈਂਦੀ ਨਜ਼ਰ ਆ ਰਹੀ ਹੈ ਜੋ ਇੱਕ bridesmaid ਦੀ ਹੁੰਦੀ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨਵੀਂ ਦੁਲਹਨ ਨੇ ਲਿਖਿਆ, ਪਿਆਰੀ ਸ਼ਰਧਾ, 12 ਸਾਲ ਪਹਿਲਾਂ ਤੁਹਾਨੂੰ ਪ੍ਰੋਫੈਸ਼ਨਲ ਸੈੱਟਅੱਪ 'ਚ ਮਿਲਣ ਤੋਂ ਲੈ ਕੇ ਦੋਸਤ ਬਣਨ ਤੱਕ, ਫਿਰ ਬੈਸਟ ਫ੍ਰੈਂਡ ਬਣਨਾ ਅਤੇ ਅੱਜ ਜਦੋਂ ਤੁਸੀਂ ਮੇਰੇ ਵਿਆਹ ਦੀ officiator ਹੋ, ਅਸੀਂ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ... ਸਾਡੇ ਵਿਆਹ ਵਿੱਚ ਡਿਊਟੀ ਨਿਭਾਉਣ ਲਈ ਤੁਹਾਡਾ ਧੰਨਵਾਦ’। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ।

ਅਦਾਕਾਰਾ ਸ਼ਰਧਾ ਕਪੂਰ ਆਪਣੀ ਬੇਸਟ ਫ੍ਰੈਂਡ ਅਤੇ ਮੇਕਅੱਪ ਆਰਟਿਸਟ ਸ਼ਰਧਾ ਨਾਇਕ ਦੇ ਵਿਆਹ 'ਚ ਪਹੁੰਚੀ ਸੀ, ਜਿਸ ਦੀਆਂ ਝਲਕੀਆਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਸ਼ਰਧਾ ਨੇ ਆਪਣੇ ਦੋਸਤ ਦੇ ਵਿਆਹ 'ਤੇ ਲਾੜਾ-ਲਾੜੀ ਦੇ ਵਿਆਹ ਦੀ ਰਸਮਾਂ ਪੂਰੀ ਕਰਦੇ ਹੋਈ ਨਜ਼ਰ ਆਈ। ਸ਼ਰਧਾ ਕਪੂਰ ਜੋ ਕਿ ਪਰਪਲ ਰੰਗ ਦੀ ਸਟਾਈਲਿਸ਼ ਆਉਟ ਫਿੱਟ ਚ ਨਜ਼ਰ ਆ ਰਹੀ ਹੈ। ਸ਼ਰਧਾ ਦਾ ਇਹ ਕਿਊਟ ਅੰਦਾਜ਼ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਸ਼ਰਧਾ ਕਪੂਰ ਜੋ ਕਿ ਕਈ ਬਾਲੀਵੁੱਡ ਫ਼ਿਲਮਾਂ ਚ ਕੰਮ ਕਰ ਚੁੱਕੀ ਹੈ ।
View this post on Instagram