ਬੁਰੀ ਫਸੀ ਬਾਲੀਵੁੱਡ ਅਦਾਕਾਰ ਸੋਨਾਕਸ਼ੀ ਸਿਨਹਾ, ਪੜ੍ਹੋ ਪੂਰੀ ਖਬਰ

Written by  Lajwinder kaur   |  November 26th 2018 06:59 AM  |  Updated: November 26th 2018 07:06 AM

ਬੁਰੀ ਫਸੀ ਬਾਲੀਵੁੱਡ ਅਦਾਕਾਰ ਸੋਨਾਕਸ਼ੀ ਸਿਨਹਾ, ਪੜ੍ਹੋ ਪੂਰੀ ਖਬਰ

ਬਾਲੀਵੁੱਡ ਸਟਾਰ ਸੋਨਾਕਸ਼ੀ ਸਿਨਹਾ ਮੁਸੀਬਤ ਵਿੱਚ ਫਸਦੀ ਨਜ਼ਰ ਆ ਰਹੀ ਹਨ। ਦੱਸ ਦੇਈਏ ਕਿ ਸੋਨਾਕਸ਼ੀ ਸਹਿਤ ਸੱਤ ਹੋਰ ਲੋਕਾਂ ਉੱਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦਾ ਇਲਜ਼ਾਮ ਲਗਾਇਆ ਹੈ ਅਤੇ ਇਸ ਮਾਮਲੇ ‘ਚ ਪੁਲਿਸ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ।  ਇੱਕ ‘ਇੰਡਿਅਨ ਫ਼ੈਸ਼ਨ ਐਂਡ ਬਿਊਟੀ ਅਵਾਰਡ’ ਕੰਪਨੀ ਦੇ ਮਾਲਿਕ ਨੇ ਸੋਨਾਕਸ਼ੀ ਦੇ ਨਾਲ ਨਾਲ ਇਹਨਾਂ 7 ਲੋਕਾਂ ਉੱਤੇ 28 ਲੱਖ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ।sonakshi sinha involve in forgery indian fashionਹੋਰ ਪੜ੍ਹੋ: ਰਿਲੀਜ਼ ਤੋਂ ਪਹਿਲਾਂ ਹੀ 2.0 ਨੇ ਇੰਝ ਕਮਾਏ 370 ਕਰੋੜ ਰੁਪਏ

ਮਾਮਲਾ ਇਹ ਹੈ,  ਸੋਨਾਕਸ਼ੀ ਉੱਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੇ ਪ੍ਰੋਗਰਾਮ ਵਿੱਚ ਆਉਣ ਲਈ ਪੈਸੇ ਵੀ ਲਏ ਸੀ ਤੇ  ਪ੍ਰੋਗਰਾਮ ਵਿੱਚ ਸ਼ਾਮਿਲ ਵੀ ਨਹੀਂ ਹੋਈ। 'ਇੰਡਿਅਨ ਫ਼ੈਸ਼ਨ ਐਂਡ ਬਿਊਟੀ ਅਵਾਰਡਸ' ਕੰਪਨੀ ਦੇ ਮਾਲਿਕ ਮੁਰਾਦਾਬਾਦ ਦੇ ਵਸਨੀਕ ਪ੍ਰਮੋਦ ਸ਼ਰਮਾ ਨੇ ਸੋਨਾਕਸ਼ੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।

sonakshi sinha involve in forgery indian fashion

ਹੋਰ ਪੜ੍ਹੋ: ਮਲਾਇਕਾ-ਅਰਜੁਨ ਨੇ ਖਰੀਦਿਆ ਨਵਾਂ ਘਰ ਜਾਣੋ ਕਿੱਥੇ ਲਿਆ ਹੈ ਇਹ ਆਸ਼ਿਆਨਾ !

ਲੋਕਲ ਮੀਡਿਆ ਦੀ ਰਿਪੋਰਟਸ ਦੇ ਅਨੁਸਾਰ ਪ੍ਰਮੋਦ ਨੇ ਦੱਸਿਆ, 30 ਸਿਤੰਬਰ, 2018 ਨੂੰ ਦਿੱਲੀ ਵਿੱਚ ਇੰਡਿਆ ਫ਼ੈਸ਼ਨ ਐਂਡ ਬਿਊਟੀ ਅਵਾਰਡ ਪ੍ਰੋਗਰਾਮ ਰਖਵਾਇਆ ਸੀ। ਇਸ ਵਿੱਚ ਅਵਾਰਡਜ਼ ਦੇਣ ਲਈ ਸੋਨਾਕਸ਼ੀ ਸਿਨਹਾ ਨੂੰ ਬੁਲਾਇਆ ਗਿਆ ਸੀ। ਜੂਨ ਦੇ ਮਹੀਨੇ ਵਿੱਚ ਇਹ ਸਮਝੌਤਾ ਕੀਤਾ ਗਿਆ। ਇੱਕ ਵੀਡਿਓ ਵਿੱਚ ਵੀ ਸੋਨਾਕਸ਼ੀ ਨੇ ਇਸ ਪ੍ਰੋਗਰਾਮ ਵਿੱਚ ਆਉਣ ਦੀ ਜਾਣਕਾਰੀ ਦਿੱਤੀ ਸੀ। ਇਸ ਵਿੱਚ 28 ਲੱਖ ਰੁਪਏ ਮੁਰਾਦਾਬਾਦ ਵਲੋਂ ਆਨਲਾਇਨ ਟਰਾਂਸਫਰ ਕੀਤੇ ਗਏ। ਇਲਜ਼ਾਮ ਹੈ ਕਿ ਜਦੋਂ ਰਕਮ ਵਾਪਸ ਮੰਗੀ ਗਈ ਤਾਂ ਸੋਨਾਕਸ਼ੀ ਦੀ ਮੈਨੇਜਰ ਨੇ ਕੰਪਨੀ ਦੇ ਡਾਇਰੇਕਟਰ ਨੂੰ ਮੈਸੇਜ ਕਰ ਜਾਨੋਂ ਮਾਰਨੇ ਦੀ ਧਮਕੀ ਦਿੱਤੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

-Ptc Punjabi


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network