ਸੋਨਾਲੀ ਬੇਂਦਰੇ ਅੱਜ ਮਨਾ ਰਹੀ ਆਪਣੇ ਵਿਆਹ ਦੀ ਵਰ੍ਹੇਗੰਢ,ਭਰੀ ਮਹਿਫ਼ਲ 'ਚ ਅਦਾਕਾਰਾ ਨੂੰ ਇਸ ਡਾਇਰੈਕਟਰ ਨੇ ਕੀਤਾ ਸੀ ਪ੍ਰਪੋਜ਼

Written by  Shaminder   |  November 13th 2019 05:52 PM  |  Updated: November 13th 2019 05:52 PM

ਸੋਨਾਲੀ ਬੇਂਦਰੇ ਅੱਜ ਮਨਾ ਰਹੀ ਆਪਣੇ ਵਿਆਹ ਦੀ ਵਰ੍ਹੇਗੰਢ,ਭਰੀ ਮਹਿਫ਼ਲ 'ਚ ਅਦਾਕਾਰਾ ਨੂੰ ਇਸ ਡਾਇਰੈਕਟਰ ਨੇ ਕੀਤਾ ਸੀ ਪ੍ਰਪੋਜ਼

ਅਦਾਕਾਰਾ ਸੋਨਾਲੀ ਬੇਂਦਰੇ ਕੈਂਸਰ ਦੀ ਬੀਮਾਰੀ ਨੂੰ ਮਾਤ ਦੇ ਕੇ ਹੁਣ ਆਪਣੀ ਨਾਰਮਲ ਜ਼ਿੰਦਗੀ ਜਿਉਂ ਰਹੇ ਹਨ । ਲੱਖਾਂ ਦਰਸ਼ਕਾਂ ਦੇ ਦਿਲਾਂ ਦੀ ਧੜਕਣ ਸੋਨਾਲੀ ਨੇ ਜਦੋਂ ਵਿਆਹ ਕਰਵਾਇਆ ਸੀ ਤਾਂ ਕਈਆਂ ਦੇ ਦਿਲ ਟੁੱਟੇ ਸਨ । ਪਰ ਅਫੇਅਰ ਨਾਲ ਚਰਚਾ 'ਚ ਆਈ ਅਦਾਕਾਰਾ ਸੋਨਾਲੀ ਨੇ ਗੋਲਡੀ ਬਹਿਲ ਨਾਲ ਵਿਆਹ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ।

ਹੋਰ ਵੇਖੋ:ਕੈਂਸਰ ਨਾਲ ਜੂਝਣ ਵਾਲੀ ਸੋਨਾਲੀ ਬੇਂਦਰੇ ਨੇ ਦੱਸਿਆ ਕਿਵੇਂ ਦਿੱਤੀ ਕੈਂਸਰ ਨੂੰ ਮਾਤ,ਔਖੇ ਵੇਲੇ ਕੌਣ ਸਨ ਨਾਲ

https://www.instagram.com/p/B4r8PqvpO9z/

ਸੋਨਾਲੀ ਬੇਂਦਰੇ ਅੱਜ ਆਪਣੇ ਵਿਆਹ ਦੀ 17ਵੀਂ ਮੈਰਿਜ ਐਨੀਵਰਸਰੀ ਮਨਾ ਰਹੀ ਹੈ । ਅੱਜ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਮੁਲਾਕਾਤ ਗੋਲਡੀ ਬਹਿਲ ਨਾਲ ਹੋਈ ਸੀ ।ਸੋਨਾਲੀ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਆਗ' ਨਾਲ ਕੀਤੀ ਸੀ ।ਜੋ ਬਾਕਸ ਆਫ਼ਿਸ 'ਤੇ ਜ਼ਿਆਦਾ ਕਮਾਲ ਤਾਂ ਨਹੀਂ ਸੀ ਕਰ ਸਕੀ ਪਰ ਇਸ ਤੋਂ ਬਾਅਦ ਉਨ੍ਹਾਂ ਦੀ ਦਿਲਜਲੇ ਨੂੰ ਲੋਕਾਂ ਦੀ ਕਾਫੀ ਸਰਾਹਣਾ ਮਿਲੀ ਸੀ ।

https://www.instagram.com/p/B4weaMGJ7ED/

ਗੋਲਡੀ ਅਤੇ ਸੋਨਾਲੀ ਦੀ ਮੁਲਾਕਾਤ ਇੱਕ ਫ਼ਿਲਮ ਦੇ ਸੈੱਟ 'ਤੇ ਹੋਈ ਸੀ । ਸੋਨਾਲੀ ਨੇ ਪਹਿਲੀ ਵਾਰ ਗੋਲਡੀ ਦੇ ਪ੍ਰਪੋਜ ਕਰਨ 'ਤੇ ਇਨਕਾਰ ਕਰ ਦਿੱਤਾ ਸੀ । ਜਿਸ ਤੋਂ ਬਾਅਦ ਸੋਨਾਲੀ ਨੂੰ ਲੱਗਿਆ ਕਿ ਗੋਲਡੀ ਬਹੁਤ ਕੇਅਰਿੰਗ ਹਨ ।

https://www.instagram.com/p/B4FAIGNpwm6/

ਜਿਸ ਤੋਂ ਬਾਅਦ  ਇੱਕ ਪਾਰਟੀ ਦੌਰਾਨ ਗੋਲਡੀ ਨੇ ਸਭ ਦੇ ਸਾਹਮਣੇ ਗੋਡਿਆਂ ਭਾਰ ਬੈਠ ਕੇ ਸੋਨਾਲੀ ਨੂੰ ਮੁੜ ਤੋਂ ਪ੍ਰਪੋਜ਼ ਕੀਤਾ ਸੀ ਅਤੇ ਚਾਰ ਸਾਲ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network