ਕੈਂਸਰ ਦੀ ਜੰਗ ਜਿੱਤਣ ਵਾਲੀ ਸੋਨਾਲੀ ਬੇਂਦਰੇ ਬਣੀ ਪ੍ਰੇਰਣਾ ਸਰੋਤ,ਕਿਹਾ ਬਿਮਾਰੀ ਨਾਲੋਂ ਜ਼ਿਆਦਾ ਦਰਦਨਾਕ ਹੈ ਇਲਾਜ 

Written by  Shaminder   |  April 15th 2019 05:04 PM  |  Updated: April 15th 2019 05:04 PM

ਕੈਂਸਰ ਦੀ ਜੰਗ ਜਿੱਤਣ ਵਾਲੀ ਸੋਨਾਲੀ ਬੇਂਦਰੇ ਬਣੀ ਪ੍ਰੇਰਣਾ ਸਰੋਤ,ਕਿਹਾ ਬਿਮਾਰੀ ਨਾਲੋਂ ਜ਼ਿਆਦਾ ਦਰਦਨਾਕ ਹੈ ਇਲਾਜ 

ਅਦਾਕਾਰਾ ਸੋਨਾਲੀ ਬੇਂਦਰੇ ਹੌਲੀ-ਹੌਲੀ ਆਪਣੀ ਬਿਮਾਰੀ ਤੋਂ ਉੱਭਰ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਇਸ ਬਿਮਾਰੀ ਦਾ ਪਤਾ ਲੱਗਿਆ ਤਾਂ ਉਹ ਬਹੁਤ ਦੁਖੀ ਹੋਏ ।ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਨਿਊਯਾਰਕ ਜਾ ਕੇ ਇਲਾਜ ਕਰਵਾਇਆ ਅਤੇ ਠੀਕ ਹੋ ਗਏ । ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਹਰਾ ਕੇ ਉਹ ਫ਼ਿਰ ਤੋਂ ਨਵੀਂ ਜ਼ਿੰਦਗੀ ਵੱਲ ਵਧ ਰਹੇ ਨੇ । ਅੱਜ ਉਹ ਕਈ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਚੁੱਕੇ ਨੇ ।

ਹੋਰ ਵੇਖੋ :ਆਪਣੀ ਬਿਮਾਰੀ ਤੋਂ ਉੱਭਰ ਰਹੇ ਹਨ ਅਦਾਕਾਰਾ ਸੋਨਾਲੀ ਬੇਂਦਰੇ,ਨਵੇਂ ਲੁੱਕ ‘ਚ ਆਏ ਨਜ਼ਰ

https://www.instagram.com/p/BwMyBljJml8/

ਸੋਨਾਲੀ ਨੇ ਹਾਲ ਹੀ ਵਿੱਚ ਇੱਕ ਸੰਸਥਾ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਕੌਮਾਂਤਰੀ ਕਾਨਫਰੰਸ 'ਚ ਹਿੱਸਾ ਲਿਆ । ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਹ ਬਿਮਾਰੀ ਡਰਾਵਨੀ ਤਾਂ ਹੈ ਹੀ ਉਸ ਤੋਂ ਵੀ ਕਿਤੇ ਜ਼ਿਆਦਾ ਦਰਦਨਾਕ ਹੈ ।

https://www.instagram.com/p/Bvwnqcbpqmn/

ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਿਮਾਰੀ ਦਾ ਸ਼ੁਰੂਆਤ 'ਚ ਹੀ ਪਤਾ ਲੱਗਣਾ ਜ਼ਰੂਰੀ ਹੁੰਦਾ ਹੈ,ਕਿਉਂਕਿ ਇਸ ਦੇ ਇਲਾਜ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਭਿਆਨਕ ਅਤੇ ਦਰਦ ਦੇਣ ਵਾਲਾ ਹੁੰਦਾ ਹੈ । ਜੇ ਇਸ ਦਾ ਪਹਿਲਾਂ ਪਤਾ ਲੱਗ ਜਾਵੇ ਤਾਂ ਇਸ ਦੇ ਇਲਾਜ 'ਚ ਖਰਚ ਘੱਟ ਆਉਂਦਾ ਹੈ ਇਸ ਦੇ ਨਾਲ ਹੀ ਇਲਾਜ ਦੌਰਾਨ ਦਰਦ ਵੀ ਘੱਟ ਹੁੰਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network