ਜ਼ੋਮੈਟੋ ਦੇ ਜਿਸ ਕਰਿੰਦੇ ’ਤੇ ਔਰਤ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਸਨ, ਉਸ ਦੇ ਬਚਾਅ ’ਚ ਬਾਲੀਵੁੱਡ ਅਦਾਕਾਰਾ ਅੱਗੇ ਆਈ

Written by  Rupinder Kaler   |  March 15th 2021 04:28 PM  |  Updated: March 15th 2021 04:28 PM

ਜ਼ੋਮੈਟੋ ਦੇ ਜਿਸ ਕਰਿੰਦੇ ’ਤੇ ਔਰਤ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਸਨ, ਉਸ ਦੇ ਬਚਾਅ ’ਚ ਬਾਲੀਵੁੱਡ ਅਦਾਕਾਰਾ ਅੱਗੇ ਆਈ

ਬੇਂਗਲੁਰੂ ’ਚ ਇਕ ਮਹਿਲਾ ਨੇ ਆਨਲਾਈਨ ਖਾਣਾ ਆਡਰ ਕਰਨ ਵਾਲੀ ਐਪ ਜ਼ੋਮੇਟੋ ਦੇ ਕਰਿੰਦੇ ’ਤੇ ਉਸ ਨਾਲ ਕੁੱਟ ਮਾਰ ਕਰਨ ਦਾ ਇਲਜ਼ਾਮ ਲਗਾਇਆ ਹੈ । ਇਲਜ਼ਾਮ ਲਗਾਉਣ ਵਾਲੀ ਔਰਤ ਦਾ ਕਹਿਣਾ ਹੈ ਕਿ ਉਸ ਨੇ ਜ਼ੋਮੇਟੋ ਤੇ ਦਿੱਤਾ ਆਰਡਰ ਰੱਦ ਕਰ ਦਿੱਤਾ ਸੀ ਜਿਸ ਤੋਂ Delivery boy ਨੇ ਉਸ ਨਾਲ ਬਦਤਮੀਜ਼ੀ ਕੀਤੀ ਤੇ ਉਸ ਦੇ ਚਿਹਰੇ ’ਤੇ ਮੁੱਕਾ ਮਾਰ ਕੇ ਨੱਕ ਦੀ ਹੱਡੀ ਤੋੜ ਦਿੱਤੀ ।

image from Parineeti Chopra's instagram

ਹੋਰ ਪੜ੍ਹੋ :

ਗਾਇਕ ਨਿੰਜਾ ਨੇ ਆਪਣੀ ਹੀ ਤਰੀਕੇ ਨਾਲ ਦਿੱਤੀ ਹਨੀ ਸਿੰਘ ਨੂੰ ਜਨਮ ਦਿਨ ਦੀ ਵਧਾਈ

ਜਦੋਂ ਕਿ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ Delivery boy ਨੇ ਕਿਹਾ ਹੈ ਕਿ ਔਰਤ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਆਪਣੇ ਬਚਾਅ ਦੇ ਚੱਲਦੇ ਔਰਤ ਨੂੰ ਸੱਟ ਵੱਜੀ ਹੈ । ਹੁਣ ਇਸ ਪੂਰੇ ਮਾਮਲੇ ’ਚ ਅਦਾਕਾਰਾ ਪ੍ਰੀਨਿਤੀ ਚੋਪੜਾ ਨੇ ਦਖਲ ਦਿੰਦੇ ਹੋਏ ਆਪਣੇ ਵਿਚਾਰ ਰੱਖੇ ਹਨ । ਉਸ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ Delivery boy ਮਾਸੂਮ ਹੈ। ਅਜਿਹੇ ’ਚ ਉਨ੍ਹਾਂ ਨੇ ਜ਼ੋਮੇਟੋ ਇੰਡੀਆ ਤੋਂ ਇਸ ਪੂਰੇ ਮਾਮਲੇ ਦੀ ਠੀਕ ਤਰ੍ਹਾਂ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ।

image from Parineeti Chopra's instagram

ਨਾਲ ਹੀ ਕਿਹਾ ਕਿ ਉਹ ਇਸ ਮਾਮਲੇ ’ਚ ਜ਼ੋਮੇਟੋ ਇੰਡੀਆ ਦੀ ਮਦਦ ਕਰਨ ਲਈ ਵੀ ਤਿਆਰ ਹੈ। ਪ੍ਰੀਨਿਤੀ ਚੋਪੜਾ ਟਵਿੱਟਰ ਅਕਾਊਂਟ ’ਤੇ ਲਿਖਿਆ, ‘ਜ਼ੋਮੇਟੋ ਇੰਡੀਆ - ਕ੍ਰਿਪਾ ਕਰ ਕੇ ਸੱਚ ਦੀ ਜਾਂਚ ਕਰੋ ਤੇ ਜਨਤਕ ਰੂਪ ਨਾਲ ਰਿਪੋਰਟ ਕਰੋ।

ਜੇ ਨਿਰਦੋਸ਼ ਹੋ ਤਾਂ ਕ੍ਰਿਪਾ ਕਰ ਕੇ ਔਰਤ ਨੂੰ ਸਜ਼ਾ ਦਿਵਾਉਣ ’ਚ ਮਦਦ ਕਰੋ। ਇਹ ਮਾਨਹਾਨੀ, ਸ਼ਰਮਨਾਕ ਤੇ ਦਿਨ ਕੰਬਣ ਵਾਲੀ ਘਟਨਾ ਹੈ... ਕਿ੍ਰਪਾ ਕਰ ਕੇ ਦੱਸੋ ਕਿ ਮੈਂ ਕਿਸ ਤਰ੍ਹਾਂ ਮਦਦ ਕਰ ਸਕਦੀ ਹਾਂ।’


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network