ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਸੁਸ਼ਮਿਤਾ ਸੇਨ, ਸਾਂਝੀ ਕੀਤੀ ਵੀਡੀਓ

written by Lajwinder kaur | May 13, 2019

ਬਾਲੀਵੁੱਡ ਅਦਾਕਾਰਾ ਤੇ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਜੋ ਕਿ ਗੁਰੂ ਨਗਰੀ ਪਹੁੰਚੇ ਸਨ। ਅੰਮ੍ਰਿਤਸਰ ਪਹੁੰਚੇ ਕਿ ਉਹ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਿਆ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਬਹੁਤ ਹੀ ਪਿਆਰੀ ਕੈਪਸ਼ਨ ਲਿਖੀ ਹੈ, ‘Waheguru ji ka Khalsa, Waheguru ji ki Fateh.. Prayed for all of us!!!...#goldentemple #amritsar Guru Nanak’s 550th Birth Anniversary...’

 

ਹੋਰ ਵੇਖੋ:ਹਰਫ ਚੀਮਾ ਦੇ ਨੰਨ੍ਹੇ ਫੈਨ ਨੇ ਪਾਈ ਜੱਟਵਾਦ ‘ਤੇ ਧਮਾਲ,ਦੇਖੋ ਵੀਡੀਓ

ਸੁਸ਼ਮਿਤਾ ਸੇਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰਬਾਣੀ ਦਾ ਅਨੰਦ ਲੈਂਦੇ ਹੋਏ ਸਿੱਖ ਇਤਿਹਾਸ ਤੋਂ ਵੀ ਜਾਣੂ ਹੋਏ। ਉਨ੍ਹਾਂ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਵੀ ਕੀਤੀ ਤੇ ਗੁਰੂ ਘਰ ਦੀਆਂ ਖੁਸ਼ੀਆ ਪ੍ਰਾਪਤ ਕੀਤੀਆਂ। ਦੱਸ ਦਈਏ ਸੁਸ਼ਮਿਤਾ ਸੇਨ ਇੱਥੇ ਫਿੱਕੀ ਫਲੋ ਦੇ ਪ੍ਰੋਗਰਾਮ ‘ਚ ਸ਼ਾਮਿਲ ਹੋਣ ਆਏ ਸਨ। ਉਨ੍ਹਾਂ ਦੇ ਬੁਆਏ ਫਰੈਂਡ ਰੋਹਮਾਨ ਸ਼ਾਲ ਵੀ ਨਾਲ ਨਜ਼ਰ ਆਏ। ਪ੍ਰਸ਼ੰਸ਼ਕਾਂ ਨੇ ਸੁਸ਼ਮਿਤਾ ਸੇਨ ਦੇ ਨਾਲ ਸੈਲਫੀਆਂ ਵੀ ਖਿੱਚਵਾਈਆਂ। ਸੁਸ਼ਮਿਤਾ ਸੇਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਆਪਣੀ ਜ਼ਿੰਦਗੀ ਦੇ ਖ਼ਾਸ ਪਲ ਉਹ ਆਪਣੇ ਫੈਨਜ਼ ਦੇ ਨਾਲ ਸਾਂਝੇ ਕਰਦੇ ਰਹਿੰਦੇ ਹਨ।

0 Comments
0

You may also like