ਕਰ ਵਿਭਾਗ ਦੀ ਛਾਪੇਮਾਰੀ ਤੋਂ ਬਾਅਦ ਖੁੱਲ ਕੇ ਬੋਲੀ ਤਾਪਸੀ ਪਨੂੰ, ਕਿਹਾ ਇਸ ਤਰ੍ਹਾਂ ਦੀ ਛਾਪੇਮਾਰੀ ਮੈਨੂੰ ਬਦਲ ਨਹੀਂ ਸਕਦੀ

written by Rupinder Kaler | March 09, 2021

ਬੇਬਾਕ ਤੇ ਬਿੰਦਾਸ ਵਿਚਾਰ ਰੱਖਣ ਵਾਲੀ ਤਾਪਸੀ ਪਨੂੰ, ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਬਣੀ ਹੋਈ ਹੈ । ਹਾਲ ਹੀ ਵਿੱਚ ਤਾਪਸੀ ਦੇ ਘਰ ਕਰ ਵਿਭਾਗ ਦੀ ਛਾਪੇਮਾਰੀ ਹੋਈ ਹੈ । ਏਨਾਂ ਹੀ ਨਹੀਂ ਕਰ ਵਿਭਾਗ ਨੇ ਤਾਪਸੀ ਦਾ ਫੋਨ ਤੱਕ ਜਬਤ ਕਰ ਲਿਆ ਸੀ ਜਿਹੜਾ ਕਿ ਉਹਨਾਂ ਨੂੰ ਸ਼ਨੀਵਾਰ ਮਿਲਿਆ ਹੈ । ਇਸ ਸਭ ਦੇ ਚਲਦੇ ਤਾਪਸੀ ਨੇ ਆਪਣੇ ਦਿਲ ਦੀ ਗੱਲ ਲੋਕਾਂ ਦੇ ਸਾਹਮਣੇ ਰੱਖੀ ਹੈ ।

Beautiful-Taapsee-Pannu image from Taapsee Pannu's instagram

 

ਹੋਰ ਪੜ੍ਹੋ :

ਕੌਮਾਂਤਰੀ ਮਹਿਲਾ ਦਿਹਾੜੇ ‘ਤੇ ਗੁਰਲੇਜ ਅਖਤਰ ਨੇ ਖ਼ਾਸ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵਧਾਈ

Taapsee Pannu Gets Emotional As She Wraps Up ‘Rashmi Rocket’ Ranchi Schedule image from Taapsee Pannu's instagram

ਇੱਕ ਇੰਟਰਵਿਊ ਵਿੱਚ ਉਸ ਨੇ ਕਿਹਾ ਕਿ ਪਬਲਿਕ ਪ੍ਰਸਨੈਲਿਟੀ ਹੋਣ ਕਰਕੇ ਉਹ ਹਮੇਸ਼ਾ ਇਸ ਤਰ੍ਹਾਂ ਦੀ ਕਾਰਵਾਈ ਤਿਆਰ ਸੀ ਪਰ ਉਹਨਾਂ ਦੇ ਪਰਿਵਾਰ ਲਈ ਇਹ ਹੈਰਾਨ ਕਰਨ ਵਾਲੀ ਗੱਲ ਸੀ । ਪਿਛਲੇ ਕੁਝ ਸਾਲਾਂ ਤੇ ਮਹੀਨਿਆਂ ਵਿੱਚ ਅਸੀਂ ਜਾਣ ਚੁੱਕੇ ਹਾਂ ਕਿ ਇੱਥੇ ਕੁਝ ਵੀ ਹੋ ਸਕਦਾ ਹੈ ।

image from Taapsee Pannu's instagram

ਤਾਪਸੀ ਨੇ ਕਿਹਾ ਕਿ ‘ਜਦੋਂ ਕਰ ਵਿਭਾਗ ਨੇ ਅਧਿਕਾਰੀ ਛਾਪਾ ਮਾਰਨ ਆਏ ਤਾਂ ਮੇਰੇ ਦਿੱਲੀ ਤੇ ਮੁੰਬਈ ਦੇ ਹੋਰ ਠਿਕਾਣਿਆਂ ਤੇ ਛਾਪੇਮਾਰੀ ਚੱਲ ਰਹੀ ਹੈ । ਮੈਨੂੰ ਸੁਚਿਤ ਕੀਤਾ ਗਿਆ ਸੀ ਮੈਂ ਪੂਰੀ ਤਰ੍ਹਾਂ ਠੀਕ ਹੈ ਕਿਉਂਕਿ ਮੈਂ ਕੁਝ ਗਲਤ ਕੀਤਾ ਹੀ ਨਹੀਂ । ਮੈਨੂੰ ਕਿਸ ਗੱਲ ਦਾ ਤੇ ਕਿਉਂ ਡਰ ਹੋਣਾ ਚਾਹੀਦਾ ਹੈ । ਮੈਂ ਕੁਝ ਵੀ ਗੈਰਕਾਨੂੰਨੀ ਨਹੀਂ ਕੀਤਾ, ਇਸ ਕਰਕੇ ਮੈਨੂੰ ਨਤੀਜਿਆਂ ਤੋਂ ਡਰ ਨਹੀਂ ਲੱਗਦਾ । ਇਸ ਤਰ੍ਹਾਂ ਦੀ ਛਾਪੇਮਾਰੀ ਮੈਨੂੰ ਬਦਲ ਨਹੀਂ ਸਕਦੀ’ ।
0 Comments
0

You may also like