Advertisment

ਕਰ ਵਿਭਾਗ ਦੀ ਛਾਪੇਮਾਰੀ ਤੋਂ ਬਾਅਦ ਖੁੱਲ ਕੇ ਬੋਲੀ ਤਾਪਸੀ ਪਨੂੰ, ਕਿਹਾ ਇਸ ਤਰ੍ਹਾਂ ਦੀ ਛਾਪੇਮਾਰੀ ਮੈਨੂੰ ਬਦਲ ਨਹੀਂ ਸਕਦੀ

author-image
By Rupinder Kaler
New Update
ਕਰ ਵਿਭਾਗ ਦੀ ਛਾਪੇਮਾਰੀ ਤੋਂ ਬਾਅਦ ਖੁੱਲ ਕੇ ਬੋਲੀ ਤਾਪਸੀ ਪਨੂੰ, ਕਿਹਾ ਇਸ ਤਰ੍ਹਾਂ ਦੀ ਛਾਪੇਮਾਰੀ ਮੈਨੂੰ ਬਦਲ ਨਹੀਂ ਸਕਦੀ
Advertisment
ਬੇਬਾਕ ਤੇ ਬਿੰਦਾਸ ਵਿਚਾਰ ਰੱਖਣ ਵਾਲੀ ਤਾਪਸੀ ਪਨੂੰ, ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਬਣੀ ਹੋਈ ਹੈ । ਹਾਲ ਹੀ ਵਿੱਚ ਤਾਪਸੀ ਦੇ ਘਰ ਕਰ ਵਿਭਾਗ ਦੀ ਛਾਪੇਮਾਰੀ ਹੋਈ ਹੈ । ਏਨਾਂ ਹੀ ਨਹੀਂ ਕਰ ਵਿਭਾਗ ਨੇ ਤਾਪਸੀ ਦਾ ਫੋਨ ਤੱਕ ਜਬਤ ਕਰ ਲਿਆ ਸੀ ਜਿਹੜਾ ਕਿ ਉਹਨਾਂ ਨੂੰ ਸ਼ਨੀਵਾਰ ਮਿਲਿਆ ਹੈ । ਇਸ ਸਭ ਦੇ ਚਲਦੇ ਤਾਪਸੀ ਨੇ ਆਪਣੇ ਦਿਲ ਦੀ ਗੱਲ ਲੋਕਾਂ ਦੇ ਸਾਹਮਣੇ ਰੱਖੀ ਹੈ । Beautiful-Taapsee-Pannu image from Taapsee Pannu's instagram   ਹੋਰ ਪੜ੍ਹੋ :
Advertisment
ਕੌਮਾਂਤਰੀ ਮਹਿਲਾ ਦਿਹਾੜੇ ‘ਤੇ ਗੁਰਲੇਜ ਅਖਤਰ ਨੇ ਖ਼ਾਸ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵਧਾਈ Taapsee Pannu Gets Emotional As She Wraps Up ‘Rashmi Rocket’ Ranchi Schedule image from Taapsee Pannu's instagram ਇੱਕ ਇੰਟਰਵਿਊ ਵਿੱਚ ਉਸ ਨੇ ਕਿਹਾ ਕਿ ਪਬਲਿਕ ਪ੍ਰਸਨੈਲਿਟੀ ਹੋਣ ਕਰਕੇ ਉਹ ਹਮੇਸ਼ਾ ਇਸ ਤਰ੍ਹਾਂ ਦੀ ਕਾਰਵਾਈ ਤਿਆਰ ਸੀ ਪਰ ਉਹਨਾਂ ਦੇ ਪਰਿਵਾਰ ਲਈ ਇਹ ਹੈਰਾਨ ਕਰਨ ਵਾਲੀ ਗੱਲ ਸੀ । ਪਿਛਲੇ ਕੁਝ ਸਾਲਾਂ ਤੇ ਮਹੀਨਿਆਂ ਵਿੱਚ ਅਸੀਂ ਜਾਣ ਚੁੱਕੇ ਹਾਂ ਕਿ ਇੱਥੇ ਕੁਝ ਵੀ ਹੋ ਸਕਦਾ ਹੈ । publive-image image from Taapsee Pannu's instagram ਤਾਪਸੀ ਨੇ ਕਿਹਾ ਕਿ ‘ਜਦੋਂ ਕਰ ਵਿਭਾਗ ਨੇ ਅਧਿਕਾਰੀ ਛਾਪਾ ਮਾਰਨ ਆਏ ਤਾਂ ਮੇਰੇ ਦਿੱਲੀ ਤੇ ਮੁੰਬਈ ਦੇ ਹੋਰ ਠਿਕਾਣਿਆਂ ਤੇ ਛਾਪੇਮਾਰੀ ਚੱਲ ਰਹੀ ਹੈ । ਮੈਨੂੰ ਸੁਚਿਤ ਕੀਤਾ ਗਿਆ ਸੀ ਮੈਂ ਪੂਰੀ ਤਰ੍ਹਾਂ ਠੀਕ ਹੈ ਕਿਉਂਕਿ ਮੈਂ ਕੁਝ ਗਲਤ ਕੀਤਾ ਹੀ ਨਹੀਂ । ਮੈਨੂੰ ਕਿਸ ਗੱਲ ਦਾ ਤੇ ਕਿਉਂ ਡਰ ਹੋਣਾ ਚਾਹੀਦਾ ਹੈ । ਮੈਂ ਕੁਝ ਵੀ ਗੈਰਕਾਨੂੰਨੀ ਨਹੀਂ ਕੀਤਾ, ਇਸ ਕਰਕੇ ਮੈਨੂੰ ਨਤੀਜਿਆਂ ਤੋਂ ਡਰ ਨਹੀਂ ਲੱਗਦਾ । ਇਸ ਤਰ੍ਹਾਂ ਦੀ ਛਾਪੇਮਾਰੀ ਮੈਨੂੰ ਬਦਲ ਨਹੀਂ ਸਕਦੀ’ ।
Advertisment
Advertisment

Stay updated with the latest news headlines.

Follow us:
Advertisment
Advertisment
Latest Stories
Advertisment