ਬਾਲੀਵੁੱਡ ਤੇ ਇੰਟਰਨੈਸ਼ਨਲ ਕਲਾਕਾਰਾਂ ਨੇ ਲੋਕਾਂ ਦਾ ਕੀਤਾ ਮਨੋਰੰਜਨ ਤੇ ਕੋਰੋਨਾ ਦੇ ਨਾਲ ਜੰਗ ਲੜਣ ਲਈ ਇਕੱਠੇ ਕੀਤੇ ਕਰੋੜਾਂ ਰੁਪਏ

Written by  Lajwinder kaur   |  May 04th 2020 01:37 PM  |  Updated: May 04th 2020 01:37 PM

ਬਾਲੀਵੁੱਡ ਤੇ ਇੰਟਰਨੈਸ਼ਨਲ ਕਲਾਕਾਰਾਂ ਨੇ ਲੋਕਾਂ ਦਾ ਕੀਤਾ ਮਨੋਰੰਜਨ ਤੇ ਕੋਰੋਨਾ ਦੇ ਨਾਲ ਜੰਗ ਲੜਣ ਲਈ ਇਕੱਠੇ ਕੀਤੇ ਕਰੋੜਾਂ ਰੁਪਏ

ਕੋਰੋਨਾ ਵਾਇਰਸ ਨੇ ਆਪਣਾ ਕਹਿਰ ਪੂਰੀ ਦੁਨੀਆ ‘ਚ ਮਚਾਇਆ ਹੋਇਆ ਹੈ । ਕੋਰੋਨਾ ਵਾਇਰਸ ਨੇ ਹੁਣ ਤੱਕ ਲੱਖਾਂ ਹੀ ਜਾਨਾਂ ਲੈ ਲਈਆਂ ਨੇ । ਇਸ ਵਾਇਰਸ ਨੂੰ ਖਤਮ ਕਰਨ ਲਈ ਸਾਰੇ ਦੇਸ਼ ਜੱਦੋ ਜ਼ਹਿਦ ਕਰ ਰਹੇ ਨੇ । ਭਾਰਤ ਵੀ ਪੂਰੀ ਕੋਸ਼ਿਸ ਕਰ ਰਿਹਾ ਕੋਰੋਨਾ ਵਾਇਰਸ ਨੂੰ ਆਪਣੇ ਦੇਸ਼ ‘ਚੋਂ ਖਤਮ ਕਰਨ ਲਈ । ਜਿਸਦੇ ਲਈ ਡਾਕਟਰ, ਨਰਸਾਂ, ਪੁਲਿਸ ਕਰਮਚਾਰੀ, ਸਫਾਈ ਕਰਮਚਾਰੀ, ਮੀਡੀਆ ਕਰਮੀ ਦਿਨ ਰਾਤ ਆਪਣਾ ਫਰਜ਼ ਪੂਰਾ ਕਰ ਰਹੇ ਨੇ । ਅਜਿਹੇ ‘ਚ ਬਹੁਤ ਸਾਰੀਆਂ ਲੋਕ ਭਲਾਈ ਸੰਸਥਾਵਾਂ ਲੋੜਵੰਦ ਲੋਕਾਂ ਦੀ ਸੇਵਾ ਕਰ ਰਹੇ ਨੇ । ਉਨ੍ਹਾਂ ਲੋਕਾਂ ਤੱਕ ਖਾਣਾ ਪਹੁੰਚਾ ਰਹੀਆਂ ਨੇ ਜਿਨ੍ਹਾਂ ਕੋਲ ਖਾਣ ਲਈ ਕੁਝ ਵੀ ਨਹੀਂ ਹੈ ।

ਅਜਿਹੇ ‘ਚ ਕੋਰੋਨਾ ਪੀੜਤਾਂ ਦੀ ਮਦਦ ਲਈ ਫੇਸਬੁੱਕ 'ਤੇ ਹਿੰਦੀ ਫ਼ਿਲਮ ਜਗਤ ਅਤੇ ਦੁਨੀਆ ਭਰ ਦੇ ਕਈ ਹੋਰ ਕਲਾਕਾਰਾਂ ਨੇ ਮਿਲ ਕੇ 'ਵਰਚੁਅਲ ਕੰਸਰਟ ਆਈ ਫ਼ਾਰ ਇੰਡੀਆ' ਦਾ ਆਯੋਜਨ ਕੀਤਾ ।

  ਅਮਿਤਾਭ ਬੱਚਨ, ਕੈਟਰੀਨਾ ਕੈਫ, ਵਿਦਿਆ ਬਾਲਨ, ਆਮਿਰ ਖ਼ਾਨ, ਸ਼ਾਹਰੁਖ ਖ਼ਾਨ, ਕਰਨ ਜੌਹਰ, ਸ਼੍ਰੇਆ ਘੋਸ਼ਾਲ, ਸੁਨਿਧੀ ਚੌਹਾਨ, ਜਾਵੇਦ ਅਖ਼ਤਰ,ਹਰਸ਼ਦੀਪ ਕੌਰ, ਕਪਿਲ ਸ਼ਰਮਾ, ਪ੍ਰਿਯੰਕਾ ਚੋਪੜਾ, ਨਿੱਕ ਜੋਨਸ,  ਫਰਹਾਨ ਅਖ਼ਤਰ,  ਰਾਣੀ ਮੁਖ਼ਰਜੀ , ਦਿਲਜੀਤ ਦੋਸਾਂਝ, ਬੀ ਪਰਾਕ, ਰੋਹਿਤ ਸ਼ਰਮਾ, ਆਲਿਆ ਭੱਟ, ਵਿੱਕੀ ਕੌਸ਼ਲ , ਵਿਲ ਸਮਿਥ ਵਰਗੇ ਕਈ ਹੋਰ ਕਲਾਕਾਰਾਂ ਨੇ ਇਸ ਮੁਹਿੰਮ ‘ਚ ਭਾਗ ਲਿਆ ਤੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਤੇ ਨਾਲ ਹੀ ਕੋਰੋਨਾ ਦੇ ਨਾਲ ਜੰਗ ਲੜ ਰਹੇ ਯੋਧਿਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ । ਫੇਸਬੁੱਕ 'ਤੇ ਚਲੇ ਇਸ ਕੰਸਰਟ ਦੀ ਮਦਦ ਦੇ ਨਾਲ ਕਰੋੜਾਂ ਰੁਪਏ ਦੀ ਸਹਾਇਤਾ ਰਾਸ਼ੀ ਇਕੱਠੀ ਕੀਤੀ ਗਈ ਹੈ । ਤੁਹਾਡੇ ਵੱਲੋਂ ਦਾਨ ਕੀਤੀ ਰਾਸ਼ੀ GiveIndia ਨੂੰ ਜਾਵੇਗੀ । ਇਹ ਸੰਸਥਾ ਦੇਸ਼ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀ ਅਗਵਾਈ ਕਰ ਰਹੀ ਹੈ ਜਿਹੜੀਆਂ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਕੰਮ ਕਰ ਰਹੀਆਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network