ਬਾਲੀਵੁੱਡ ਤੇ ਪਾਲੀਵੁੱਡ ਦੇ ਸਿਤਾਰਿਆਂ ਨੇ ਦਿੱਤੀਆਂ ਕ੍ਰਿਸਮਸ ਦੀਆਂ ਵਧਾਈਆਂ

Written by  Lajwinder kaur   |  December 25th 2019 01:53 PM  |  Updated: December 25th 2019 01:54 PM

ਬਾਲੀਵੁੱਡ ਤੇ ਪਾਲੀਵੁੱਡ ਦੇ ਸਿਤਾਰਿਆਂ ਨੇ ਦਿੱਤੀਆਂ ਕ੍ਰਿਸਮਸ ਦੀਆਂ ਵਧਾਈਆਂ

ਦੁਨੀਆ ਭਰ ‘ਚ ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਲੋਕਾਂ ‘ਚ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਚਲਦੇ ਸਾਡੇ ਪੰਜਾਬੀ ਮਨੋਰੰਜਨ ਜਗਤ ਦੇ ਸਿਤਾਰਿਆਂ ਨੇ ਵੀ ਆਪਣੇ ਫੈਨਜ਼ ਨੂੰ ਕ੍ਰਿਸਮਸ ਦੇ ਮੌਕੇ ‘ਤੇ ਵਧਾਈਆਂ ਦਿੱਤੀਆਂ ਹਨ। ਜਿਸ ‘ਚ ਪੰਜਾਬੀ ਗਾਇਕ ਮਲਕੀਤ ਸਿੰਘ, ਦਿਲਜੀਤ ਦੋਸਾਂਝ, ਨੀਰੂ ਬਾਜਵਾ  ਤੋਂ ਇਲਾਵਾ ਬਾਲੀਵੁੱਡ ਸਟਾਰ ਕਲਾਕਾਰਾਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਕ੍ਰਿਸਮਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਹੋਰ ਵੇਖੋ:ਜੱਸੀ ਗਿੱਲ ਨੇ ਮਹੇਂਦਰ ਸਿੰਘ ਧੋਨੀ ਨਾਲ ਕੀਤੀ ਜੰਮ ਕੇ ਮਸਤੀ, ਤਸਵੀਰਾਂ ਆਈਆਂ ਸਾਹਮਣੇ

ਜੇ ਗੱਲ ਕਰੀਏ ਗੋਲਡਨ ਸਟਾਰ ਗਾਇਕ ਮਲਕੀਤ ਸਿੰਘ ਦੀ ਤਾਂ ਉਨ੍ਹਾਂ ਨੇ ਫੇਸਬੁੱਕ ਉੱਤੇ ਵੀਡੀਓ ਸ਼ੇਅਰ ਕਰਕੇ ਆਪਣੇ ਫੈਨਜ਼ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੰਦੇ ਹੋਏ ਪਰਮਾਤਮਾ ਅੱਗੇ ਪ੍ਰਸ਼ੰਸਕਾਂ ਦੀ ਚੰਗੀ ਸਿਹਤ ਤੇ ਖੁਸ਼ੀਆਂ ਦੀ ਕਾਮਨਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ ਗੁੱਡ ਨਿਊਜ਼ ਦੀ ਸਟਾਰ ਕਾਸਟ ਅਕਸ਼ੇ ਕੁਮਾਰ, ਕਰੀਨਾ ਕਪੂਰ ਖ਼ਾਨ ਤੇ ਕਿਆਰਾ ਅਡਵਾਨੀ ਦੇ ਨਾਲ ਕ੍ਰਿਸਮਸ ਦੇ ਰੰਗਾਂ ਵਾਲੀ ਤਸਵੀਰ ਸਾਂਝੀ ਕੀਤੀ ਹੈ।

kareen kapoor khan merry christmas

ਉਧਰ ਬਾਲੀਵੁੱਡ ਸਿਤਾਰਿਆਂ ਦੀ ਕ੍ਰਿਸਮਸ ਪਾਰਟੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਮਲਾਇਕਾ ਅਰੋੜਾ, ਆਲੀਆ ਭੱਟ, ਕਰੀਨਾ ਕਪੂਰ ਖ਼ਾਨ, ਅੰਮ੍ਰਿਤਾ ਅਰੋੜਾ ਬਹੁਤ ਗਲੈਮਰਸ ਲੁੱਕ ‘ਚ ਨਜ਼ਰ ਆ ਰਹੀਆਂ ਹਨ। ਬਾਲੀਵੁੱਡ ਦੇ ਅਦਾਕਾਰਾ ਨੇਹਾ ਧੂਪੀਆ ਨੇ ਵੀ ਇੰਸਟਾਗ੍ਰਾਮ ਉੱਤੇ ਆਪਣੇ ਲਾਈਫ਼ ਪਾਟਨਰ ਅੰਗਦ ਬੇਦੀ ਤੇ ਬੇਟੀ ਮੇਹਰ ਨਾਲ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ‘ਚ ਨੇਹਾ, ਅੰਗਦ ਤੇ ਮੇਹਰ ਲਾਲ ਰੰਗ ਦੇ ਕਪੜਿਆਂ ‘ਚ ਬਹੁਤ ਹੀ ਕਿਊਟ ਨਜ਼ਰ ਆ ਰਹੇ ਹਨ।

View this post on Instagram

 

Merry Christmas ? from us to you ... ? ❤️

A post shared by Neha Dhupia (@nehadhupia) on

ਦਬੰਗ ਖ਼ਾਨ ਯਾਨੀਕਿ ਸਲਮਾਨ ਖ਼ਾਨ ਵੀ ਆਪਣੀ ਵੀਡੀਓ ਸ਼ੇਅਰ ਕਰਦੇ ਹੋਏ ਮੈਰੀ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹੋਏ ਨਜ਼ਰ ਆ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network