ਅੱਜ ਹੈ ਮਾਹੀ ਗਿੱਲ ਦਾ ਜਨਮ ਦਿਨ, 17 ਸਾਲ ਦੀ ਉਮਰ ’ਚ ਕਰ ਲਿਆ ਸੀ ਵਿਆਹ, ਫਿਰ ਹੋਇਆ ਤਲਾਕ, ਇਸ ਤਰ੍ਹਾਂ ਦੀ ਹੈ ਮਾਹੀ ਦੀ ਨਿੱਜੀ ਜ਼ਿੰਦਗੀ

Written by  Rupinder Kaler   |  December 19th 2019 11:33 AM  |  Updated: December 19th 2019 11:33 AM

ਅੱਜ ਹੈ ਮਾਹੀ ਗਿੱਲ ਦਾ ਜਨਮ ਦਿਨ, 17 ਸਾਲ ਦੀ ਉਮਰ ’ਚ ਕਰ ਲਿਆ ਸੀ ਵਿਆਹ, ਫਿਰ ਹੋਇਆ ਤਲਾਕ, ਇਸ ਤਰ੍ਹਾਂ ਦੀ ਹੈ ਮਾਹੀ ਦੀ ਨਿੱਜੀ ਜ਼ਿੰਦਗੀ

ਸਾਲ 2007 ਵਿੱਚ ਫ਼ਿਲਮ ‘ਖੋਇਆ ਖੋਇਆ ਚਾਂਦ’ ਨਾਲ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੀ ਮਾਹੀ ਗਿੱਲ ਦਾ ਅੱਜ ਜਨਮ ਦਿਨ ਹੈ । ਮਾਹੀ ਗਿੱਲ ਦਾ ਜਨਮ 19 ਦਸੰਬਰ 1975 ਨੂੰ ਚੰਡੀਗੜ੍ਹ ਵਿੱਚ ਹੋਇਆ ਸੀ । ਮਾਹੀ ਦੇ ਮਾਪਿਆਂ ਨੇ ਉਸ ਨੂੰ ਪੂਰੀ ਆਜ਼ਾਦੀ ਦਿੱਤੀ ਹੋਈ ਸੀ ਇਸ ਲਈ ਉਸ ਨੇ 17 ਸਾਲਾਂ ਦੀ ਉਮਰ ਵਿੱਚ ਹੀ ਵਿਆਹ ਕਰ ਲਿਆ ਸੀ ।

https://www.instagram.com/p/B08vVmghx82/

ਹਾਲਾਂਕਿ ਇਹ ਵਿਆਹ ਜ਼ਿਆਦਾ ਚਿਰ ਨਹੀਂ ਚੱਲਿਆ । ਹੁਣ ਦੀ ਗੱਲ ਕੀਤੀ ਜਾਵੇ ਤਾਂ ਮਾਹੀ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਖੁਲਾਸਾ ਕੀਤਾ ਸੀ ਕਿ ਉਹ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਹਨ ਤੇ ਉਹਨਾਂ ਦੀ ਇੱਕ ਬੇਟੀ ਵੀ ਹੈ । ਮਾਹੀ ਗਿੱਲ ਨੇ ਕਿਹਾ ਸੀ ਕਿ ‘ਉਹਨਾਂ ਨੇ ਹਾਲੇ ਵਿਆਹ ਨਹੀਂ ਕਰਵਾਇਆ ਤੇ ਉਹ ਰਿਲੇਸ਼ਨਸ਼ਿਪ ਵਿੱਚ ਹਨ, ਮੈਂ ਮਾਣ ਨਾਲ ਕਹਿ ਸਕਦੀ ਹਾਂ ਕਿ ਮੈਂ ਤਿੰਨ ਸਾਲ ਦੀ ਬੇਟੀ ਦੀ ਮਾਂ ਹਾਂ । ਪਰ ਮੈਂ ਹਾਲੇ ਤੱਕ ਵਿਆਹ ਨਹੀਂ ਕਰਵਾਇਆ । ਮੈਂ ਜਦੋਂ ਚਾਹਾ ਵਿਆਹ ਕਰ ਸਕਦੀ ਹਾਂ, ਮੈਨੂੰ ਵਿਆਹ ਦੀ ਜ਼ਰੂਰਤ ਹੀ ਕੀ ਹੈ ?’

https://www.instagram.com/p/Br2qyooA1Ih/

ਮਾਹੀ ਗਿੱਲ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹ ਫ਼ਿਲਮ ਦੇਵ ਡੀ ਨਾਲ ਕਾਫੀ ਚਰਚਾ ਵਿੱਚ ਆਈ ਸੀ । ਫ਼ਿਲਮ ਵਿੱਚ ਉਹਨਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।ਮਾਹੀ ਗਿੱਲ ਬਾਲੀਵੁੱਡ ਦੇ ਨਾਲ ਨਾਲ ਪਾਲੀਵੁੱਡ ਵਿੱਚ ਵੀ ਕਾਫੀ ਸਰਗਰਮ ਹੈ । ਉਹਨਾਂ ਨੇ ਪਾਲੀਵੁੱਡ ਵਿੱਚ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਤੇ ਅਸੀਂ ਆਸ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਹੀ ਹਿੱਟ ਫ਼ਿਲਮਾਂ ਦਿੰਦੇ ਰਹਿਣਗੇ ।

https://www.instagram.com/p/Bp2Bqz6A76i/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network