ਸਾਲ 2021 'ਚ ਬੀ-ਟਾਊਨ ਦੇ ਇਨ੍ਹਾਂ ਕਲਾਕਾਰਾਂ ਨੇ ਦੁਨੀਆ ਨੂੰ ਕਿਹਾ ਅਲਵਿਦਾ

Written by  Pushp Raj   |  December 21st 2021 12:34 PM  |  Updated: December 21st 2021 12:41 PM

ਸਾਲ 2021 'ਚ ਬੀ-ਟਾਊਨ ਦੇ ਇਨ੍ਹਾਂ ਕਲਾਕਾਰਾਂ ਨੇ ਦੁਨੀਆ ਨੂੰ ਕਿਹਾ ਅਲਵਿਦਾ

ਸਾਲ 2021 ਬਾਲੀਵੁੱਡ ਤੇ ਟੀਵੀ ਜਗਤ ਲਈ ਦਰਦ ਭਰਿਆ ਰਿਹਾ। ਇਸ ਸਾਲ ਟੀਵੀ ਜਗਤ ਤੇ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰਾਂ ਨੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

DILIP KUMAR image From instagram

ਦਿਲੀਪ ਕੁਮਾਰ

ਹਿੰਦੀ ਫ਼ਿਲਮਾਂ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦਾ 7 ਜੁਲਾਈ 2021 ਨੂੰ 98 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਤਬੀਅਤ ਖਰਾਬ ਹੋਣ ਦੇ ਚਲਦੇ ਦਿਲੀਪ ਸਾਹਿਬ ਨੂੰ 30 ਜੂਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਦਿਲੀਪ ਕੁਮਾਰ ਨੇ ਸਾਲ 1944 ਦੀ ਫ਼ਿਲਮ ਜਵਾਰ ਭਾਟਾ ਤੋਂ ਆਪਣੇ ਫ਼ਿਲਮੀ ਕਰਿਅਰ ਦੀ ਸ਼ੁਰੂਆਤ ਕੀਤੀ ਸੀ ਤੇ ਉਨ੍ਹਾਂ ਨੇ 50 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ। ਸਾਲ 1952 'ਚ ਆਈ ਫ਼ਿਲਮ ਦਾਗ ਦੇ ਲਈ ਉਨ੍ਹਾਂ ਨੂੰ ਬੈਸਟ ਐਕਟਰ ਦਾ ਅਵਾਰਡ ਮਿਲਿਆ। ਇਸ ਤੋਂ ਬਾਅਦ 1960 ਵਿੱਚ ਰਿਲੀਜ਼ ਹੋਈ ਫ਼ਿਲਮ ਮੁਗਲ-ਏ-ਆਜ਼ਮ ਵੀ ਬੇਹੱਦ ਚਰਚਾ ਵਿੱਚ ਰਹੀ। ਦਿਲੀਪ ਕੁਮਾਰ ਦੀਆਂ ਕਈ ਫ਼ਿਲਮਾਂ ਨਵਾਂ ਦੌਰ, ਮਧੁਮਤੀ, ਰਾਮ-ਸ਼ਾਮ, ਦੇਵਦਾਸ ਵਰਗੀਆਂ ਕਈ ਫ਼ਿਲਮਾਂ ਹਿੱਟ ਰਹੀਆਂ। ਫ਼ਿਲਮ ਜਗਤ ਵਿੱਚ ਅਣਥਕ ਯੋਗਦਾਨ ਦੇਣ ਲਈ ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।

SIDHARTH SHUKLA image From instagram

ਸਿਧਾਰਥ ਸ਼ੁਕਲਾ

ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ ਨੇ ਵੀ ਇਸੇ ਸਾਲ 2 ਸਤੰਬਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸਿਧਾਰਥ ਸ਼ੁਕਲਾ ਦੀ ਅਚਾਨਕ ਮੌਤ ਦੀ ਖ਼ਬਰ ਨੇ ਬਾਲੀਵੁੱਡ, ਟੀਵੀ ਜਗਤ ਦੇ ਨਾਲ-ਨਾਲ ਉਨ੍ਹਾਂ ਦੇ ਫੈਨਜ਼ ਨੂੰ ਹਿਲਾ ਕੇ ਰੱਖ ਦਿੱਤਾ। ਇਸ ਨੌਜਵਾਨ ਅਦਾਕਾਰ ਦੀ ਮੌਤ ਮਹਿਜ਼ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਲਈ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਲਈ ਪਰੇਸ਼ਾਨ ਕਰ ਦੇਣ ਵਾਲੀ ਸੀ। ਕਿਉਂਕਿ ਏਨੀਂ ਘੱਟ ਉਮਰ ਵਿੱਚ ਫਿਟਨੈਸ ਦਾ ਪੂਰਾ ਖਿਆਲ ਰੱਖਣ ਵਾਲੇ ਇਸ ਨੌਜਵਾਨ ਕਲਾਕਾਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਸਿਧਾਰਥ ਨੇ ਕਈ ਟੀਵੀ ਸ਼ੋਅ ਬਾਲਿਕਾ ਵਧੂ, ਦਿਲ ਸੇ ਦਿਲ ਤੱਕ ਰਾਹੀਂ ਉਨ੍ਹਾਂ ਨੇ ਫੈਨਜ਼ ਦੇ ਦਿਲ ਵਿੱਚ ਬੇਹੱਦ ਖ਼ਾਸ ਥਾਂ ਬਣਾਈ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਦੀਆਂ ਫ਼ਿਲਮਾਂ ਹਮਪਟੀ ਸ਼ਰਮਾ ਕੀ ਦੁਲਹਨੀਆ ਵਿੱਚ ਵੀ ਕੰਮ ਕੀਤਾ। ਉਹ ਬਿੱਗ ਬਾਸ ਸੀਜ਼ਨ 13 ਦੇ ਵਿਨਰ ਬਣੇ। ਇਸ ਸੀਜ਼ਨ ਵਿੱਚ ਸਿਧਾਰਥ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਬੇਹੱਦ ਚਰਚਾ ਵਿੱਚ ਰਹੀ। ਫੈਨਜ਼ ਵੱਲੋਂ ਇਸ ਨੂੰ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ।

SUREKHA SIKARI Image Source: google

ਸੁਰੇਖਾ ਸੀਕਰੀ

ਟੀਵੀ ਤੇ ਫ਼ਿਲਮਾਂ ਦੀ ਦਿੱਗਜ ਅਦਾਕਾਰਾ ਸੁਰੇਖਾ ਸੀਕਰੀ ਦਾ 75 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਇਸ ਤੋਂ ਪਹਿਲਾਂ ਉਹ ਲੰਮੇਂ ਸਮੇਂ ਤੋਂ ਬਿਮਾਰ ਸਨ ਤੇ ਬੀਤੇ ਸਾਲ ਉਨ੍ਹਾਂ ਨੂੰ ਬ੍ਰੇਨ ਸਟ੍ਰੋਕ ਦੀ ਸ਼ਿਕਾਇਤ ਹੋ ਗਈ ਸੀ। ਸੁਰੇਖਾ ਸੀਕਰੀ ਨੇ ਟੀਵੀ ਸ਼ੋਅ ਬਾਲਿਕਾ ਵਧੂ ਦੇ ਨਾਲ ਘਰ-ਘਰ ਵਿੱਚ ਪਛਾਣ ਬਣਾ ਲਈ ਸੀ। ਉਨ੍ਹਾਂ ਨੇ ਬਾਲੀਵੁੱਡ ਦੀ ਕਈ ਫ਼ਿਲਮਾਂ ਜਿਵੇਂ ਤਮਸ, ਵਧਾਈ ਹੋ ਵਧਾਈ ਵਰਗੀਆਂ ਕਈ ਫ਼ਿਲਮਾਂ ਕੀਤੀਆਂ। ਉਨ੍ਹਾਂ ਨੂੰ ਸ਼ਾਨਦਾਰ ਅਦਾਕਾਰੀ ਦੇ ਲਈ ਕਈ ਨੈਸ਼ਨਲ ਅਵਾਰਡ ਵੀ ਮਿਲੇ।

ਹੋਰ ਪੜ੍ਹੋ : ਜੀ ਖ਼ਾਨ ਦੀ ਆਵਾਜ਼ ‘ਚ ਨਵਾਂ ਗੀਤ ‘ਫਤਿਹ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Rajeev Kapoor image From instagram

ਰਾਜੀਵ ਕਪੂਰ

ਬਾਲੀਵੁੱਡ ਦੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਅਤੇ ਰਣਧੀਰ ਕਪੂਰ ਦੇ ਛੋਟੇ ਭਰਾ ਰਾਜੀਵ ਕਪੂਰ ਦਾ ਵੀ ਇਸੇ ਸਾਲ 9 ਫਰਵਰੀ ਨੂੰ ਕਾਰਡਿਕ ਅਰੈਸਟ ਦੇ ਕਾਰਨ ਦੇਹਾਂਤ ਹੋ ਗਿਆ। ਰਾਜੀਵ ਕਪੂਰ ਦੀ ਉਮਰ 59 ਸਾਲ ਸੀ। ਰਾਜੀਵ ਕਪੂਰ ਇੱਕ ਅਦਾਕਾਰ ਹੋਣ ਦੇ ਨਾਲ-ਨਾਲ ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਵੀ ਸਨ। ਉਨ੍ਹਾਂ ਦੀ ਸਭ ਤੋਂ ਹਿੱਟ ਫ਼ਿਲਮ ਰਾਮ ਤੇਰੀ ਗੰਗਾ ਮੈਲੀ ਸੀ

AMIT MISTARI image From instagram

ਅਮਿਤ ਮਿਸਤਰੀ

ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਅਮਿਤ ਮਿਸਤਰੀ ਦੀ ਇਸੇ ਸਾਲ 23 ਅਪ੍ਰੈਲ ਨੂੰ ਹਾਰਟ ਅਟੈਕ ਕਾਰਨ ਮੌਤ ਹੋ ਗਈ। ਅਮਿਤ ਨੇ ਕਈ ਟੀਵੀ ਸੀਰੀਅਲਸ ਤੇ ਬਾਲੀਵੁੱਡ ਦੀਆਂ ਫ਼ਿਲਮਾਂ ਕੀਤੀਆਂ। ਇਨ੍ਹਾਂ ਨੇ ਯਮਲਾ ਪਗਲਾ ਦੀਵਾਨਾ, ਅ ਜੈਨਟਲਮੈਨ, ਸ਼ੇਰ ਇੰਨ ਦ ਸਿਟੀ ਤੇ ਹੋਰਨਾਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ।

Raj kushal image From instagram

ਰਾਜ ਕੌਸ਼ਲ

ਫ਼ਿਲਮ ਨਿਰਦੇਸ਼ਕ ਅਤੇ ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ 30 ਜੂਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਰਾਜ ਕੌਸ਼ਲ ਨੇ ਸ਼ਾਦੀ ਦਾ ਲੱਡੂ, ਪਿਆਰ ਮੇਂ ਕਭੀ ਕਭੀ ਵਰਗੀਆਂ ਕਈ ਫ਼ਿਲਮਾਂ ਡਾਇਰੈਕਟ ਕੀਤੀਆਂ। ਇਸ ਤੋਂ ਇਲਾਵਾ ਉਹ ਕਈ ਟੀਵੀ ਵਿਗਿਆਪਨ ਵੀ ਡਾਇਰੈਕਟ ਕਰਦੇ ਸਨ। ਰਾਜ ਦਾ ਅੰਤਿਮ ਸਸਕਾਰ ਉਨ੍ਹਾਂ ਦੀ ਪਤਨੀ ਮੰਦਿਰਾ ਬੇਦੀ ਨੇ ਹੀ ਕੀਤਾ।

sarwan rathor Image Source: google

ਸ਼ਰਵਨ ਰਾਠੌਰ

ਆਪਣੇ ਜ਼ਬਰਦਸਤ ਸੰਗੀਤ ਨਾਲ ਕਈ ਫ਼ਿਲਮਾਂ ਵਿੱਚ ਜਾਨ ਪਾ ਦੇਣ ਵਾਲੀ ਨਦੀਮ ਤੇ ਸ਼ਰਵਨ ਦੀ ਜੋੜੀ ਵੀ ਇਸ ਸਾਲ ਟੁੱਟ ਗਈ । ਸ਼ਰਵਨ ਰਾਠੌਰ ਕੋਰੋਨਾ ਮਹਾਂਮਾਰੀ ਦਾ ਸ਼ਿਕਾਰ ਹੋ ਗਏ ਅਤੇ 23 ਅਪ੍ਰੈਲ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਕਈ ਸਾਲਾਂ ਤੱਕ ਬਾਲੀਵੁੱਡ ਤੇ ਸੰਗੀਤ ਜਗਤ ਉੱਤੇ ਰਾਜ ਕਰਨ ਵਾਲੀ ਇਹ ਜੋੜੀ ਵੱਖ ਹੋ ਗਈ। ਫ਼ਿਲਮ ਆਸ਼ਿਕੀ ਵਿੱਚ ਉਨ੍ਹਾਂ ਵੱਲੋਂ ਦਿੱਤਾ ਸੰਗੀਤ ਅੱਜ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network