ਸੀਨੀਅਰ ਪੱਤਰਕਾਰ ਵਿਨੋਦ ਦੁਆ ਦੇ ਦਿਹਾਂਤ 'ਤੇ ਨਮ ਹੋਈਆਂ ਬਾਲੀਵੁੱਡ ਸਿਤਾਰਿਆਂ ਦੀਆਂ ਅੱਖਾਂ, ਧੀ ਮੱਲਿਕਾ ਦੁਆ ਨੇ ਪਿਤਾ ਲਈ ਪਾਈ ਭਾਵੁਕ ਪੋਸਟ

written by Lajwinder kaur | December 05, 2021

ਕੁਝ ਅਜਿਹੀਆਂ ਸਖ਼ਸ਼ੀਅਤਾਂ ਹੁੰਦੀਆਂ ਨੇ ਜਦੋਂ ਉਹ ਇਸ  ਦੁਨੀਆ ਤੋਂ ਰੁਖ਼ਸਤ ਹੁੰਦੇ ਨੇ ਤਾਂ ਹਰ ਕਿਸੇ ਦੀਆਂ ਅੱਖਾਂ ਨੂੰ ਨਮ ਕਰ ਜਾਂਦੇ ਨੇ । ਅਜਿਹੀ ਹੀ ਖ਼ਾਸ ਸਖ਼ਸੀਅਤ ਰਹੀ ਹੈ ਸੀਨੀਅਰ ਪੱਤਰਕਾਰ ਵਿਨੋਦ ਦੁਆ ਦੀ। ਜੀ ਹਾਂ  ਬੀਤੇ ਦਿਨੀਂ ਉਹ ਆਪਣੀ ਸੰਸਾਰਿਕ ਯਾਤਰਾ ਨੂੰ ਪੂਰਾ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ (Veteran Journalist Vinod Dua)। ਇਸ ਦੀ ਜਾਣਕਾਰੀ ਉਨ੍ਹਾਂ ਦੀ ਧੀ ਮੱਲਿਕਾ ਦੁਆ ਨੇ ਪੋਸਟ ਪਾ ਕੇ ਦਿੱਤੀ । ਦੱਸ ਦਈਏ 67 ਸਾਲਾਂ ਵਿਨੋਦ ਦੁਆ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।

ਹੋਰ  ਪੜ੍ਹੋ : ਜੋਸ਼ ਦੇ ਨਾਲ ਭਰਿਆ ਸ਼ਾਹਿਦ ਕਪੂਰ ਦੀ ਫ਼ਿਲਮ ‘Jersey’ ਦਾ ਪਹਿਲਾ ਗੀਤ ‘Mehram’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

vinod dua image source -instagram

ਮੱਲਿਕਾ ਨੇ ਆਪਣੀ ਪੋਸਟ 'ਚ ਲਿਖਿਆ ਕਿ -ਸਾਡੇ ਨਿਡਰ ਅਤੇ ਅਸਾਧਾਰਨ ਪਿਤਾ, ਵਿਨੋਦ ਦੁਆ ਦਾ ਦਿਹਾਂਤ ਹੋ ਗਿਆ ਹੈ। ਦਿੱਲੀ ਦੀਆਂ ਸ਼ਰਨਾਰਥੀ ਬਸਤੀਆਂ ਤੋਂ 42 ਸਾਲਾਂ ਤੋਂ ਵੱਧ ਸਮੇਂ ਤੱਕ ਪੱਤਰਕਾਰੀ ਦੀ ਉੱਤਮਤਾ ਦੇ ਸਿਖਰ 'ਤੇ ਚੜ੍ਹ ਕੇ, ਹਮੇਸ਼ਾ, ਹਮੇਸ਼ਾ ਸੱਤਾ ਦੇ ਸਾਹਮਣੇ ਸੱਚ ਬੋਲਦੇ ਹੋਏ, ਉਸਨੇ ਇੱਕ ਬੇਮਿਸਾਲ ਜੀਵਨ ਬਤੀਤ ਕੀਤਾ। ਉਹ ਹੁਣ ਸਾਡੀ ਮਾਂ, ਉਨ੍ਹਾਂ ਦੀ ਪਿਆਰੀ ਪਤਨੀ ਚਿਨਾ ਦੇ ਨਾਲ ਸਵਰਗ ਵਿੱਚ ਹੈ ਜਿੱਥੇ ਉਹ ਗਾਉਣਾ, ਖਾਣਾ ਬਣਾਉਣਾ ਅਤੇ ਇੱਕ ਦੂਜੇ ਨਾਲ ਸਫ਼ਰ ਕਰਨਾ ਜਾਰੀ ਰੱਖਣਗੇ। ਮੱਲਿਕਾ ਨੇ ਦੱਸਿਆ ਕਿ ਵਿਨੋਦ ਦੁਆ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਲੋਧੀ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ।

ਹੋਰ  ਪੜ੍ਹੋ : ਮਾਇਆ ਨਗਰੀ ਤੋਂ ਦੂਰ ਸ਼ਹਿਨਾਜ਼ ਗਿੱਲ ਆਪਣੇ ਪੰਜਾਬ ਵਾਲੇ ਘਰ ‘ਚ ਬਿਤਾ ਰਹੀ ਹੈ ਸਮਾਂ, ਭਰਾ ਸ਼ਹਿਬਾਜ਼ ਨੇ ਸ਼ੇਅਰ ਕੀਤੀਆਂ ਆਪਣੀ ਭੈਣ ਦੀਆਂ ਤਸਵੀਰਾਂ

ਬਾਲੀਵੁੱਡ ਸਿਤਾਰੇ ਵੀ ਵਿਨੋਦ ਦੁਆ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰ ਰਹੇ ਹਨ। ਗੌਹਰ ਖ਼ਾਨ, ਸੋਨਾਲੀ ਬੇਂਦਰੇ, ਰਿਚਾ ਚੱਢਾ, ਹਰਸ਼ਦੀਪ ਕੌਰ, ਤਾਹਿਰਾ ਕਸ਼ਯਪ, ਫਰਹਾਨ ਅਖਤਰ, ਵਿਸ਼ਾਲ ਡਡਲਾਨੀ, ਦਿਆ ਮਿਰਜ਼ਾ, ਅਨੁਸ਼ਕਾ ਸ਼ਰਮਾ ਵਰਗੀਆਂ ਕਈ ਹੋਰ ਮਸ਼ਹੂਰ ਹਸਤੀਆਂ ਨੇ ਆਪਣੇ-ਆਪਣੇ ਤਰੀਕੇ ਨਾਲ ਵਿਨੋਦ ਦੁਆ ਨੂੰ ਸ਼ਰਧਾਂਜਲੀ ਦਿੱਤੀ ਹੈ।

 

mallika dua post emotional note on her father vinod dua

image source -instagramਦੂਰਦਰਸ਼ਨ ਅਤੇ ਐਨਡੀਟੀਵੀ ਵਰਗੀਆਂ ਵੱਡੀਆਂ ਸੰਸਥਾਵਾਂ ਵਿੱਚ ਕੰਮ ਕਰ ਚੁੱਕੇ ਵਿਨੋਦ ਦੁਆ ਨੂੰ 1996 ਵਿੱਚ ਰਾਮਨਾਥ ਗੋਇਨਕਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਇਸ ਸਨਮਾਨ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਇਲੈਕਟ੍ਰਾਨਿਕ ਮੀਡੀਆ ਪੱਤਰਕਾਰ ਸਨ। 2008 ਵਿੱਚ, ਉਨ੍ਹਾਂ ਨੂੰ ਪੱਤਰਕਾਰੀ ਲਈ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

 

View this post on Instagram

 

A post shared by M A L L I K A D U A (@mallikadua)

You may also like