ਸਲਮਾਨ ਖ਼ਾਨ ਨੇ ਬਲਾਈਂਡ ਸਕੂਲ 'ਚ ਜਾ ਕੇ ਦ੍ਰਿਸ਼ਟੀਹੀਣ ਬੱਚਿਆਂ ਨਾਲ ਕੀਤੀ ਮੁਲਾਕਾਤ,ਵੇਖੋ ਵੀਡੀਓ
ਸਲਮਾਨ ਖ਼ਾਨ ਆਪਣੀ ਦਰਿਆ ਦਿਲੀ ਲਈ ਜਾਣੇ ਜਾਂਦੇ ਨੇ । ਉਨ੍ਹਾਂ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਨੇ । ਉਨ੍ਹਾਂ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆਾ 'ਤੇ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਲਮਾਨ ਖ਼ਾਨ ਇੱਕ ਦ੍ਰਿਸ਼ਟੀਹੀਣ ਸਕੂਲ 'ਚ ਪਹੁੰਚੇ ਜਿੱਥੇ ਉਨ੍ਹਾਂ ਨੇ ਦ੍ਰਿਸ਼ਟੀਹੀਣ ਬੱਚਿਆਂ ਨਾਲ ਹੱਥ ਮਿਲਾਇਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ।
ਹੋਰ ਵੇਖੋ :ਪੰਜਾਬੀ ਦੀ ਮਸ਼ਹੂਰ ਅਖਾਣ ਜੋ ਸੁੱਖ ਛੱਜੂ ਦੇ ਚੁਬਾਰੇ ਬਲਖ ਨਾ ਬੁਖਾਰੇ ਕਿਵੇਂ ਹੋਈ ਸੀ ਸ਼ੁਰੂ,ਜਾਣੋ ਇਤਿਹਾਸ,ਵੇਖੋ ਵੀਡੀਓ
https://www.instagram.com/p/BunsdBlA_zD/
ਦੱਸ ਦਈਏ ਕਿ ਸਲਮਾਨ ਖ਼ਾਨ ਇੱਕ ਅਜਿਹੇ ਕਲਾਕਾਰ ਨੇ ਜਿਨ੍ਹਾਂ ਵੱਲੋਂ ਸਮਾਜ ਸੇਵਾ ਲਈ ਕੰਮ ਕੀਤੇ ਜਾ ਰਹੇ ਨੇ ਅਤੇ ਉਨ੍ਹਾਂ ਦੀ ਇੱਕ ਸੰਸਥਾ ਬੀਂਗ ਹਿਊਮਨ ਹੈ । ਜਿਸ ਦੇ ਜ਼ਰੀਏ ਉਹ ਸਮਾਜ ਸੇਵਾ ਕਰਦੇ ਨੇ । ਉਨ੍ਹਾਂ ਦੀ ਕਮਾਈ ਦਾ ਵੱਡਾ ਹਿੱਸਾ ਸਮਾਜ ਦੀ ਸੇਵਾ ਲਈ ਇਸਤੇਮਾਲ ਕੀਤਾ ਜਾਂਦਾ ਹੈ । ਸਲਮਾਨ ਖ਼ਾਨ ਨੇ ਬਾਲੀਵੁੱਡ ਨੂੰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਨੇ ।
salman khan on indian air force
ਹਾਲ 'ਚ ਉਨ੍ਹਾਂ ਨੇ ਲੁਧਿਆਣਾ 'ਚ ਫ਼ਿਲਮ ਭਾਰਤ ਦੀ ਸ਼ੂਟਿੰਗ ਦੇ ਦੌਰਾਨ ਵੀ ਕਈ ਕਿਸਾਨਾਂ ਦੀ ਆਰਥਿਕ ਤੌਰ 'ਤੇ ਮਦਦ ਕੀਤੀ ਸੀ । ਸਲਮਾਨ ਖ਼ਾਨ ਜਿੰਨੇ ਉਪਰੋਂ ਸਖ਼ਤ ਸੁਭਾਅ ਦੇ ਲੱਗਦੇ ਨੇ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ, ਅੰਦਰੋਂ ਉਹ ਬਹੁਤ ਹੀ ਨਰਮ ਅਤੇ ਦਰਿਆ ਦਿਲ ਇਨਸਾਨ ਹਨ ।