ਬਾਲੀਵੁੱਡ ਤੋਂ ਆਈ ਬੁਰੀ ਖ਼ਬਰ, ‘ਪਿਆਰ ਤੁਨੇ ਕਯਾ ਕਿਆ’, ‘ਰੋਡ’ ਸਣੇ ਕਈ ਫ਼ਿਲਮਾਂ ਬਨਾਉਣ ਵਾਲੇ ਰਜਤ ਮੁਖਰਜੀ ਦਾ ਦਿਹਾਂਤ

Written by  Shaminder   |  July 20th 2020 11:14 AM  |  Updated: July 20th 2020 11:14 AM

ਬਾਲੀਵੁੱਡ ਤੋਂ ਆਈ ਬੁਰੀ ਖ਼ਬਰ, ‘ਪਿਆਰ ਤੁਨੇ ਕਯਾ ਕਿਆ’, ‘ਰੋਡ’ ਸਣੇ ਕਈ ਫ਼ਿਲਮਾਂ ਬਨਾਉਣ ਵਾਲੇ ਰਜਤ ਮੁਖਰਜੀ ਦਾ ਦਿਹਾਂਤ

ਬਾਲੀਵੁੱਡ ‘ਚ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਇਸ ਸਾਲ ਕਈ ਦਿੱਗਜ ਸਿਤਾਰਿਆਂ ਜਿਨ੍ਹਾਂ ਵਿੱਚ ਰਿਸ਼ੀ ਕਪੂਰ, ਇਰਫ਼ਾਨ ਖ਼ਾਨ, ਸੁਸ਼ਾਂਤ ਸਿੰਘ ਰਾਜਪੂਤ ਸਣੇ ਕਈ ਵੱਡੀਆਂ ਹਸਤੀਆਂ ਨੇ ਇਸ ਫਾਨੀ ਸੰਸਾਰ ਨੁੰ ਅਲਵਿਦਾ ਕਹਿ ਦਿੱਤਾ । ਇਨ੍ਹਾਂ ਖ਼ਬਰਾਂ ਤੋਂ ਬਾਲੀਵੁੱਡ ਹਾਲੇ ਉੱਭਰਿਆ ਵੀ ਨਹੀਂ ਸੀ ਕਿ ਬਾਲੀਵੁੱਡ ‘ਚ ਮੁੜ ਤੋਂ ਇੱਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ ।

https://www.instagram.com/p/CC0e6vknOGi/

ਉਹ ਹੈ ਕਿ ‘ਪਿਆਰ ਤੁਨੇ ਕਯਾ ਕਿਆ’ ਅਤੇ ‘ਰੋਡ’ ਵਰਗੀਆਂ ਫ਼ਿਲਮਾਂ ਦੇ ਨਿਰਦੇਸ਼ਨ ਕਰਨ ਵਾਲੇ ਰਜਤ ਮੁਖਰਜੀ ਅਕਾਲ ਚਲਾਣਾ ਕਰ ਗਏ ਹਨ । ਜੀ ਹਾਂ ਉਹ ਲੰਮੇ ਸਮੇਂ ਤੋਂ ਬਿਮਾਰ ਸਨ ਅਤੇ ਗੁਰਦਿਆਂ ਦੀ ਬਿਮਾਰੀ ਨਾਲ ਪੀੜਤ ਸਨ ।ਇਸ ਦੀ ਜਾਣਕਾਰੀ ਫ਼ਿਲਮ ਰੋਡ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਮਨੋਜ ਵਾਜਪੇਈ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

ਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਮੇਰੇ ਪਿਛਲੇ 21 ਸਾਲਾਂ ਤੋਂ ਖ਼ਾਸ ਦੋਸਤ ਰਹੇ ਅਤੇ ਮੇਰੀ ਫ਼ਿਲਮ ‘ਰੋਡ’ ਦੇ ਡਾਇਰੈਕਟਰ ਰਜਤ ਮੁਖਰਜੀ ਦਾ ਦਿਹਾਂਤ ਹੋ ਗਿਆ”। ਦੱਸ ਦਈਏ ਕਿ ਐਤਵਾਰ ਦੀ ਸਵੇਰ ਨੂੰ ਰਜਤ ਨੇ ਆਖਰੀ ਸਾਹ ਲਏ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network