ਸਿਨੇਮਾ ਘਰਾਂ 'ਚ 31 ਅਗਸਤ ਨੂੰ ਪਹੁੰਚ ਰਹੀ ਹੈ 'ਇਸਤਰੀ' ਫਿਲਮ 

Written by  Shaminder   |  August 24th 2018 02:16 PM  |  Updated: August 24th 2018 02:16 PM

ਸਿਨੇਮਾ ਘਰਾਂ 'ਚ 31 ਅਗਸਤ ਨੂੰ ਪਹੁੰਚ ਰਹੀ ਹੈ 'ਇਸਤਰੀ' ਫਿਲਮ 

'ਇਸਤਰੀ' ਆ ਰਹੀ ਹੈ,ਇਸਤਰੀ ਆ ਰਹੀ ਹੈ ।31 ਅਗਸਤ ਨੂੰ ਹੀ ਮੈਨ ਹੋਵੇ ਜਾਂ ਆਈ ਮੈਨ ਹੋਵੇ ਹਰ ਮਰਦ ਨੂੰ ਦਰਦ ਹੋਵੇਗਾ ।ਜੀ ਹਾਂ Stree ਫਿਲਮ 31ਅਗਸਤ ਨੂੰ ਇਹ  ਰਿਲੀਜ ਹੋ ਰਹੀ ਹੈ ਅਤੇ ਸ਼ਰਧਾ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

Shraddha kapoor

ਸ਼ਰਧਾ ਕਪੂਰ ਅਤੇ ਅਦਾਕਾਰ ਰਾਜ ਕੁਮਾਰ ਰਾਓ ਨੇ ਇਸ ਫਿਲਮ ਬਾਰੇ ਆਪਣੇ ਹੀ ਅੰਦਾਜ਼ 'ਚ ਜਾਣਕਾਰੀ ਦਿੱਤੀ ।ਇਸ ਫਿਲਮ 'ਚ ਅਦਾਕਾਰਾ ਸ਼ਰਧਾ ਕਪੂਰ ਅਤੇ ਰਾਜ ਕੁਮਾਰ ਰਾਓ ਮੁਖ ਭੂਮਿਕਾ 'ਚ ਨਜ਼ਰ ਆਉਣਗੇ ।ਅਮਰ ਕੌਸ਼ਿਕ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ 'ਚ ਸ਼ਰਧਾ ਕਪੂਰ ਨੇ ਮੁੱਖ ਕਿਰਦਾਰ ਨਿਭਾਇਆ ਹੈ।ਸ਼ਰਧਾ ਕਪੂਰ ਇਸ ਫਿਲਮ ਦੀ ਪ੍ਰਮੋਸ਼ਨ 'ਚ ਜੁਟੀ ਹੋਈ ਹੈ ਅਤੇ ਲਗਾਤਾਰ ਇਸ ਫਿਲਮ ਬਾਰੇ ਜਾਣਕਾਰੀ ਸਾਂਝੀ ਕਰਕੇ ਲੋਕਾਂ ਤੱਕ ਪਹੁੰਚਾ ਰਹੀ ਹੈ।

ਇਸ ਫਿਲਮ ਦੇ ਅਦਾਕਾਰ ਰਾਜ ਕੁਮਾਰ ਦੇ ਨਾਲ ਸ਼ਰਧਾ ਕਪੂਰ ਨੇ ਵੀਡਿਓ ਇੰਸਟਾਗ੍ਰਾਮ 'ਤੇ ਪਾਇਆ ਹੈ।ਜਿਸ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਵੱਡੀ ਗਿਣਤੀ 'ਚ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ।

Shraddha kapoor

ਇਸ ਫਿਲਮ ਦੀ ਕਹਾਣੀ ਵੱਖਰੀ ਤਰ੍ਹਾਂ ਦੀ ਹੈ ਅਤੇ ਇਸ ਫਿਲਮ ਦੀ ਟੀਮ ਅਤੇ ਸਟਾਰਕਾਸਟ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਨੇ ।ਪਰ ਇਹ ਫਿਲਮ ਕਲਾਕਾਰਾਂ ਅਤੇ ਲੋਕਾਂ ਦੀ ਉਮੀਦਾਂ 'ਤੇ ਖਰ੍ਹੀ ਉੱਤਰੇਗੀ ਜਾਂ ਨਹੀਂ ਇਹ 31 ਅਗਸਤ ਤੋਂ ਬਾਅਦ ਹੀ ਪਤਾ ਲੱਗੇਗਾ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network