90 ਦੇ ਦਹਾਕੇ ਦੀ ਇਸ ਹੀਰੋਇਨ ਨੇ ਦਿੱਤੀਆਂ ਸਨ ਹਿੱਟ ਫ਼ਿਲਮਾਂ, ਚੰਕੀ ਪਾਂਡੇ ਤੋਂ ਲੈ ਕੇ ਵੱਡੇ-ਵੱਡੇ ਪ੍ਰੋਡਿਊਸਰਾਂ ਦੀ ਇਸ ਕਾਰਨ ਕਰਕੇ ਕਰ ਚੁੱਕੀ ਹੈ ਕੁੱਟਮਾਰ  

Written by  Rupinder Kaler   |  April 23rd 2019 11:41 AM  |  Updated: April 23rd 2019 11:41 AM

90 ਦੇ ਦਹਾਕੇ ਦੀ ਇਸ ਹੀਰੋਇਨ ਨੇ ਦਿੱਤੀਆਂ ਸਨ ਹਿੱਟ ਫ਼ਿਲਮਾਂ, ਚੰਕੀ ਪਾਂਡੇ ਤੋਂ ਲੈ ਕੇ ਵੱਡੇ-ਵੱਡੇ ਪ੍ਰੋਡਿਊਸਰਾਂ ਦੀ ਇਸ ਕਾਰਨ ਕਰਕੇ ਕਰ ਚੁੱਕੀ ਹੈ ਕੁੱਟਮਾਰ  

90 ਤੇ 80  ਦੇ ਦਹਾਕੇ ਦੀ ਮਸ਼ਹੂਰ ਐਕਟਰੈੱਸ ਫਰਾਹ ਨੂੰ ਕੌਣ ਨਹੀਂ ਜਾਣਦਾ । ਫਰਾਹ ਆਪਣੇ ਗੁੱਸੇ ਲਈ ਬਹੁਤ ਮਸ਼ਹੂਰ ਹੈ ਕਿਉਂਕਿ ਉਹ ਕਦੋਂ ਕਿਸੇ ਨੂੰ ਕੁੱਟ ਦੇਵੇ ਇਸ ਬਾਰੇ ਕਿਹਾ ਨਹੀਂ ਜਾ ਸਕਦਾ । ਇਨ੍ਹਾਂ ਕਾਰਨਾਂ ਕਰਕੇ ਹੀ ਫਰਾਹ 90  ਦੇ ਦਹਾਕੇ ਦੀ ਸਭ ਤੋਂ ਵਿਵਾਦਿਤ ਅਦਾਕਾਰਾ ਸੀ । ਤੱਬੂ ਫਰਾਹ ਦੀ ਛੋਟੀ ਭੈਣ ਹੈ । ਆਪਣੀ ਖ਼ੂਬਸੂਰਤੀ ਤੇ ਅਦਾਕਾਰੀ ਕਰਕੇ ਬਾਲੀਵੁੱਡ ਵਿੱਚ ਰਾਜ ਕਰਨ ਵਾਲੀ ਫਰਾਹ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ ।

farah-naaz-and-vindu farah-naaz-and-vindu

ਪਰ ਕਰੀਅਰ ਦੇ ਸ਼ਿਖਰ ਤੇ ਪਹੁੰਚ ਕੇ ਵਿਆਹ ਕਰ ਲਿਆ ਸੀ ਤੇ ਅਚਾਨਕ ਬਾਲੀਵੁੱਡ ਵਿੱਚੋਂ ਉਹ ਗਾਇਬ ਹੋ ਗਈ ਸੀ । ਫਰਾਹ ਨੇ ਬਿੰਦੂ ਦਾਰਾ ਸਿੰਘ ਨਾਲ ਵਿਆਹ ਕਰ ਲਿਆ ਸੀ ਪਰ ਇਹ ਵਿਆਹ ਜ਼ਿਆਦਾ ਚਿਰ ਨਹੀਂ ਚੱਲਿਆ ।

farah-naaz farah-naaz

ਫਰਾਹ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਫ਼ਿਲਮ ਕਸਮ ਵਰਦੀ ਕੀ ਦੀ ਸ਼ੂਟਿੰਗ ਦੌਰਾਨ ਅਦਾਕਾਰ ਚੰਕੀ ਪਾਂਡੇ ਨੂੰ ਕੁੱਟ ਦਿੱਤਾ ਸੀ । ਇਸ ਬਾਰੇ ਫਰਾਹ ਨੇ ਕਿਹਾ ਕਿ ਚੰਕੀ ਉਹਨਾਂ ਨੂੰ ਭੱਦੇ ਇਸ਼ਾਰੇ ਕਰਦਾ ਸੀ ਇਸ ਲਈ ਉਸ ਨੇ ਚੰਕੀ ਨੂੰ ਔਰਤਾਂ ਦੀ ਤਾਕਤ ਦਿਖਾਈ ਸੀ ।

farah-naaz farah-naaz

ਇੱਥੇ ਹੀ ਬੱਸ ਨਹੀਂ ਫਰਾਹ ਨੇ ਭਰੀ ਮਹਿਫ਼ਿਲ ਵਿੱਚ ਇੱਕ ਫ਼ਿਲਮ ਪ੍ਰੋਡਿਊਸਰ ਨੂੰ ਵੀ ਥੱਪੜ ਜੜ੍ਹ ਦਿੱਤਾ ਸੀ । ਦਰਅਸਲ ਇਸ ਪ੍ਰੋਡਿਊਸਰ ਨੇ ਫਰਾਹ ਨੂੰ ਬੀਅਰ ਪੀਣ ਦੀ ਆਫਰ ਕੀਤੀ ਸੀ ਜਿਸ ਤੋਂ ਬਾਅਦ ਝਗੜਾ ਵੱਧ ਗਿਆ ਸੀ ।

farah-naaz farah-naaz

ਬਿੰਦੂ ਤੋਂ ਬਾਅਦ ਫਰਾਹ ਨੇ ਅਦਾਕਾਰ ਸੁਮਿਤ ਸਹਿਗਲ ਨਾਲ ਵਿਆਹ ਕਰਵਾ ਲਿਆ ਸੀ । ਫਰਾਹ ਆਪਣੇ ਪਤੀ ਤੇ ਬੇਟੇ ਦੇ ਨਾਲ ਰਹਿੰਦੀ ਹੈ । ਫਰਾਹ ਪਹਿਲਾਂ ਤੋਂ ਕਾਫੀ ਬਦਲ ਚੁੱਕੀ ਹੈ । ਉਹਨਾਂ ਦੀਆਂ ਤਸਵੀਰਾਂ ਤੋਂ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network