ਅਮਰ ਸਿੰਘ ਚਮਕੀਲਾ ਨੂੰ ਹੀਰੋ ਲੈ ਕੇ ਹਿੰਦੀ ਫ਼ਿਲਮ ਬਨਾਉਣਾ ਚਾਹੁੰਦੀ ਸੀ ਬਾਲੀਵੁੱਡ ਦੀ ਇਹ ਹੀਰੋਇਨ

written by Rupinder Kaler | September 09, 2021

ਅਮਰ ਸਿੰਘ ਚਮਕੀਲਾ ਦੀ ਉਮਰ ਜਿੰਨੀ ਛੋਟੀ ਸੀ, ਉਸ ਦੇ ਗਾਣਿਆਂ ਦੀ ਉਮਰ ਓਨੀਂ ਹੀ ਲੰਮੀ ਹੈ ।ਉਸ ਦੇ ਗਾਣੇ ਅੱਜ ਵੀ ਡੀਜੇ ਤੇ ਵੱਜਦੇ ਸੁਣਾਈ ਦੇ ਜਾਂਦੇ ਹਨ । ਕਹਿੰਦੇ ਹਨ ਕਿ ਚਮਕੀਲੇ (Amar Singh Chamkila) ਦੀ ਗਾਇਕੀ ਦੇ ਚਰਚੇ ਬਾਲੀਵੁੱਡ ਤੱਕ ਹੁੰਦੇ ਸਨ । ਇਸੇ ਲਈ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ (Sri Devi ) ਚਮਕੀਲੇ ਨੂੰ ਹੀਰੋ ਲੈ ਕੇ ਫ਼ਿਲਮ ਬਨਾਉਣਾ ਚਾਹੁੰਦੀ ਸੀ । ਪਰ ਸ਼੍ਰੀਦੇਵੀ ਦੀ ਇਹ ਖਵਾਹਿਸ਼ ਅਧੂਰੀ ਰਹਿ ਗਈ । ਦਰਅਸਲ ਅਮਰ ਸਿੰਘ ਚਮਕੀਲਾ ਆਪਣੇ ਸ਼ੋਅ ਨੂੰ ਲੈ ਕੇ ਕੈਨੇਡਾ ਦਾ ਟੂਰ ਕਰ ਰਿਹਾ ਸੀ । ਕੁਦਰਤੀ ਬਾਲੀਵੁੱਡ ਦੇ ਕਈ ਸਿਤਾਰੇ ਵੀ ਕੈਨੇਡਾ ਵਿੱਚ ਮੌਜੂਦ ਸਨ। ਜਿਨ੍ਹਾਂ ਵਿੱਚੋਂ ਇੱਕ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀ ਦੇਵੀ ਸੀ ।

ਹੋਰ ਪੜ੍ਹੋ :

ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ ਗਾਇਕ ਯੋ ਗੋਲਡ ਈ ਗਿੱਲ ਦਾ ਨਵਾਂ ਗੀਤ ‘Miss Kardi’

ਇਸ ਸ਼ੋਅ ਦੌਰਾਨ ਜਦੋਂ ਨੇ ਸ਼੍ਰੀ ਦੇਵੀ (Sri Devi ) ਨੂੰ ਦੇਖਿਆ ਤਾਂ ਉਸ ਨੇ ਸ਼੍ਰੀਦੇਵੀ ਨੂੰ ਪੁੱਛ ਲਿਆ ਕਿ ਉਹ ਨਗੀਨਾ ਫ਼ਿਲਮ ਵਾਲੀ ਹੀਰੋਇਨ ਹੈ ਤਾਂ ਸ਼੍ਰੀ ਦੇਵੀ ਕਿਸੇ ਭਾਰਤੀ ਦੇ ਮੂੰਹ ਤੋਂ ਇਸ ਤਰ੍ਹਾਂ ਦਾ ਸਵਾਲ ਸੁਣ ਕੇ ਹੈਰਾਨ ਰਹਿ ਗਈ । ਉਸ ਸਮੇਂ ਸ਼੍ਰੀ ਦੇਵੀ ਦੇਸ਼ ਦੀਆਂ ਸਭ ਤੋਂ ਹਿੱਟ ਹੀਰੋਇਨਾਂ ਵਿੱਚੋਂ ਇੱਕ ਸੀ, ਤੇ ਚਮਕੀਲੇ ਨੇ ਉਸ ਨੂੰ ਪਹਿਚਾਣਿਆ ਤੱਕ ਨਹੀਂ ਸੀ । ਚਮਕੀਲਾ (Amar Singh Chamkila)  ਹਿੰਦੀ ਫ਼ਿਲਮਾਂ ਘੱਟ ਦੇਖਦਾ ਸੀ ਇਸ ਲਈ ਸ਼੍ਰੀ ਦੇਵੀ ਨੂੰ ਪਹਿਚਾਣ ਨਹੀਂ ਸੀ ਸਕਿਆ ਤੇ ਕੁਦਰਤੀ ਉਸ ਨੇ ਨਗੀਨਾ ਫ਼ਿਲਮ ਦੇਖੀ ਸੀ ।

ਪਰ ਜਦੋਂ ਚਮਕੀਲਾ ਸਟੇਜ 'ਤੇ ਪਰਫਾਰਮ ਕਰਨ ਲਈ ਉਤਰਿਆ ਤਾਂ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ ।ਤਾੜੀਆਂ ਹਾਲ ਵਿੱਚ 10 ਮਿੰਟ ਤੋਂ ਵੱਧ ਸਮੇਂ ਲਈ ਵੱਜਦੀਆਂ ਰਹੀਆਂ ।ਅਮਰ ਸਿੰਘ ਚਮਕੀਲਾ ਦੀ ਪ੍ਰਸਿੱਧੀ ਦੇਖ ਕੇ ਸ਼੍ਰੀ ਦੇਵੀ (Sri Devi ) ਹੈਰਾਨ ਹੋ ਗਈ। ਅਤੇ ਜਦੋਂ ਗਾਇਕ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗਾਉਣਾ ਸੂਰੂ ਕੀਤਾ ਤਾਂ ਸ਼੍ਰੀ ਦੇਵੀ ਤੇ ਚਮਕੀਲੇ (Amar Singh Chamkila)  ਦੀ ਗਾਇਕੀ ਦਾ ਜਾਦੂ ਜਿਹਾ ਹੋ ਗਿਆ ਤੇ ਉਸ ਨੇ ਸਟੇਜ ਤੇ ਆ ਕੇ ਚਮਕੀਲੇ ਦੇ ਗਾਣੇ ਤੇ ਨੱਚਣਾ ਸ਼ੁਰੂ ਕਰ ਦਿੱਤਾ ।

amar singh chamkila

ਦਰਸ਼ਕ ਦੋ ਮਹਾਨ ਕਲਾਕਾਰਾਂ ਨੂੰ ਦੇਖ ਗਦ ਗਦ ਹੋ ਗਏ । ਚਮਕੀਲੇ ਦੀ ਪ੍ਰਸਿੱਧੀ ਨੂੰ ਦੇਖ ਕੇ ਸ਼੍ਰੀ ਦੇਵੀ ਨੇ ਚਮਕੀਲਾ ਨਾਲ ਇੱਕ ਹਿੰਦੀ ਫਿਲਮ ਵਿੱਚ ਬਤੌਰ ਹੀਰੋਇਨ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਚਮਕੀਲਾ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਕਿਉਂਕਿ ਉਸਦੇ ਅਨੁਸਾਰ ਹਿੰਦੀ ਵਿੱਚ ਬੋਲਣ ਨਾਲ ਪੰਜਾਬੀ ਭਾਸ਼ਾ ਵਿੱਚ ਉਸਦੇ ਉਚਾਰਨ ਦੇ ਹੁਨਰ ਨੂੰ ਨੁਕਸਾਨ ਪਹੁੰਚੇਗਾ।

 

You may also like