ਬਾਲੀਵੁੱਡ ਮੂਵੀ ਲੁਕਾ ਛੁਪੀ ਦੇ ਦੁਨੀਆਂ ਗੀਤ ‘ਚ ਲੱਗਿਆ ਗਾਇਕ ਅਖਿਲ ਦੀ ਆਵਾਜ਼ ਦਾ ਤੜਕਾ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  February 25th 2019 01:35 PM  |  Updated: February 25th 2019 01:35 PM

ਬਾਲੀਵੁੱਡ ਮੂਵੀ ਲੁਕਾ ਛੁਪੀ ਦੇ ਦੁਨੀਆਂ ਗੀਤ ‘ਚ ਲੱਗਿਆ ਗਾਇਕ ਅਖਿਲ ਦੀ ਆਵਾਜ਼ ਦਾ ਤੜਕਾ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਲਓ ਜੀ, ਅਖਿਲ ਦੇ ਫੈਨਜ਼ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ। ਅਖਿਲ ਨੇ ਬਾਲੀਵੁੱਡ ਮੂਵੀ ‘ਚ ਗਾਇਆ ਗੀਤ ‘ਦੁਨੀਆਂ’ । ਜੀ ਹਾਂ, ਅਖੀਲ ਦੀ ਆਵਾਜ਼ ਦੇ ਜਾਦੂ ਤੋਂ ਬਾਲੀਵੁੱਡ ਵੀ ਨਹੀਂ ਬਚ ਪਾਇਆ ਹੈ। ਕੁੱਝ ਦਿਨ ਪਹਿਲਾਂ ਹੀ ਅਖਿਲ ਦਾ ਬਾਲੀਵੁੱਡ ਸੌਂਗ ਰਿਲੀਜ਼ ਹੋਇਆ ਹੈ, ਇਹ ਗੀਤ ਹਿੰਦੀ ਮੂਵੀ ਲੁਕਾ ਛੁਪੀ ਦਾ ਹੈ। ਦੁਨੀਆਂ ਗੀਤ ਨੂੰ ਫਿਲਮ ਦੇ ਹੀਰੋ ਕਾਰਤਿਕ ਆਰੀਅਨ ਤੇ ਖੂਬਸੂਰਤ ਅਦਾਕਾਰਾ ਕ੍ਰਿਤੀ ਸੈਨਨ ਉੱਤੇ ਫਿਲਮਾਇਆ ਗਿਆ ਹੈ।

ਹੋਰ ਵੇਖੋ: ‘ਵੈਲੇਨਟਾਈਨ ਡੇਅ’ ‘ਤੇ ਰਣਜੀਤ ਬਾਵਾ ਦਾ ਦਿਲ ਆਇਆ ਬਦਾਮੀ ਰੰਗੀ ਕੁੜੀ ‘ਤੇ, ਦੇਖੋ ਵੀਡੀਓ

ਦੁਨੀਆਂ ਗੀਤ ਨੂੰ ਅਖਿਲ ਦੇ ਗੀਤ ਖ਼ਾਬ ਨੂੰ ਰੀਮੇਕ ਕਰਕੇ ਬਣਾਇਆ ਗਿਆ ਹੈ। ਖ਼ਾਬ ਗੀਤ ਦੇ ਕੁਝ ਬੋਲ ਬਦਲ ਕੇ ਦੁਨੀਆਂ ਗੀਤ ਤਿਆਰ ਕੀਤਾ ਗਿਆ ਹੈ। ਪਰ ਇਸ ਗੀਤ ਨੂੰ ਵੀ ਅਖਿਲ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਉਹਨਾਂ ਦਾ ਸਾਥ ਦਿੱਤਾ ਹੈ ਗਾਇਕਾ ਧਵਨੀ ਭਾਨੂਸ਼ਾਲੀ ਨੇ। ਗੀਤ ਦੇ ਬੋਲ ਕੁਨਾਲ ਵਰਮਾ ਨੇ ਲਿਖੇ ਹਨ ਤੇ ਦੁਨੀਆਂ ਗੀਤ ਨੂੰ ਮਿਊਜ਼ਿਕ ਅਭਿਜੀਤ ਵਘਾਣੀ ਨੇ ਦਿੱਤਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ ਹੁਣ ਤੱਕ ਇਸ ਗੀਤ ਨੂੰ 9 ਕਰੋੜ ਵਿਊਜ਼ ਮਿਲ ਚੁੱਕੇ ਹਨ। ਜੇ ਗੱਲ ਕਰੀਏ ਅਖੀਲ ਦੇ 2016 ‘ਚ ਆਏ ਖ਼ਾਬ ਗੀਤ ਦੀ ਤਾਂ ਉਸ ਨੂੰ ਹੁਣ ਤੱਕ 248 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਲੁਕਾ ਛੁਪੀ ਹਿੰਦੀ ਮੂਵੀ ਇੱਕ ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network