
ਸਾਡੇ ਸਮਾਜ 'ਚ ਹਰ ਕਿਸੇ ਨੂੰ ਰਹਿਣ ਅਤੇ ਖਾਣ ਪੀਣ ਦੀ ਅਜ਼ਾਦੀ ਹੈ । ਹਰ ਕੋਈ ਕਿਸੇ ਨਾਲ ਵੀ ਰਹਿ ਸਕਦਾ ਹੈ । ਪਰ ਵਿਆਹ ਨੂੰ ਲੈ ਕੇ ਅਕਸਰ ਇਹ ਧਾਰਨਾ ਬਦਲ ਜਾਂਦੀ ਹੈ । ਸਮਾਜ 'ਚ ਰਹਿੰਦੇ ਹੋਏ ਸਮਾਜ ਦੀਆਂ ਹੱਦਾਂ 'ਚ ਰਹਿਣਾ ਪੈਂਦਾ ਹੈ ,ਪਰ ਸਮੇਂ ਦੇ ਬਦਲਾਅ ਦੇ ਨਾਲ ਨਾਲ ਹੁਣ ਲੋਕਾਂ ਦੀ ਮਾਨਸਿਕਤਾ 'ਚ ਜਿੱਥੇ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ,ਉੱਥੇ ਹੀ ਸਮਾਜ 'ਚ ਉਹ ਵਰਗ ਜਿਸ ਨੂੰ ਕਦੇ ਵੀ ਸਮਾਜ ਵੱਲੋਂ ਮਾਨਤਾ ਨਹੀਂ ਦਿੱਤੀ ਗਈ ।
[embed]https://www.instagram.com/p/BnYWXjihheV/?hl=en&taken-by=theshilpashetty[/embed]
[embed]https://www.instagram.com/p/BnX-akZFDAB/?hl=en&taken-by=karanjohar[/embed]
ਪਰ ਹੁਣ ਸੁਪਰੀਮ ਕੋਰਟ ਨੇ ਇਸ ਵਰਗ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਹੋਇਆਂ ਇੱਕ ਵੱਡੀ ਰਾਹਤ ਦਿੱਤੀ ਹੈ ।ਇਸ ਫੈਸਲੇ ਨਾਲ ਜਿੱਥੇ ਸਮਲਿੰਗੀ ਲੋਕਾਂ 'ਚ ਖੁਸ਼ੀ ਦੀ ਲਹਿਰ ਹੈ ।ਸੁਪਰੀਮ ਕੋਰਟ ਨੇ ਧਾਰਾ ੩੭੭ ਦੇ ਮੁੱਦੇ 'ਤੇ ਆਪਣਾ ਫੈਸਲਾ ਸੁਣਾ ਦਿੱਤਾ ਹੈ ।ਕੋਰਟ ਨੇ ਧਾਰਾ ੩੭੭ ਨੂੰ ਰੱਦ ਕਰ ਦਿੱਤਾ ਹੈ ।ਇਸ ਫੈਸਲੇ 'ਤੇ ਬਾਲੀਵੁੱਡ Bollywood ਹਸਤੀਆਂ ਨੇ ਵੀ ਆਪੋ ਆਪਣਾ ਪ੍ਰਤੀਕਰਮ ਦਿੰਦੇ ਹੋਏ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਸਮਲਿੰਗੀ ਸਮਾਜ ਨੂੰ ਵਧਾਈ ਦਿੱਤੀ ਹੈ । ਕਰਨ ਜੌਹਰ Karan Johar ਨੇ ਇਸ ਫੈਸਲੇ ਨੂੰ ਇਤਿਹਾਸਕ ਫੈਸਲਾ ਕਰਾਰ ਦਿੱਤਾ ਹੈ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਕਾਰਨ ਸਮਲਿੰਗੀ ਲੋਕ ਆਪਣੀ ਮਰਜ਼ੀ ਨਾਲ ਇੱਕਠੇ ਜੀਵਨ ਬਸਰ ਕਰ ਸਕਦੇ ਨੇ ।ਅਦਾਕਾਰਾ ਸੋਨਮ ਕਪੂਰ ਨੇ ਵੀ ਫੈਸਲੇ ਨੂੰ ਵਧੀਆ ਫੈਸਲਾ ਕਰਾਰ ਦਿੱਤਾ ਹੈ । ਆਉ ਵੇਖਦੇ ਇਨਾਂ ਕਲਾਕਾਰਾਂ ਨੇ ਇਸ ਫੈਸਲੇ 'ਤੇ ਕੀ ਕੀ ਪ੍ਰਤੀਕਰਮ ਦਿੱਤਾ ਹੈ । ਤੁਹਾਨੂੰ ਦੱਸ ਦਈਏ ਕਿ ਵਿਦੇਸ਼ਾਂ 'ਚ ਇਸ ਤਰ੍ਹਾਂ ਦੇ ਕਨੂੰਨ ਪਹਿਲਾਂ ਹੀ ਬਣ ਚੁੱਕੇ ਨੇ ,ਪਰ ਭਾਰਤ 'ਚ ਇਸ 'ਤੇ ਹੁਣ ਫੈਸਲਾ ਲਿਆ ਗਿਆ ਹੈ ।