ਪੁਲਿਸ ਮੁਕਾਬਲੇ ’ਚ ਮਾਰੇ ਗਏ ਬਲਾਤਕਾਰ ਦੇ ਮੁਲਜ਼ਮਾਂ ’ਤੇ ਬਾਲੀਵੁੱਡ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਦਿੱਤਾ ਪ੍ਰਤੀਕਰਮ

Written by  Rupinder Kaler   |  December 06th 2019 01:01 PM  |  Updated: December 06th 2019 01:01 PM

ਪੁਲਿਸ ਮੁਕਾਬਲੇ ’ਚ ਮਾਰੇ ਗਏ ਬਲਾਤਕਾਰ ਦੇ ਮੁਲਜ਼ਮਾਂ ’ਤੇ ਬਾਲੀਵੁੱਡ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਦਿੱਤਾ ਪ੍ਰਤੀਕਰਮ

ਹੈਦਰਾਬਾਦ ਦੀ ਮਹਿਲਾ ਡਾਕਟਰ ਨਾਲ ਜਬਰ ਜਨਾਹ ਕਰ ਕੇ ਹੱਤਿਆ ਕਰਨ ਵਾਲੇ ਚਾਰੋਂ ਮੁਲਜ਼ਮਾਂ ਦਾ ਸ਼ੁੱਕਰਵਾਰ ਸਵੇਰੇ ਤੇਲੰਗਾਨਾ ਪੁਲਿਸ ਨੇ ਐਕਨਾਊਂਟਰ ਕਰ ਦਿੱਤਾ। ਇਸ ਘਟਨਾ ਨੂੰ ਲੈ ਕੇ ਪੂਰੇ ਦੇਸ਼ ਤੋਂ ਵੱਖ ਵੱਖ ਪ੍ਰਤੀਕਰਮ ਆ ਰਹੇ ਹਨ । ਇਸ ਸਭ ਦੇ ਚਲਦੇ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਦੀਆਂ ਸੈਲੀਬ੍ਰਿਟੀਜ਼ ਨੇ ਇਸ ਘਟਨਾ ਤੇ 'ਤੇ ਆਪਣੀਆਂ ਪ੍ਰਤੀਕ੍ਰਿਆਵਾਂ ਦਿੱਤੀਆਂ ਹਨ। ਰਿਸ਼ੀ ਕਪੂਰ, ਅਨੁਪਮ ਖੇਰ, ਰਕੁਲ ਪ੍ਰੀਤ ਸਿੰਘ, ਰਣਲੀਰ ਸ਼ੌਰੀ ਤੇ ਕਈ ਫ਼ਿਲਮੀ ਸਿਤਾਰਿਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਰਿਐਕਸ਼ਨ ਦਿੱਤੇ ਹਨ ।

https://twitter.com/AnupamPKher/status/1202805602893869057

ਅਦਾਕਾਰ ਅਨੁਪਮ ਖੇਰ ਨੇ ਟਵੀਟ ਕਰ ਕਿਹਾ ਕਿ ਚੁਫੇਰੇ ਮੁਲਜ਼ਮਾਂ ਨੂੰ ਐਨਕਾਊਂਟਰ 'ਚ ਮਾਰਨ ਲਈ ਤੇਲੰਗਾਨਾ ਪੁਲਿਸ ਨੂੰ ਵਧਾਈ ਤੇ ਜੈ ਹੋ। ਚਲੋ! ਹੁਣ ਜਿੰਨੇ ਵੀ ਲੋਕਾਂ ਨੇ ਅਜਿਹਾ ਘਿਨੌਣਾ ਅਪਰਾਧ ਕਰਨ ਵਾਲਿਆਂ ਖ਼ਿਲਾਫ਼ ਆਵਾਜ਼ ਉਠਾਈ ਸੀ ਤੇ ਉਨ੍ਹਾਂ ਲਈ ਖ਼ਤਰਨਾਕ ਤੋਂ ਖ਼ਤਰਨਾਕ ਸਜ਼ਾ ਚਾਹੀ ਸੀ, ਮੇਰੇ ਨਾਲ ਜ਼ੋਰ ਦੀ ਬੋਲੋ- ਜੈ ਹੋ।' ਰਕੁਲ ਪ੍ਰੀਤ ਸਿੰਘ ਨੇ ਅਜਿਹੇ ਪਾਪ ਕਰਨ ਵਾਲਿਆਂ ਨੂੰ ਇਹ ਲਿਖਦੇ ਹੋਏ ਤੇਲੰਗਾਨਾ ਪੁਲਿਸ ਨੂੰ ਵਧਾਈ ਦਿੱਤੀ ਕਿ ਤੁਸੀਂ ਲੋਕ ਜਬਰ ਜਨਾਹ ਵਰਗੇ ਅਪਰਾਧ ਕਰਨ ਤੋਂ ਬਾਅਦ ਕਦੋਂ ਤਕ ਭੱਜ ਸਕਦੇ ਹੋ?

https://twitter.com/RanvirShorey/status/1202803679507574784

ਰਣਵੀਰ ਸ਼ੌਰੀ ਨੇ ਲਿਖਿਆ, 'ਨਿਆਂ ਪ੍ਰਣਾਲੀ ਦਾ ਅਪਾਹਜ ਹੋਣਾ ਸਮਾਜ 'ਚ ਕੁਰੀਤੀਆਂ ਨਾਲ ਨਜਿੱਠਣ ਦਾ ਜਵਾਬ ਨਹੀਂ ਹੋ ਸਕਦਾ। ਨਿਆਂ ਪ੍ਰਣਾਲੀ ਠੀਕ ਕਰਨੀ ਹੈ।

'ਕੰਗਨਾ ਦੀ ਭੈਣ ਰੰਗੋਲੀ ਨੇ ਲਿਖਿਆ, 'ਮੁਲਜ਼ਮਾਂ ਨੂੰ ਉਸੇ ਜਗ੍ਹਾ ਗੋਲ਼ੀ ਮਾਰ ਦਿੱਤੀ ਗਈ ਜਿੱਥੇ ਉਨ੍ਹਾਂ ਮਾਸੂਮ ਲੜਕੀ ਨਾਲ ਜਬਰ ਜਨਾਹ ਕੀਤਾ ਤੇ ਉਸ ਦਾ ਸਰੀਰ ਸਾੜ ਦਿੱਤਾ ਸੀ। ਅਸੀਂ ਆਪਣੇ ਪੁਲਿਸ ਬਲਾਂ ਤੇ ਸਰਕਾਰ ਨੂੰ ਇਸ ਕ੍ਰਾਂਤੀਕਾਰੀ ਕਦਮ ਲਈ ਸਲਾਮ ਕਰਦੇ ਹਾਂ।'

https://twitter.com/DinoMorea9/status/1202806943158611968

ਅਦਾਕਾਰ ਤੇ ਮਾਡਲ ਦੀਨੋ ਮੋਰੀਆ ਨੇ ਲਿਖਿਆ ਕਿ ਨਿਆਂ ਕੀਤਾ ਗਿਆ ਹੈ ਤੇ ਚੰਗੀ ਤਰ੍ਹਾਂ ਨਾਲ ਕੀਤਾ ਗਿਆ ਹੈ।

https://twitter.com/chintskap/status/1202796883967524864

ਰਿਸ਼ੀ ਕਪੂਰ ਨੇ ਤੇਲੰਗਾਨਾ ਪੁਲਿਸ ਨੂੰ ਟਵੀਟ ਕਰ ਕੇ ਇਸ ਐਨਕਾਊਂਟਰ ਲਈ ਵਧਾਈ ਦਿੱਤੀ।

https://www.instagram.com/p/B5uAzI7H8Kw/

ਇਸੇ ਤਰ੍ਹਾਂ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਇਸ ਪੁਲਿਸ ਮੁਕਾਬਲੇ ਦੀ ਤਸਵੀਰ ਸਾਂਝੀ ਕਰਕੇ ਆਪਣਾ ਪ੍ਰਤੀਕਰਮ ਦਿੱਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network