ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦੀ ਮਾਂ ਦੀ ਹਾਲਤ ਗੰਭੀਰ, ਬਲੱਡ ਡੋਨਰ ਦੀ ਹੈ ਲੋੜ

written by Shaminder | May 06, 2021

ਬਾਲੀਵੁੱਡ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ।ਹੁਣ ਗਾਇਕ ਅਰਿਜੀਤ ਸਿੰਘ ਦੀ ਮਾਤਾ ਦੀ ਹਾਲਤ ਗੰਭੀਰ ਹੈ । ਜਿਸ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾ ਰਹੀ ਹੈ । ਇਸ ਦੇ ਨਾਲ ਹੀ ਉਸ ਦੀ ਮਾਂ ਨੂੰ ਬਲੱਡ ਦੀ ਜ਼ਰੂਰਤ ਹੈ । ਇਸ ਖ਼ਬਰ ਤੋਂ ਬਾਅਦ ਪ੍ਰਸ਼ੰਸਕ ਅਰਿਜੀਤ ਸਿੰਘ ਦੀ ਮਾਂ ਦੇ ਲਈ ਅਰਦਾਸਾਂ ਕਰ ਰਹੇ ਹਨ । Swastika ਹੋਰ ਪੜ੍ਹੋ : ਪੰਜਾਬੀ ਅਦਾਕਾਰ ਦੇਵ ਖਰੌੜ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆਏ, ਖਾਲਸਾ ਏਡ ਨਾਲ ਮਿਲ ਕੇ ਕਰਨਗੇ ਸੇਵਾ 

Arijit singh Image From Arijit Singh's Instagram
ਅਰਿਜੀਤ ਦੀ ਮਾਂ ਦੀ ਤਬੀਅਤ ਕਾਫੀ ਵਿਗੜ ਗਈ ਹੈ। ਉਹ ਇਸ ਸਮੇਂ ਹਸਪਤਾਲ ’ਚ ਭਰਤੀ ਹੈ ਅਤੇ ਉਨ੍ਹਾਂ ਨੂੰ ਬਲੱਡ ਡੋਨਰ ਦੀ ਜ਼ਰੂਰਤ ਹੈ। ਅਰਿਜੀਤ ਦੀ ਮਾਂ ਨੂੰ ਲੈ ਕੇ ‘ਦਿਲ ਬੇਚਾਰਾ’ ਅਤੇ ‘ਪਾਤਾਲ ਲੋਕ’ ’ਚ ਨਜ਼ਰ ਆ ਚੁੱਕੀ ਐਕਟਰੈੱਸ ਸਵਾਸਤਿਕਾ ਮੁਖਰਜੀ ਨੇ ਜਾਣਕਾਰੀ ਦਿੱਤੀ ਹੈ।
ARijit Image From Arijit Singh's Instagram
ਐਕਟਰੈੱਸ ਸਵਾਸਤਿਕਾ ਮੁਖਰਜੀ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਪੋਸਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਅਰਿਜੀਤ ਦੀ ਮਾਂ ਨੂੰ ਬਲੱਡ ਡੋਨਰ ਦੀ ਜ਼ਰੂਰਤ ਹੈ।
ਸਵਾਸਤਿਕਾ ਨੇ  ਲਿਖਿਆ ਹੈ, ‘ਸਿੰਗਰ ਅਰਿਜੀਤ ਸਿੰਘ ਦੀ ਮਾਂ ਦੀ ਤਬੀਅਤ ਖ਼ਰਾਬ ਹੈ ਅਤੇ ਉਨ੍ਹਾਂ ਨੂੰਬਲੱਡ ਦੀ ਜ਼ਰੂਰਤ ਹੈ।’ ਇਸ ਪੋਸਟ ਦੇ ਨਾਲ ਹੀ ਸਵਾਸਤਿਕਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਅਰਿਜੀਤ ਦੀ ਮਾਂ ਕੋਲਕਾਤਾ ਦੇ  ਹਸਪਤਾਲ ’ਚ ਭਰਤੀ ਹੈ।  

0 Comments
0

You may also like