ਰੋਜ਼ ਫੈਸਟੀਵਲ 'ਚ ਪੁਲਵਾਮਾ ਦੇ ਸ਼ਹੀਦਾਂ ਨੂੰ ਮੀਕਾ ਸਿੰਘ ਨੇ ਗੀਤਾਂ ਨਾਲ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ, ਦੇਖੋ ਵੀਡਿਓ 

Written by  Rupinder Kaler   |  February 23rd 2019 12:20 PM  |  Updated: February 23rd 2019 12:20 PM

ਰੋਜ਼ ਫੈਸਟੀਵਲ 'ਚ ਪੁਲਵਾਮਾ ਦੇ ਸ਼ਹੀਦਾਂ ਨੂੰ ਮੀਕਾ ਸਿੰਘ ਨੇ ਗੀਤਾਂ ਨਾਲ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ, ਦੇਖੋ ਵੀਡਿਓ 

ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਰੋਜ਼ ਗਾਰਡਨ ਵਿੱਚ 47 ਵਾਂ ਰੋਜ਼ ਫੈਸਟੀਵਲ ਸ਼ੁਰੂ ਹੋ ਗਿਆ ਹੈ । ਇਸ ਫੈਸਟੀਵਲ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੇ ਕੀਤੀ ਹੈ । ਤਿੰਨ ਦਿਨ ਚੱਲਣ ਵਾਲੇ ਇਸ ਮੇਲੇ ਦੇ ਪਹਿਲੇ ਦਿਨ ਮੀਕਾ ਸਿੰਘ ਨੇ ਆਪਣੇ ਗਾਣਿਆਂ ਨਾਲ ਖੂਬ ਰੰਗ ਬੰਨਿਆ ।

mika-singh mika-singh

ਇਸ ਵਾਰ ਦਾ ਰੋਜ਼ ਫੈਸਟੀਵਲ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਸਮਰਪਿਤ ਹੈ।ਰੋਜ਼ ਫੈਸਟੀਵਲ ਦੇ ਉਦਘਾਟਨ ਤੋਂ ਬਾਅਦ ਕਿਰਨ ਖੇਰ ਨੇ  ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਭ ਦੇ ਚਲਦੇ ਗਾਇਕ ਮੀਕਾ ਸਿੰਘ ਨੇ ਆਪਣੇ ਗੀਤਾਂ ਨਾਲ ਮੇਲਾ ਵੇਖਣ ਆਏ ਲੋਕਾਂ ਦਾ ਮਨੋਰੰਜਨ ਕੀਤਾ।

https://www.youtube.com/watch?v=-07qTCMuU80

ਮੇਲੇ ਵਿੱਚ ਪਹੁੰਚੇ ਲੋਕਾਂ ਨੇ ਜਿੱਥੇ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਣਿਆ ਉੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ।ਰੋਜ਼ ਫੈਸਟੀਵਲ ਵਿੱਚ ਹਾਜ਼ਰੀ ਲਗਵਾਉਣ ਵਾਲੇ ਗਾਇਕਾਂ ਨੇ ਵੀ ਆਪਣੇ ਸੰਗੀਤ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ।

https://www.youtube.com/watch?v=T8z89i2WEbs

ਰੋਜ਼ ਫੈਸਟੀਵਲ ਵਿੱਚ ਗੁਲਾਬ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਖ਼ੂਬਸੂਰਤ ਫੁੱਲਾਂ ਦੀਆਂ ਕਿਸਮਾਂ ਨੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ।ਰੋਜ਼ ਫੈਸਟੀਵਲ ਵਿੱਚ ਰੰਗੋਲੀ ਦੇ ਮੁਕਾਬਲੇ ਵੀ ਕਰਵਾਏ ਗਏ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network