ਤਸਵੀਰ ‘ਚ ਨਜ਼ਰ ਆ ਰਿਹਾ ਇਹ ਪੰਜਾਬੀ ਗੱਭਰੂ ਅੱਜ ਹੈ ਬਾਲੀਵੁੱਡ ਦਾ ਨਾਮੀ ਸਿੰਗਰ, ਕੀ ਤੁਸੀਂ ਪਹਿਚਾਣਿਆ?

Written by  Lajwinder kaur   |  July 22nd 2020 04:46 PM  |  Updated: July 22nd 2020 04:46 PM

ਤਸਵੀਰ ‘ਚ ਨਜ਼ਰ ਆ ਰਿਹਾ ਇਹ ਪੰਜਾਬੀ ਗੱਭਰੂ ਅੱਜ ਹੈ ਬਾਲੀਵੁੱਡ ਦਾ ਨਾਮੀ ਸਿੰਗਰ, ਕੀ ਤੁਸੀਂ ਪਹਿਚਾਣਿਆ?

ਸੋਸ਼ਲ ਮੀਡੀਆ ਉੱਤੇ ਕਲਾਕਾਰਾਂ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ । ਕਲਾਕਾਰ ਅਕਸਰ ਹੀ ਆਪਣੀ ਬਚਪਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ । ਜਿਸ ਕਰਕੇ ਕੁਝ ਹੀ ਸਮੇਂ ‘ਚ ਪੁਰਾਣੀਆਂ ਤਸਵੀਰਾਂ ਟਰੈਂਡ ਕਰਨ ਲੱਗ ਜਾਂਦੀਆਂ ਨੇ । 

ਇਸ ਤਸਵੀਰ ‘ਚ ਜੋ ਪੰਜਾਬੀ ਗੱਭਰੂ ਨਜ਼ਰ ਆ ਰਿਹਾ ਹੈ ਉਹ ਹੋਰ ਕੋਈ ਨਹੀਂ ਸਗੋ ਪੰਜਾਬੀ ਗਾਇਕ ਮੀਕਾ ਸਿੰਘ ਜਿਸ ਨੇ ਆਪਣੀ ਆਵਾਜ਼ ਦੇ ਨਾਲ ਬਾਲੀਵੁੱਡ ‘ਚ ਚੰਗਾ ਨਾਂਅ ਬਣਾ ਲਿਆ ਹੈ । ਗਾਇਕ ਮੀਕਾ ਸਿੰਘ ਨੇ ਆਪਣੇ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਵੀ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ । ਦਰਸ਼ਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ । ਨਾਮੀ ਹਸਤੀਆਂ ਨੇ ਵੀ ਕਮੈਂਟ ਕਰਕੇ ਇਸ ਤਸਵੀਰ ਦੀ ਤਾਰੀਫ਼ ਕੀਤੀ ਹੈ ।

ਜੇ ਗੱਲ ਕਰੀਏ ਮੀਕਾ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀਆਂ ਕਈ ਸੁਪਰ ਹਿੱਟ ਫ਼ਿਲਮਾਂ ‘ਚ ਗੀਤ ਗਾ ਚੁੱਕੇ ਨੇ । ਉਹ ਸਲਮਾਨ ਖ਼ਾਨ, ਅਕਸ਼ੇ ਕੁਮਾਰ, ਰਣਵੀਰ ਸਿੰਘ, ਅਜੇ ਦੇਵਗਨ ਵਰਗੇ ਕਈ ਨਾਮੀ ਅਦਾਕਾਰਾਂ ਦੇ ਨਾਲ ਕੰਮ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network