ਅਨਿਲ ਕਪੂਰ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਖਾਸ ਮੁਲਾਕਾਤ ,ਦੇਖੋ ਤਸਵੀਰਾਂ

written by Aaseen Khan | January 18, 2019

ਅਨਿਲ ਕਪੂਰ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਖਾਸ ਮੁਲਾਕਾਤ ,ਦੇਖੋ ਤਸਵੀਰਾਂ : ਕੁਝ ਦਿਨ ਪਹਿਲਾਂ ਬਾਲੀਵੁੱਡ ਸਟਾਰਜ਼ ਦਾ ਵੱਡਾ ਕਾਫ਼ਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਆਇਆ ਹੈ। ਜਿੰਨ੍ਹਾਂ 'ਚ ਐਕਟਰਜ਼ ਐਕਟਰਸ , ਪ੍ਰੋਡਿਊਸਰ ਡਾਇਰੈਕਟਰ , ਹਰ ਇੱਕ ਫੀਲਡ ਦੇ ਵੱਡੇ ਚਿਹਰੇ ਸ਼ਾਮਿਲ ਰਹੇ। ਹੁਣ ਬਾਲੀਵੁੱਡ ਦੇ ਇੱਕ ਹੋਰ ਸਟਾਰ ਅਨਿਲ ਕਪੂਰ ਦੀਆਂ ਪੀਐੱਮ ਨਰਿੰਦਰ ਮੋਦੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਅਨਿਲ ਕਪੂਰ ਨੇ ਆਪਣੇ ਸ਼ੋਸ਼ਲ ਮੀਡੀਆ ਪੇਜ 'ਤੇ ਸ਼ੇਅਰ ਕੀਤੀਆਂ ਹਨ।

https://www.instagram.com/p/BssdcxBBpNn/

ਹੋਰ ਵੇਖੋ :ਪ੍ਰਧਾਨ ਮੰਤਰੀ ਮੋਦੀ ਨਾਲ ਫਿਲਮੀ ਸਿਤਾਰਿਆਂ ਦੀ ਮੁਲਾਕਾਤ, ਮੁਲਾਕਾਤ ਦੀ ਹੈ ਇਹ ਵੱਡੀ ਵਜ੍ਹਾ, ਦੇਖੋ ਵੀਡਿਓ

ਉਹਨਾਂ ਤਸਵੀਰਾਂ ਦੀ ਕੈਪਸ਼ਨ 'ਚ ਲਿਖਿਆ ਹੈ "ਅੱਜ ਮੈਨੂੰ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ , ਇਹਨਾਂ ਦੇ ਨਾਲ ਖਾਸ ਗੱਲ ਬਾਤ ਕਰਕੇ ਮੈਂ ਬਹੁਤ ਖੁਸ਼ ਹੋਇਆ ਹਾਂ। ਉਹਨਾਂ ਦਾ ਵਿਜ਼ਨ ਪ੍ਰਭਾਵਿਤ ਕਰਦਾ ਹੈ। ਮੈਂ ਅਭਾਰੀ ਹਾਂ ਕਿ ਮੈਨੂੰ ਉਹਨਾਂ ਨੇ ਇਸ ਮੁਲਾਕਾਤ ਦਾ ਮੌਕਾ ਦਿੱਤਾ ਹੈ। ਦੱਸ ਦਈਏ ਇਸ ਤੋਂ ਪਹਿਲਾਂ ਕਰਨ ਜੌਹਰ , ਰੋਹਿਤ ਸ਼ੈਟੀ , ਰਣਵੀਰ ਸਿੰਘ , ਆਲੀਆ ਭੱਟ , ਰਣਵੀਰ ਕਪੂਰ , ਵਰੁਣ ਧਵਨ ਅਤੇ ਸਿਧਾਰਥ ਮਲੋਹਤਰਾ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ।

You may also like