ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਹਨ ਅਜੀਬ ਆਦਤਾਂ, ਜਾਣ ਕੇ ਹੋ ਜਾਓਗੇ ਹੈਰਾਨ
ਬਾਲੀਵੁੱਡ ਵਿੱਚ ਬਹੁਤ ਸਾਰੇ ਅਜਿਹੇ ਸਿਤਾਰੇ ਹਨ, ਜਿਹੜੇ ਆਮ ਲੋਕਾਂ ਵਾਂਗ ਕਈ ਅਜੀਬੋ ਗਰੀਬ ਆਦਤਾਂ ਦੇ ਸ਼ਿਕਾਰ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਕੁਝ ਫ਼ਿਲਮੀ ਸਿਤਾਰਿਆਂ ਦੀਆਂ ਇਸੇ ਤਰ੍ਹਾਂ ਦੀਆਂ ਕੁਝ ਆਦਤਾਂ ਬਾਰੇ ਦੱਸਾਂਗੇ, ਜਿਨ੍ਹਾਂ ਤੋਂ ਇਹ ਸਿਤਾਰੇ ਚਾਹੁੰਦੇ ਹੋਏ ਵੀ ਪਿੱਛਾ ਨਹੀਂ ਛੁਡਾ ਸਕੇ । ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਆਈਸਕਰੀਮ ਖਾਣਾ ਬਹੁਤ ਪਸੰਦ ਹੈ । ਪਰ ਸ਼ਾਹਰੁਖ ਖ਼ਾਨ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੂੰ ਆਈਸ ਕਰੀਮ ਖਾਣ ਤੋਂ ਬਹੁਤ ਪਰਹੇਜ਼ ਹੈ ।
ਦੁਨੀਆ ਵਿੱਚ ਸ਼ਾਹਰੁਖ ਖ਼ਾਨ ਹੀ ਅਜਿਹੇ ਸ਼ਖਸ ਹੋਣਗੇ ਜਿਸ ਨੂੰ ਆਈਸ ਕਰੀਮ ਤੋਂ ਸਖਤ ਇਤਰਾਜ਼ ਹੈ । ਸ਼ਾਹਰੁਖ ਖ਼ਾਨ ਨੂੰ ਇਹ ਬਿਲਕੁਲ ਪਸੰਦ ਨਹੀਂ ਕਿ ਕੋਈ ਖ਼ਾਣਾ ਖਾਂਦੇ ਹੋਏ ਉਹਨਾਂ ਦੀ ਤਸਵੀਰ ਖਿੱਚੇ । ਸ਼ਾਹਰੁਖ ਨੂੰ ਗੈਜੇਟ ਤੇ ਗੇਮ ਖੇਡਣ ਦਾ ਬਹੁਤ ਸ਼ੌਂਕ ਹੈ ।
https://www.instagram.com/p/BgTT6q1AVqp/
ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਰਾਣੀ ਮੁਖਰਜੀ ਨੂੰ ਸਿਗਰੇਟ ਪੀਣ ਦੀ ਆਦਤ ਹੈ । ਰਾਣੀ ਮੁਖਰਜੀ ਚੇਨ ਸਮੋਕਰ ਹੈ । ਰਾਣੀ ਮੁਖਰਜੀ ਦੀ ਸਵੇਰ ਦੀ ਸ਼ੁਰੂਆਤ ਚਾਹ ਦੀ ਥਾਂ ਤੇ ਸਿਗਰੇਟ ਦੇ ਕੱਸ਼ ਨਾਲ ਹੁੰਦੀ ਹੈ । ਰਾਣੀ ਚਾਹੁੰਦੇ ਹੋਏ ਵੀ ਇਸ ਆਦਤ ਤੋਂ ਛੁਟਕਾਰਾ ਨਹੀਂ ਪਾ ਸਕੀ ।
https://www.instagram.com/p/CBGyvouBWvn/
ਸੁਸ਼ਮਿਤਾ ਸੇਨ ਦੀਆਂ ਆਦਤਾਂ ਲੋਕਾਂ ਨਾਲੋਂ ਬਹੁਤ ਵੱਖ ਹਨ । ਸੁਸ਼ਮਿਤਾ ਸੇਨ ਨੂੰ ਸੱਪਾਂ ਨਾਲ ਬਹੁਤ ਪਿਆਰ ਹੈ । ਖ਼ਬਰਾਂ ਮੁਤਾਬਿਕ ਉਹਨਾਂ ਨੇ ਘਰ ਵਿੱਚ ਅਜਗਰ ਪਾਲਿਆ ਹੋਇਆ ਹੈ । ਇਸ ਤੋਂ ਇਲਾਵਾ ਉਹਨਾਂ ਨੂੰ ਸੂਰਜ ਦੀ ਰੋਸ਼ਨੀ ਵਿੱਚ ਨਹਾਉਣਾ ਬਹੁਤ ਪਸੰਦ ਹੈ ਇਸ ਲਈ ਉਹਨਾਂ ਨੇ ਛੱਤ ਤੇ ਖ਼ਾਸ ਬਾਥਰੂਮ ਬਣਾਇਆ ਹੋਇਆ ਹੈ ।
https://www.instagram.com/p/B4k02ILplxB/
ਸ਼ਾਹਿਦ ਕਪੂਰ ਨੂੰ ਕੌਫੀ ਪੀਣ ਦੀ ਆਦਤ ਹੈ । ਉਹ ਦੁਨੀਆ ਭਰ ਵਿੱਚ ਮਿਲਣ ਹਰ ਕੌਫੀ ਦਾ ਸਵਾਦ ਚੱਖ ਚੁੱਕੇ ਹਨ । ਸ਼ਾਹਿਦ ਦਿਨ ਵਿੱਚ 10 ਕੱਪ ਕੌਫੀ ਪੀ ਲੈਂਦੇ ਹਨ ।
https://www.instagram.com/p/CBGdIwHJTna/
ਕਰੀਨਾ ਕਪੂਰ ਨੂੰ ਆਪਣੇ ਨਹੁੰ ਚਬਾਉਣ ਦੀ ਆਦਤ ਹੈ । ਉਹਨਾਂ ਨੂੰ ਆਪਣੇ ਨਹੁੰਆਂ ਤੇ ਨੇਲ-ਪਾਲਿਸ਼ ਲਗਾਉਣਾ ਬਹੁਤ ਪਸੰਦ ਹੈ ਪਰ ਉਹ ਆਪਣੇ ਹੀ ਨਹੁੰਆਂ ਨੂੰ ਚਬਾ ਦਿੰਦੀ ਹੈ ।
https://www.instagram.com/p/CA9kVXbjmol/
ਸੰਨੀ ਲਿਓਨੀ ਨੂੰ ਆਪਣੇ ਪੈਰ ਵਾਰ ਵਾਰ ਧੋਣ ਦੀ ਆਦਤ ਹੈ । ਸੰਨੀ ਸ਼ੁਟਿੰਗ ਤੇ ਹੋਵੇ ਜਾਂ ਘਰ ਹਰ 15 ਮਿੰਟ ਬਾਅਦ ਆਪਣੇ ਪੈਰ ਧੋਂਦੀ ਹੈ ।
ਵਿਦਿਆ ਬਾਲਨ ਨੂੰ ਆਪਣੇ ਕੋਲ ਫੋਨ ਰੱਖਣਾ ਪਸੰਦ ਨਹੀਂ । ਵਿਦਿਆ ਮੋਬਾਈਲ ਫੋਨ ਨੂੰ ਸਭ ਤੋਂ ਵੱਡੀ ਸਜਾ ਮੰਨਦੀ ਹੈ ।