ਕਿਸਾਨਾਂ ਦੇ ਹੱਕਾਂ ਲਈ ਡੱਟਣ ਵਾਲੀ ਰਿਹਾਨਾ ਨੂੰ ਅਕਸ਼ੇ ਕੁਮਾਰ ਸਮੇਤ ਹੋਈ ਕਈ ਬਾਲੀਵੁੱਡ ਸਿਤਾਰਿਆਂ ਨੇ ਇੰਝ ਘੇਰਿਆ

written by Rupinder Kaler | February 03, 2021

ਕਿਸਾਨਾਂ ਦੇ ਸਮਰਥਨ ਵਿੱਚ ਆਵਾਜ਼ ਬੁਲੰਦ ਕਰਨ ਵਾਲੀ ਪੌਪ ਸਟਾਰ ਰਿਹਾਨਾ ਦੇ ਟਵੀਟ ’ਤੇ ਲਗਾਤਾਰ ਲੋਕਾਂ ਦੇ ਪ੍ਰਤੀਕਰਮ ਆ ਰਹੇ ਹਨ । ਕੁਝ ਫ਼ਿਲਮੀ ਸਿਤਾਰੇ ਕਿਸਾਨਾਂ ਦੀ ਬਜਾਏ ਸਰਕਾਰ ਦੇ ਹੱਕ ਵਿੱਚ ਆਪਣੀ ਆਵਾਜ਼ ਉਠਾ ਰਹੇ ਹਨ । ਇਹਨਾਂ ਫ਼ਿਲਮੀ ਸਿਤਾਰਿਆਂ ਵਿੱਚ ਕੰਗਨਾ ਤੋਂ ਬਾਅਦ ਅਕਸ਼ੇ ਕੁਮਾਰ ਦਾ ਸਭ ਤੋਂ ਪਹਿਲਾਂ ਨੰਬਰ ਆਉਂਦਾ ਹੈ । rihanna tweet ਹੋਰ ਪੜ੍ਹੋ : ਬੇਟੇ ਦੇ ਜਨਮ ਤੋਂ ਬਾਅਦ ਕਪਿਲ ਸ਼ਰਮਾ ਲਗਾਤਾਰ ਹੋ ਰਹੇ ਹਨ ਟਰੋਲ, ਲੋਕ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ ਰਾਖੀ ਸਾਵੰਤ ਦੇ ਪਤੀ ਨੇ ਰਾਖੀ ਨੂੰ ਦਿੱਤਾ ਧੋਖਾ, ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਰਿਤੇਸ਼, ਇੱਕ ਬੱਚੇ ਦਾ ਹੈ ਬਾਪ ਉਸ ਨੇ ਟਵੀਟ ਕਰਕੇ ਲਿਖਿਆ ਹੈ "ਕਿਸਾਨ ਸਾਡੇ ਦੇਸ਼ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ ਤੇ ਉਨ੍ਹਾਂ ਦੇ ਮਸਲਿਆਂ ਨੂੰ ਸੁਲਝਾਉਣ ਲਈ ਯਤਨ ਕੀਤੇ ਜਾ ਰਹੇ ਹਨ। ਮਤਭੇਦ ਪੈਦਾ ਕਰਨ ਵਾਲੇ ਕਿਸੇ ਵਿਅਕਤੀ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ, ਸੁਖਾਵੇਂ ਮਤੇ ਦਾ ਸਮਰਥਨ ਕਰੋ।" ਅਕਸ਼ੇ ਦੇ ਟਵੀਟ ਤੋਂ ਬਾਅਦ ਅਜੇ ਦੇਵਗਨ ਨੇ ਵੀ ਸਰਕਾਰ ਦੇ ਪੱਖ ਵਿੱਚ ਟਵੀਟ ਕਰਦਿਆਂ ਕਿਹਾ ਹੈ ਕਿ ਭਾਰਤ ਤੇ ਭਾਰਤ ਦੀਆਂ ਨੀਤੀਆਂ ਖਿਲਾਫ ਕਿਸੇ ਵੀ ਤਰ੍ਹਾਂ ਦੇ ਪ੍ਰਾਪੇਗੰਡਾ ਵਿੱਚ ਨਾ ਫਸੋ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕੌਮਾਂਤਰੀ ਪੱਧਰ ਦੇ ਕਈ ਸਿਤਾਰਿਆਂ ਨੇ ਕਿਸਾਨਾਂ ਦੇ ਹੱਕ ਵਿੱਚ ਟਵੀਟ ਕਰਕੇ ਇਸ ਮਸਲੇ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ । ਜਿਸ ਤੋਂ ਬਾਅਦ ਮੋਦੀ ਸਰਕਾਰ ਦੇ ਕਈ ਹਿਮਾਇਤੀ ਸਿਤਾਰੇ ਸਰਕਾਰ ਦੇ ਬਚਾਅ ਵਿੱਚ ਅੱਗੇ ਆਏ ਹਨ ।

0 Comments
0

You may also like