ਅਸਲ ਜ਼ਿੰਦਗੀ 'ਚ ਬਹੁਤ ਡਰਪੋਕ ਹਨ ਬਾਲੀਵੁੱਡ ਦੇ ਇਹ ਸਿਤਾਰੇ, ਇਹਨਾਂ ਚੀਜ਼ਾਂ ਤੋਂ ਬਹੁਤ ਡਰਦੇ ਹਨ ਇਹ ਸਿਤਾਰੇ 

written by Rupinder Kaler | July 17, 2019

ਬਾਲੀਵੁੱਡ ਦੇ ਕੁਝ ਅਜਿਹੇ ਅਦਾਕਾਰ ਹਨ ਜਿੰਨ੍ਹਾਂ ਦੇ ਕੁਝ ਰਾਜ਼ ਹਨ, ਜਿੰਨ੍ਹਾਂ ਬਾਰੇ ਤੁਹਾਨੂੰ ਸ਼ਾਇਦ ਹੀ ਪਤਾ ਹੋਵੇ । ਬਾਲੀਵੁੱਡ ਦੇ ਕੁਝ ਅਜਿਹੇ ਕਲਾਕਾਰ ਹਨ ਜਿਹੜੇ ਬਹੁਤ ਹੀ ਡਰਪੋਕ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਦੱਸਾਂਗੇ ਕਿਸ ਅਦਾਕਾਰ ਨੂੰ ਕਿਸ ਤੋਂ ਸਭ ਤੋਂ ਵੱਧ ਡਰ ਲੱਗਦਾ ਹੈ । https://www.instagram.com/p/BLrAjMmhJIz/ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਣਵੀਰ ਕਪੂਰ ਦੀ, ਉਹਨਾਂ ਨੂੰ ਕਾਕਰੋਚ ਤੇ ਮੱਕੜੀ ਤੋਂ ਸਭ ਤੋਂ ਵੱਧ ਡਰ ਲੱਗਦਾ ਹੈ । ਇਸ ਦਾ ਖੁਲਾਸਾ ਖੁਦ ਰਣਵੀਰ ਕਪੂਰ ਨੇ ਇੱਕ ਇੰਟਰਵਿਊ ਵਿੱਚ ਕੀਤਾ ਸੀ । ਉਹਨਾਂ ਨੇ ਦੱਸਿਆ ਸੀ ਕਿ ਜਦੋਂ ਵੀ ਉਹ ਮੱਕੜੀ ਜਾ ਕਾਕਰੋਚ ਦੇਖ ਲੈਂਦੇ ਹਨ ਤਾਂ ਬੈੱਡ ਤੇ ਚੜ ਜਾਂਦੇ ਹਨ । [embed]https://www.instagram.com/p/BwLm6cPHlX3/[/embed] ਵਿਦਿਆ ਬਾਲਣ ਨੂੰ ਬਿੱਲੀਆਂ ਤੋਂ ਬਹੁਤ ਡਰ ਲੱਗਦਾ ਹੈ । ਇਸ ਤੋਂ ਇਲਾਵਾ ਉਹਨਾਂ ਨੂੰ ਹਨੇਰੇ ਤੋਂ ਵੀ ਬਹੁਤ ਡਰ ਲੱਗਦਾ ਹੈ  । [embed]https://www.instagram.com/p/BzcaA-rBmwK/[/embed] ਕਟਰੀਨਾ ਕੈਫ ਨੂੰ ਟਮਾਟਰ ਤੋਂ ਬਹੁਤ ਡਰ ਲਗਦਾ ਹੈ । ਕਟਰੀਨਾ ਨੂੰ ਟਮਾਟਰ ਤੋਂ ਏਨਾ ਡਰ ਲਗਦਾ ਹੈ ਕਿ ਉਹ ਇਸ ਨੂੰ ਆਪਣੇ ਖਾਣੇ ਵਿੱਚ ਵੀ ਨਹੀਂ ਵਰਤਦੀ । ਕੈਟਰੀਨਾ ਨੇ ਇਸ ਵਜ੍ਹਾ ਕਰਕੇ ਇੱਕ ਵਾਰ ਟਮਾਟਰ ਕੈਚਅਪ ਦਾ ਵਿਗਿਆਪਨ ਕਰਨ ਤੋਂ ਵੀ ਮਨਾ ਕਰ ਦਿੱਤਾ ਸੀ । [embed]https://www.instagram.com/p/BzZ3sGMlsac/[/embed] ਸੋਨਮ ਕਪੂਰ ਨੂੰ ਲਿਫਟ ਤੋਂ ਡਰ ਲੱਗਦਾ ਹੈ । ਤੁਹਾਨੂੰ ਜਾਣਕੇ ਹੈਰਾਨੀ ਹੋਵੇਗ ਿਕਿ ਭਾਵੇਂ ਜਿੰਨੀ ਮਰਜੀ ਉਚਾਈ ਹੋਵੇ ਸੋਨਮ ਕਦੇ ਵੀ ਲਿਫਟ ਦੀ ਵਰਤੋਂ ਨਹੀਂ ਕਰਦੀ । ਉਹਨਾਂ ਨੂੰ ਲਿਫਟ ਦਾ ਫੋਬੀਆ ਹੈ । [embed]https://www.instagram.com/p/Bvgu4xZgtYn/?utm_source=ig_embed[/embed] ਫ਼ਿਲਮਾਂ ਵਿੱਚ ਭਾਵੇਂ ਸ਼ਾਹਰੁਖ ਖ਼ਾਨ ਘੋੜੇ ਦੀ ਸਵਾਰੀ ਕਰਦੇ ਹੋਏ ਨਜ਼ਰ ਆ ਜਾਂਦੇ ਹਨ ਪਰ ਅਸਲ ਜ਼ਿੰਦਗੀ ਵਿੱਚ ਉਹ ਘੋੜੇ ਤੋਂ ਕਾਫੀ ਡਰਦੇ ਹਨ ।

0 Comments
0

You may also like