ਤਨੁਸ਼੍ਰੀ ਦੱਤਾ ਨੇ ਰਾਖੀ ਸਾਵੰਤ ਦੇ ਬਿਆਨਾਂ ਤੋਂ ਪਰੇਸ਼ਾਨ ਹੋ ਕੇ ਮਾਣਹਾਨੀ ਦਾ ਕੇਸ ਕਰਵਾਇਆ ਦਰਜ

Written by  Shaminder   |  October 22nd 2018 08:16 AM  |  Updated: October 22nd 2018 08:19 AM

ਤਨੁਸ਼੍ਰੀ ਦੱਤਾ ਨੇ ਰਾਖੀ ਸਾਵੰਤ ਦੇ ਬਿਆਨਾਂ ਤੋਂ ਪਰੇਸ਼ਾਨ ਹੋ ਕੇ ਮਾਣਹਾਨੀ ਦਾ ਕੇਸ ਕਰਵਾਇਆ ਦਰਜ

ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਰਾਖੀ ਸਾਵੰਤ ਦੇ ਬਿਆਨਾਂ ਤੋਂ ਪਰੇਸ਼ਾਨ ਹੋ ਕੇ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ । ਇਸ ਦੇ ਨਾਲ ਹੀ ਦਸ ਕਰੋੜ ਰੁਪਏ ਦੀ ਮੰਗ ਵੀ ਕੀਤੀ ਹੈ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਰਾਖੀ ਸਾਵੰਤ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ "ਤਨੁ ਨੇ ਫਿਲਮ ਦੇ ਗਾਣੇ ਨੂੰ ਸ਼ੂਟ ਕੀਤਾ ਸੀ ਪਰ ਉਸ ਨੂੰ ਵਿਚਾਲੇ ਹੀ ਛੱਡ ਦਿੱਤਾ ।ਉਸ ਤੋਂ ਬਾਅਦ ਕੋਰਿਓਗ੍ਰਾਫਰ ਗਣੇਸ਼ ਅਚਾਰੀਆ ਦਾ ਫੋਨ ਆਇਆ ,ਉਨ੍ਹਾਂ ਨੇ ਬਸ ਏਨਾਂ ਹੀ ਕਿਹਾ ਕਿ ਤੁਸੀਂ ਸੈੱਟ 'ਤੇ ਆ ਜਾਓ ,ਗਾਣਾ ਕਰਨਾ ਹੈ"।

ਹੋਰ ਵੇਖੋ : ਦਲੀਪ ਤਾਹਿਲ ਨੇ ਰੇਪ ਸੀਨ ਤੋਂ ਪਹਿਲਾਂ ਰਿਕਾਰਡ ਕਰਵਾਈ ਅਦਾਕਾਰਾ ਦੀ ਸਹਿਮਤੀ

Tanushree Dutta-Nana Patekar Controversy: Actress Says She Is Not Afraid Of Threats -- Watch video Tanushree Dutta-Nana Patekar Controversy: Actress Says She Is Not Afraid Of Threats -- Watch video

ਰਾਖੀ ਨੇ ਕਿਹਾ ਕਿ " ਉਸਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਕਿਉਂਕਿ ਅਚਾਨਕ ਕਿਹੜਾ ਗੀਤ ?" ਗਣੇਸ਼ ਅਚਾਰੀਆ ਨੇ ਕਿਹਾ ਕਿ "ਬਸ ਰਾਖੀ ਤੁਸੀਂ ਆ ਜਾਓ ,ਗਾਣਾ ਮੈਂ ਬਣਾਇਆ ਹੈ ,ਹੁਣੇ ਸ਼ੂਟ ਕਰਨਾ ਹੈ ,ਰਾਖੀ ਨੇ ਕਿਹਾ ਕਿ "ਮੇਰੇ ਕੋਲ ਨਾਨਾ ਪਾਟੇਕਰ ਦਾ ਵੀ ਫੋਨ ਆਇਆ ਉਹ ਬੋਲਣ ਲੱਗੇ ਕਿ ਤੁਸੀਂ ਗਾਣਾ ਕਰ ਦਿਓ ,ਮੈਂ ਜਦੋਂ ਇਹ ਸੁਣਿਆ ਤਾਂ ਮੈਂ ਤੁਰੰਤ ਸੈੱਟ 'ਤੇ ਪਹੁੰਚ ਗਈ"।ਰਾਖੀ ਸਾਵੰਤ ਦਾ ਇੱਕ ਇੰਟਰਵਿਊ ਕਾਫੀ ਵਾਇਰਲ ਹੋਇਆ ਸੀ ਜਿਸ ਰਾਖੀ ਸਾਵੰਤ ਨੇ ਤਨੁਸ਼੍ਰੀ ਦੱਤਾ ਨੂੰ ਨਾ ਸਿਰਫ ਝੂਠਾ ਦੱਸਿਆ ਸੀ ਬਲਕਿ ਗਾਲਾਂ ਵੀ ਕੱਢੀਆਂ ਸਨ ।ਜਿਸ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਰਾਖੀ ਸਾਵੰਤ ਦੇ ਖਿਲਾਫ ਇਹ ਮਾਮਲਾ ਦਰਜ ਕਰਵਾਇਆ ਹੈ ।

sapna-arshi-rakhi

ਦੱਸ ਦਈਏ ਤਨੁਸ਼੍ਰੀ ਦੱਤਾ ਨੇ ਜਦੋਂ ਆਪਣੇ ਨਾਲ ਹੋਈ ਜ਼ਿਆਦਤੀ ਬਾਰੇ ਖੁਲ ਕੇ ਬੋਲਿਆ ਸੀ ਤਾਂ ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ ਪਰ ਰਾਖੀ ਸਾਵੰਤ ਨੇ ਇਸ ਮਾਮਲੇ 'ਚ ਤਨੁਸ਼੍ਰੀ ਦਾ ਸਾਥ ਦੇਣ ਦੀ ਬਜਾਏ ਉਨ੍ਹਾਂ ਤੇ ਉਂਗਲੀ ਚੁੱਕਣ ਕਾਰਨ ਚਰਚਾ 'ਚ ਰਹੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network