ਬਾਲੀਵੁੱਡ 'ਚ ਵੀ ਪੱਗ ਦੀ ਸਰਦਾਰੀ,ਹਰ ਦੂਜੀ ਫ਼ਿਲਮ 'ਚ ਨਜ਼ਰ ਆ ਰਿਹਾ ਸਰਦਾਰ ਦਾ ਕਿਰਦਾਰ 

written by Shaminder | July 13, 2019

ਪੰਜਾਬ ਦੀ ਜਰਖੇਜ਼ ਧਰਤੀ ਜਿਸ ਨੇ ਕਈ ਗਾਇਕਾਂ ਨੂੰ ਜਨਮ ਦਿੱਤਾ । ਇਹ ਉਹ ਧਰਤੀ ਜਿਸ ਦੀਆਂ ਮਿਸਾਲਾਂ ਦੁਨੀਆਂ ਦਿੰਦੀ ਹੈ । ਸਰਦਾਰੀ ਇੱਥੋਂ ਦੀ ਸ਼ਾਨ ਹੈ ਅਤੇ ਇਸ ਸਰਦਾਰੀ ਨੂੰ ਬਰਕਰਾਰ ਰੱਖਣ ਲਈ ਗੁਰੂ ਸਾਹਿਬਾਨ ਅਤੇ ਕਈ ਯੋਧਿਆਂ ਨੇ ਆਪਣੀ ਜਾਨ ਵਾਰ ਦਿੱਤੀ । ਸਿੱਖੀ ਦੀ ਸ਼ਾਨ ਨੂੰ ਦਰਸਾਉਂਦੀਆਂ ਕਈ ਫ਼ਿਲਮਾਂ ਵੀ ਬਣ ਚੁੱਕੀਆਂ ਹਨ । ਹੋਰ ਵੇਖੋ:ਅਦਾਕਾਰੀ ਦੇ ਨਾਲ-ਨਾਲ ਬਿਨੂੰ ਢਿੱਲੋਂ ਨੇ ਇਸ ਖੇਤਰ ‘ਚ ਵੀ ਬਣਾਇਆ ਚੰਗਾ ਨਾਂਅ ਪਾਲੀਵੁੱਡ 'ਚ ਇਨ੍ਹਾਂ ਸਰਦਾਰਾਂ ਦੀ ਤੂਤੀ ਬੋਲਦੀ ਹੀ ਹੈ ਹੁਣ ਬਾਲੀਵੁੱਡ 'ਚ ਵੀ ਸਰਦਾਰੀ ਲੁੱਕ ਨੂੰ ਤਰਜੀਹ ਦਿੱਤੀ ਜਾਣ ਲੱਗ ਪਈ ਹੈ ਅਤੇ ਹਰ ਤੀਜੀ ਫ਼ਿਲਮ 'ਚ ਇੱਕ ਸਰਦਾਰ ਦਾ ਕਿਰਦਾਰ ਨਜ਼ਰ ਆ ਹੀ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਫ਼ਿਲਮੀ ਦੁਨੀਆਂ 'ਚ ਵੀ ਸਿੱਖੀ ਅਤੇ ਸਰਦਾਰਾਂ ਦੀ ਚੜਤ ਵਧਦੀ ਜਾ ਰਹੀ ਹੈ । ਕੋਈ ਸਮਾਂ ਅਜਿਹਾ ਵੀ ਸੀ ਕਿ ਕਿਸੇ ਸਿੱਖ ਦੇ ਕਿਰਦਾਰ ਨੂੰ ਸਾਈਡ ਰੋਲ ਦੇ ਦਿੱਤਾ ਜਾਂਦਾ ਸੀ,ਪਰ ਹੁਣ ਉਹ ਸਮਾਂ ਨਹੀਂ ਰਿਹਾ । ਹੁਣ ਫ਼ਿਲਮਕਾਰ ਸਰਦਾਰਾਂ ਨੂੰ ਮੁੱਖ ਕਿਰਦਾਰ ਦੇ ਤੌਰ 'ਤੇ ਲੈ ਰਹੇ ਹਨ । ਅਜਿਹੀਆਂ ਕਈ ਫ਼ਿਲਮਾਂ ਹਨ ਜਿਨ੍ਹਾਂ 'ਚ ਸਿੱਖਾਂ ਦੇ ਕਿਰਦਾਰ ਨੂੰ ਦਿਖਾਇਆ ਗਿਆ ਅਤੇ ਇਨਾਂ ਕਲਾਕਾਰਾਂ ਨੇ ਵੀ ਬੜੇ ਹੀ ਚਾਅ ਅਤੇ ਮਾਣ ਨਾਲ ਇਨ੍ਹਾਂ ਕਿਰਦਾਰਾਂ ਨੂੰ ਨਿਭਾਇਆ ਹੈ । ਅਬ ਤੁਮਾਰ੍ਹੇ ਹਵਾਲੇ ਵਤਨ ਸਾਥੀਓ 'ਚ ਅਮਿਤਾਭ ਬੱਚਨ,ਬਾਰਡਰ ਅਤੇ ਗਦਰ 'ਚ ਸੰਨੀ ਦਿਓਲ ਨੇ ਮੁੱਖ ਕਿਰਦਾਰ ਨਿਭਾਇਆ । ਕਿਸਾਨ ਫ਼ਿਲਮ 'ਚ ਜੈਕੀ ਸ਼ਰਾਫ ਨੇ ਅਤੇ ਅਜੈ ਦੇਵਗਨ ਨੇ ਸੰਨ ਆਫ਼ ਸਰਦਾਰ ਅਤੇ ਸੈਫ ਅਲੀ ਖ਼ਾਨ ਨੇ ਵੀ 'ਲਵ ਆਜ ਕੱਲ੍ਹ' 'ਚ ਸਰਦਾਰ ਦਾ ਕਿਰਦਾਰ ਨਿਭਾਇਆ ਸੀ । ਇਸ ਤੋਂ ਇਲਾਵਾ 'ਯਮਲਾ ਪਗਲਾ ਦੀਵਾਨਾ' ਵੀ ਲੋਕਾਂ ਦੀ ਪਹਿਲੀ ਪਸੰਦ ਬਣੀ ਸੀ ਅਤੇ ਇਸ ਤੋਂ ਇਲਾਵਾ ਸੈਫ ਅਲੀ ਖ਼ਾਨ ਦੀ ਇੱਕ ਵੈੱਬ ਸੀਰੀਜ਼ ਵੀ ਆ ਰਹੀ ਹੈ ਜਿਸ 'ਚ ਉਹ ਸਰਦਾਰ ਦੇ ਕਿਰਦਾਰ 'ਚ ਨਜ਼ਰ ਆ ਰਹੇ ਨੇ । ਇਸ ਸਭ ਤੋਂ ਸਾਫ਼ ਹੁੰਦਾ ਹੈ ਕਿ ਸਰਦਾਰਾਂ ਦੀ ਹੁਣ ਬਾਲੀਵੁੱਡ 'ਚ ਵੀ ਚੜਤ ਹੈ ਅਤੇ ਫ਼ਿਲਮਕਾਰ ਪੰਜਾਬ,ਪੰਜਾਬੀ ਗਾਣਿਆਂ ਅਤੇ ਪੰਜਾਬੀਆਂ ਤੋਂ ਪ੍ਰਭਾਵਿਤ ਹਨ ਅਤੇ ਇਸੇ ਦੇ ਸਿਰ 'ਤੇ ਕਈ ਫ਼ਿਲਮਾਂ ਵੀ ਹਿੱਟ ਕਰਵਾਈਆਂ ਹਨ ।  

0 Comments
0

You may also like