ਵਰੁਣ ਧਵਨ ਨੇ ਮੁੰਬਈ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ 'ਤੇ ਮਜ਼ਾਕੀਆ ਪੋਸਟ ਸਾਂਝਾ ਕੀਤਾ

written by Lajwinder kaur | January 06, 2022

ਕੋਰੋਨਾ ਨੇ ਇੱਕ ਵਾਰ ਫਿਰ ਤੋਂ ਬਹੁਤ ਹੀ ਤੇਜ਼ੀ ਦੇ ਨਾਲ ਆਪਣੇ ਪੈਰ ਪਸਾਰੇ ਨੇ। ਵਰੁਣ ਧਵਨ ਕੋਵਿਡ-19 ਮਹਾਮਾਰੀ ਦੇ ਵੱਧਦੇ ਪ੍ਰਕੋਪ ਦੇ ਮੱਦੇਨਜ਼ਰ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਉਨ੍ਹਾਂ ਨੂੰ ਮਾਸਕ ਪਾਉਣ ਦੀ ਸਲਾਹ ਦੇ ਰਹੇ ਨੇ। ਬਾਲੀਵੁਡ ਅਤੇ ਟੀਵੀ ਇੰਡਸਟਰੀ ਨਾਲ ਜੁੜੇ ਲੋਕ ਮਾਇਆਨਗਰੀ ਵਿੱਚ ਦਿਨੋ ਦਿਨ ਕੋਰੋਨਾ ਦੇ ਨਾਲ ਸੰਕਰਮਿਤ ਹੁੰਦੇ ਜਾ ਰਹੇ ਹਨ। ਕਿਸੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਕਾਰਨ ਹੋਰ ਲੋਕ ਸੰਕਰਮਿਤ ਹੋ ਰਹੇ ਹਨ। ਅਜਿਹੇ 'ਚ ਵਰੁਣ ਨੇ ਮੁੰਬਈ ਦੇ ਹਾਲਾਤ 'ਤੇ ਇਕ ਫਨੀ ਪੋਸਟ ਸ਼ੇਅਰ ਕੀਤੀ ਹੈ ਜੋ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ : ਪ੍ਰੀਤ ਹਰਪਾਲ ਆਪਣੇ ਮਾਪਿਆਂ ਨੂੰ ਯਾਦ ਕਰ ਹੋਏ ਭਾਵੁਕ, ਵੀਡੀਓ ਕੀਤਾ ਸਾਂਝਾ

 

varun dhawan and Natasha Dallal image From instagram

ਦੇਸ਼ 'ਚ ਕੋਰੋਨਾ ਵਾਇਰਸ ਨੇ ਫਿਰ ਜ਼ੋਰ ਫੜ ਲਿਆ ਹੈ। ਜਿਸ ਰਫ਼ਤਾਰ ਨਾਲ ਹਰ ਰੋਜ਼ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਸਰਕਾਰ ਦੀ ਸਖ਼ਤੀ ਵੀ ਵੱਧ ਰਹੀ ਹੈ। ਮਨੋਰੰਜਨ ਜਗਤ 'ਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਦੇ ਮਾਮਲੇ ਵਧਣ ਦੇ ਮੱਦੇਨਜ਼ਰ ਹੁਣ ਫਿਲਮਾਂ ਦੀ ਰਿਲੀਜ਼ ਡੇਟ ਵੀ ਅੱਗੇ ਵਧਣੀ ਸ਼ੁਰੂ ਹੋ ਗਈ ਹੈ ਅਤੇ ਸਿਤਾਰਿਆਂ ਦਾ ਸਮਾਜਿਕ ਇਕੱਠ ਵੀ ਘੱਟ ਹੋ ਰਿਹਾ ਹੈ। ਹਰ ਰੋਜ਼ ਦੋ ਤੋਂ ਤਿੰਨ ਸਿਤਾਰੇ ਆਪਣੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਦੇ ਰਹੇ ਹਨ। ਹਾਲ ਹੀ 'ਚ ਵਰੁਣ ਧਵਨ ਦੇ ਇੰਡਸਟਰੀ ਦੇ ਚੰਗੇ ਦੋਸਤ ਮੰਨੇ ਜਾਣ ਵਾਲੇ ਅਭਿਨੇਤਾ ਅਰਜੁਨ ਕਪੂਰ ਵੀ ਕੋਰੋਨਾ ਦੀ ਲਪੇਟ 'ਚ ਆ ਗਏ ਸਨ। ਵਰੁਣ ਧਵਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਲਿਖਿਆ ਹੈ ਕਿ ਜੇਕਰ ਤੁਸੀਂ ਮੁੰਬਈ ਤੋਂ ਹੋ ਅਤੇ ਤੁਹਾਡਾ ਦੋਸਤ ਕੋਵਿਡ ਪਾਜ਼ੀਟਿਵ ਨਹੀਂ ਹੈ ਤਾਂ ਉਹ ਤੁਹਾਡਾ ਦੋਸਤ ਨਹੀਂ ਹੈ।

ਹੋਰ ਪੜ੍ਹੋ : ਅਜਿਹਾ ਕੀ ਹੋਇਆ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨਾਲ, ਵੀਡੀਓ ਸ਼ੇਅਰ ਕਰਕੇ ਪੁੱਛਿਆ- ‘ਮਾਂ ਵਰਗੀ ਬਣਦੀ ਜਾ ਰਹੀ ਹਾਂ’

varun dhawan post

ਵਰੁਣ ਧਵਨ ਨੇ ਹਾਲ ਹੀ ਵਿੱਚ ਅਰਜੁਨ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਅਰਜੁਨ ਨੇ ਸੋਸ਼ਲ ਮੀਡੀਆ 'ਤੇ ਪਿਛਲੇ ਸਾਲ 2021 ਦਾ ਅਕਾਊਂਟ ਦੱਸਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਸੀ। ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵਰੁਣ ਨੇ ਲਿਖਿਆ 'Get Well Soon'। ਅਰਜੁਨ ਤੋਂ ਇਲਾਵਾ ਉਨ੍ਹਾਂ ਦੀ ਭੈਣ ਅੰਸ਼ੁਲਾ, ਰੀਆ ਕਪੂਰ ਅਤੇ ਉਨ੍ਹਾਂ ਦੇ ਪਤੀ ਕਰਨ ਬੁਲਾਨੀ ਵੀ ਕੋਰੋਨਾ ਸੰਕਰਮਿਤ ਹੋ ਗਏ ਹਨ। ਵਰੁਣ ਧਵਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਨੇ ਕਿਆਰਾ ਅਡਵਾਨੀ ਨਾਲ ਮਾਸਕੋ 'ਚ 'ਜੁਗ ਜੁਗ ਜੀਓ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਤੋਂ ਇਲਾਵਾ ਉਹ ਕਈ ਹੋਰ ਫ਼ਿਲਮਾਂ ‘ਚ ਵੀ ਨਜ਼ਰ ਆਉਣਗੇ।

 

You may also like